ਬਾਏ-ਮੰਥਲੀ ਪ੍ਰੀਖਿਆਵਾਂ ਦੀ ਡੇਟਸ਼ੀਟ ’ਚ ਤਬਦੀਲੀ ਦੇ ਪੱਤਰ ਨੂੰ ਵਿਭਾਗ ਨੇ ਦੱਸਿਆ ਫਰਜ਼ੀ

 ਬਾਏ-ਮੰਥਲੀ ਪ੍ਰੀਖਿਆਵਾਂ ਦੀ ਡੇਟਸ਼ੀਟ ’ਚ ਤਬਦੀਲੀ ਦੇ ਪੱਤਰ ਨੂੰ ਵਿਭਾਗ ਨੇ ਦੱਸਿਆ ਫਰਜ਼ੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰਕਾਰੀ ਸਕੂਲਾਂ ’ਚ ਹੋਣ ਵਾਲੀ ਬਾਏ-ਮੰਥਲੀ ਪ੍ਰੀਖਿਆ ਦੀ ਡੇਟਸ਼ੀਟ ’ਚ ਤਬਦੀਲੀ ਦਾ ਇਕ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਸਟੇਟ ਸਿੱਖਿਆ ਖੋਜ ਅਤੇ ਸਿਖਲਾਈ ਪਰਿਸ਼ਦ ਵੱਲੋਂ ਜਾਰੀ ਪੱਤਰ ਮੁਤਾਬਕ ਨਵੰਬਰ ਮਹੀਨੇ ਦੀ ਬਾਏ-ਮੰਥਲੀ ਪ੍ਰੀਖਿਆ ਹੁਣ 26 ਨਵੰਬਰ ਤੋਂ ਸ਼ੁਰੂ ਹੋ ਕੇ 3 ਦਸੰਬਰ ਤੱਕ ਲਈ ਜਾਵੇਗੀ।

Yog Raj Sharma appointed PSEB chairman

ਇਸ ’ਚ ਮੁੱਖ ਵਿਸ਼ਿਆਂ ਦੀ ਹੀ ਪ੍ਰੀਖਿਆ ਲਈ ਜਾਵੇਗੀ। 6ਵੀਂ ਤੋਂ 10ਵੀਂ ਜਮਾਤ ਤੱਕ ਕੁੱਲ 6 ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ, ਜਦਕਿ 11ਵੀਂ ਅਤੇ 12ਵੀਂ ਦੇ ਕੁੱਲ 5 ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ। ਇਸ ਪ੍ਰੀਖਿਆ ਦੇ ਹਰ ਵਿਸ਼ੇ ਦੇ ਕੁੱਲ 20 ਅੰਕ ਹੋਣਗੇ ਅਤੇ ਪ੍ਰੀਖਿਆ ਦਾ ਸਮਾਂ ਇਕ ਘੰਟਾ ਹੋਵੇਗਾ। ਸਕੂਲ ਆਮ ਦਿਨਾਂ ਵਾਂਗ ਪੂਰੇ ਸਮੇਂ ’ਤੇ ਹੀ ਲੱਗੇਗਾ।

ਬਾਏ-ਮੰਥਲੀ ਪ੍ਰੀਖਿਆ 1 ਸਤੰਬਰ ਤੋਂ ਨਵੰਬਰ ਦੇ ਸਿਲੇਬਸ ’ਚ ਚਲੀ ਜਾਵੇਗੀ। ਪ੍ਰੀਖਿਆ ਦਾ ਨਤੀਜਾ 5 ਦਸੰਬਰ ਨੂੰ ਐਲਾਨਿਆ ਜਾਵੇਗਾ, ਜਦੋਂਕਿ ਵਿਭਾਗ ਦੇ ਅਧਿਕਾਰੀਆਂ ਨੇ ਇਸ ਨੂੰ ਫਰਜ਼ੀ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਜਦੋਂ ਤੱਕ ਵਿਭਾਗ ਵੱਲੋਂ ਆਪਣੇ ਆਫੀਸ਼ੀਅਲ ਵੈੱਬਸਾਈਟ ’ਤੇ ਕੋਈ ਪੱਤਰ ਜਾਰੀ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਜਿਹੇ ਕਿਸੇ ਵੀ ਪੱਤਰ ’ਤੇ ਯਕੀਨ ਨਾ ਕੀਤਾ ਜਾਵੇ।

Leave a Reply

Your email address will not be published.