ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਪੰਜਾਬ
ਪੰਜਾਬ

ਬਾਦਲਾਂ ਦੀ ਨੂੰਹ ਨੇ ਕੈਪਟਨ ਸਰਕਾਰ ਨੂੰ ਮਾਰੇ ਤਾਹਨੇ, ਕੈਪਟਨ ਸਾਬ੍ਹ ਤਾਂ ਨਾ ਹੀ ਸੁਣਨ

ਪੰਜਾਬੀ ਲੋਕ · 07 September 2020
ਮੂਲ ਤਸਵੀਰ ਉਪਲਬਧ ਨਹੀਂ

ਚੰਡੀਗੜ੍ਹ: ਕੇਂਦਰੀ ਖੇਤੀ ਆਰਡੀਨੈਂਸਾਂ ਦਾ ਵਿਰੋਧੀ ਪਾਰਟੀਆਂ ਸਮੇਤ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਪਰ ਬਾਦਲ ਪਰਿਵਾਰ ਵਾਰ-ਵਾਰ ਕੇਂਦਰ ਦੇ ਪੱਖ ‘ਚ ਭੁਗਤ ਰਿਹਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਹੁਣ ਉਨ੍ਹਾਂ ਦੀ ਨੂੰਹ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਦਾਅਵਾ ਕੀਤਾ ਹੈ ਕਿ ਇਸ ਬਿੱਲ ਨਾਲ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਦੁਹਰਾਉਂਦਿਆ ਕਿਹਾ, ‘ਕੈਪਟਨ ਸਾਹਿਬ ਕਿਸਾਨਾਂ ਨੂੰ ਗੁੰਮਰਾਹ ਨਾ ਕਰੋ।’

328 ਸਰੂਪਾਂ ਦੇ ਮਾਮਲੇ ‘ਚ ਯੂ-ਟਰਨ ਲੈਣ ਵਾਲੇ ਭਾਈ ਲੌਂਗੋਵਾਲ ਨੇ ਹੁਣ ਆਖੀ ਵੱਡੀ ਗੱਲ!

ਹਰਸਿਮਰਤ ਨੇ ਕਿਹਾ ਚਾਰ ਸਾਲ ‘ਚ ਬੇਅਦਬੀ ਦੇ ਦੋਸ਼ੀਆ ਨੂੰ ਕੈਪਟਨ ਸਾਹਬ ਫੜ ਨਹੀਂ ਸਕੇ। ਇਸ ਤੋਂ ਇਲਾਵਾ ਬੀਜ ਘੁਟਾਲਾ, ਸ਼ਰਾਬ ਘੁਟਾਲਾ ਤੇ ਹੋਰ ਕਿੰਨੇ ਹੀ ਘੁਟਾਲੇ ਕੈਪਟਨ ਸਰਕਾਰ ਨੇ ਕੀਤੇ। ਇਨ੍ਹਾਂ ਘੁਟਾਲਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਕੈਪਟਨ ਸਾਹਬ ਖੇਤੀ ਆਰਡੀਨੈਂਸ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਹਰਸਿਮਰਤ ਨੇ ਕੈਪਟਨ ਨੂੰ ਤਾਹਨਾ ਮਾਰਿਆ ਕੇਂਦਰ ਸਰਕਾਰ ਦੇ ਪੈਸੇ ਤੋਂ ਸਾਰਾ ਕੁਝ ਕਰ ਰਹੇ ਹੋ ਕੈਪਟਨ ਸਾਹਿਬ ਕੁਝ ਆਪ ਵੀ ਕਰ ਲਓ। ਉਨ੍ਹਾਂ ਕਿਹਾ ਕੈਪਟਨ ਨੇ ਵਿਧਾਨ ਸਭਾ ‘ਚ ਤਿੰਨ ਘੰਟੇ ਦਾ ਸੈਸ਼ਨ ਕਰਕੇ ਡਰਾਮਾ ਕੀਤਾ। ਹਰਸਿਮਰਤ ਬਾਦਲ ਨੇ ਇਲਜ਼ਾਮ ਲਾਏ ਕਿ ਵਿਧਾਨ ਸਭਾ ‘ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮੁੱਦਾ ਨਹੀਂ ਵਿਚਾਰਿਆ ਗਿਆ।

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ