News

ਬਾਇਡਨ ਪਾਲਿਸੀ ਮੁਤਾਬਕ 4 ਸਾਲਾਂ ’ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਹੋਵੇਗੀ ਦੁੱਗਣੀ

ਯੂਐਸਏ ’ਚ ਜਦੋਂ ਡੋਨਾਲਡ ਟਰੰਪ ਦੀ ਸਰਕਾਰ ਸੀ ਤਾਂ ਉਸ ਨੇ ਇਮੀਗ੍ਰੇਸ਼ਨ ਪਾਲਸੀਆਂ ਵਿੱਚ ਬਹੁਤ ਸਾਰੀਆਂ ਸਖ਼ਤੀਆਂ ਕੀਤੀਆਂ ਹੋਈਆਂ ਸਨ ਜਿਹਨਾਂ ਕਾਰਨ ਲੱਖਾਂ ਭਾਰਤੀਆਂ ਦਾ ਅਮਰੀਕਾ ਜਾਣ ਦਾ ਸੁਪਨਾ ਟੁੱਟਿਆ ਸੀ। ਜੇ ਹੁਣ ਜੋ ਬਾਇਡਨ ਟਰੰਪ ਦੀਆਂ ਪਾਲਸੀਆਂ ਨੂੰ ਬਦਲਦੇ ਹਨ ਤਾਂ ਇੱਥੇ ਪਹੁੰਚਣ ਵਾਲੇ ਭਾਰਤੀਆਂ ਦੀ ਗਿਣਤੀ ਦੁੱਗਣੀ ਹੋ ਸਕਦੀ ਹੈ।

ਉਹਨਾਂ ਦੇ ਕਾਰਜਕਾਲ ਵਿੱਚ 10 ਲੱਖ ਭਾਰਤੀਆਂ ਨੂੰ ਨਾਗਰਿਕਤਾ ਅਤੇ ਵੀਜ਼ਾ ਮਿਲ ਸਕਦਾ ਹੈ। ਇਹ ਪਿਛਲੇ ਕੁੱਝ ਸਾਲਾਂ ਵਿੱਚ ਕਿਸੇ ਪ੍ਰਸ਼ਾਸਨ ਵਿੱਚ ਸਭ ਤੋਂ ਵੱਧ ਸੰਖਿਆ ਹੋ ਸਕਦੀ ਹੈ। 2004-12 ਵਿਚਕਾਰ 5 ਲੱਖ ਭਾਰਤੀ ਅਮਰੀਕਾ ਪਹੁੰਚੇ ਹਨ। ਐਚ-ਬੀ ‘ਚ ਸਾਡੀ ਸੰਖਿਆ 15% ਅਤੇ ਐਲ-1 ਵੀਜ਼ਾ ‘ਚ 28.1 ਘੱਟ ਹੋਈ ਹੈ।

8 ਲੱਖ ਗ੍ਰੀਨ ਕਾਰਡ ਆਰਜ਼ੀਆਂ ਲਟਕੀਆਂ ਹੋਈਆਂ ਹਨ। ਇਨ੍ਹਾਂ ਵਿਚੋਂ 3.1 ਲੱਖ ਕੰਮ ਵੀ ਕਰ ਰਹੇ ਹਨ।
310,000 ਗ੍ਰੀਨ ਕਾਰਡ ਧਾਰਕ ਨਾਗਰਿਕਤਾ ਲਈ ਇੰਤਜ਼ਾਰ ਕਰ ਰਹੇ ਹਨ। 
6.5 ਲੱਖ ਪੋਸਟ ਕੰਪਿਊਟਰ ਇੰਡਸਟਰੀ ‘ਚ ਖਾਲ੍ਹੀ ਹਨ। ਇਨ੍ਹਾਂ ਅਹੁਦਿਆਂ ‘ਤੇ ਕੰਮ ਕਰਨ ਲਈ ਅਮਰੀਕਾ ਵਿਚ ਸਕਿੱਲ ਵਰਕਰ ਨਹੀਂ ਹਨ। 

ਜੋ ਬਾਇਡਨ ਦੇ ਵਾਅਦੇ

ਟਰੰਪ ਦੀਆਂ ਇਮੀਗ੍ਰੇਸ਼ਨ ਪਾਲਸੀਆਂ ‘ਚ ਕਰਨਗੇ ਬਦਲਾਅ, ਸਿੱਖਿਅਤ ਪੇਸ਼ੇਵਰ ਆ ਸਕਣਗੇ।
ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ 5 ਲੱਖ ਭਾਰਤੀਆਂ ਨੂੰ ਵੀ ਮਿਲੇਗਾ ਹੱਕ।
ਬਾਇਡੇਨ ਸ਼ਾਸਨ ‘ਚ ਪਰਿਵਾਰ ਅਧਾਰਿਤ ਅਪ੍ਰਵਾਸੀ ਪਾਲਸੀ ਨੂੰ ਹੰਗਾਰਾ ਮਿਲੇਗਾ। 
ਟਰੰਪ ਪ੍ਰਸ਼ਾਸਨ ‘ਚ ਲੱਗੀ ਦੇਸ਼ਾਂ ਦੀ ਵੀਜ਼ਾ ਲਿਮਟ ਹਟੇਗੀ। ਇਸ ਵਿਚ ਭਾਰਤੀਆਂ ਦੀ ਲਿਮਟ ਸਵਿੱਟਜ਼ਰਲੈਂਡ, ਲਿਥੁਆਨਿਆ ਵਰਗੇ ਛੋਟੇ ਦੇਸ਼ਾਂ ਜਿੰਨੀ ਹੀ ਹੈ।

Click to comment

Leave a Reply

Your email address will not be published.

Most Popular

To Top