News

ਬਹਿਬਲ ਕਲਾਂ ਇਨਸਾਫ ਮੋਰਚੇ ਵਿੱਚ ਪਹੁੰਚੀ ਪੰਜਾਬ ਸਰਕਾਰ ਦੇ ਵਕੀਲਾਂ ਦੀ ਟੀਮ

10 ਅਪ੍ਰੈਲ ਨੂੰ ਬਹਿਬਲ ਕਲਾਂ ਇਨਸਾਫ ਮੋਰਚੇ ਵੱਲੋਂ ਬੇਅਦਬੀ ਤੇ ਗੋਲੀਕਾਂਡ ਮਾਮਲਿਆਂ ਦਾ ਨਿਪਟਾਰਾ ਕਰਕੇ ਇਨਸਾਫ ਦੇਣ ਦੀ ਮੰਗ ਨੂੰ ਲੈ ਕੇ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ ਸੀ। ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਦਫ਼ਤਰ ਦੇ ਵਕੀਲਾਂ ਨੇ ਮੌਕੇ ਤੇ ਆ ਕੇ ਇਹਨਾਂ ਮਾਮਲਿਆਂ ਨੂੰ ਤਿੰਨ ਮਹੀਨਿਆਂ ਵਿੱਚ ਹੱਲ ਕਰਨ ਤੇ ਹਰ ਮਹੀਨੇ ਦੀ ਕਾਰਗੁਜਾਰੀ ਸੰਗਤ ਵਿੱਚ ਆ ਕੇ ਦੱਸਣ ਦਾ ਜੋ ਵਾਅਦਾ ਕੀਤਾ ਸੀ, ਉਸੇ ਤਹਿਤ ਅੱਜ ਵਕੀਲਾਂ ਦੀ ਟੀਮ ਬਹਿਬਲ ਕਲਾਂ ਵਿਖੇ ਲੱਗੇ ਧਰਨੇ ਵਿੱਚ ਪਹੁੰਚੀ।

बहिबल गोलीकांड: एसआईटी जांच में बड़ा खुलासा- पुलिस की फायरिंग के बाद भड़के  थे आंदोलनकारी

ਵਕੀਲਾਂ ਦੀ ਟੀਮ ਨੇ ਸਿੱਖ ਸੰਗਤਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸਰਕਾਰ ਵੱਲੋਂ ਬੀਤੇ ਇੱਕ ਮਹੀਨੇ ਵਿੱਚ ਇਹਨਾਂ ਮਾਮਲਿਆਂ ਦੇ ਹੱਲ ਲਈ ਕੀਤੀ ਗਈ ਕਾਰਵਾਈ ਤੇ ਇਸ ਕਾਰਵਾਈ ਦੇ ਸਹੀ ਦਿਸ਼ਾ ਵਿੱਚ ਚੱਲਣ ਬਾਰੇ ਵਿਸ਼ਵਾਸ ਦਵਾਇਆ। ਇਸ ਦੇ ਨਾਲ ਹੀ ਇਹ ਵੀ ਵਿਸ਼ਵਾਸ ਦਵਾਇਆ ਕਿ ਸਰਕਾਰ ਨੇ ਸੰਗਤਾਂ ਤੋਂ ਜੋ 3 ਮਹੀਨੇ ਦਾ ਸਮਾਂ ਲਿਆ ਸੀ, ਇਹ ਸਾਰੇ ਮਸਲੇ ਉਸੇ ਸਮੇਂ ਹੱਦ ਵਿੱਚ ਹੱਲ ਕੀਤੇ ਜਾਣਗੇ।

ਸਿੱਖ ਸੰਗਤਾਂ ਦੇ ਹਰਪਾਲ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਖੁਦ ਚੱਲ ਕੇ ਧਰਨੇ ਵਿੱਚ ਆਈ ਤੇ ਆਪਣੇ ਕੀਤੇ ਹੋਏ ਵਾਅਦੇ ਮੁਤਾਬਕ ਉਹਨਾਂ ਇੱਕ ਮਹੀਨੇ ਵਿੱਚ ਕੀਤੀ ਗਈ ਕਾਰਵਾਈ ਬਾਰੇ ਸੰਗਤਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੇ ਮਸਲੇ ਸਮਾਂ ਰਹਿੰਦੇ ਹੱਲ ਕੀਤੇ ਜਾਣਗੇ।

ਉਨ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਨਾਮ ਲੈਂਦਿਆਂ ਕਿਹਾ ਕਿ ਜਦੋਂ 2015 ਵਿੱਚ ਇਹ ਦੁਖਾਂਤ ਵਾਪਰਿਆ ਸੀ ਤਾਂ ਉਸ ਵਕਤ ਜਦ ਕੇਜਰੀਵਾਲ ਇੱਥੇ ਆਇਆ ਸੀ ਤਾਂ ਇਹੀ ਕੁਲਤਾਰ ਸਿੰਘ ਸੰਧਵਾਂ ਮੈਨੂੰ ਭੋਗ ਤੋਂ ਉਠਾ ਕੇ ਲੈ ਕੇ ਆਇਆ ਸੀ ਤੇ ਮੇਰੇ ਪੈਰਾਂ ਦੀ ਮਿੱਟੀ ਆਪਣੇ ਮੱਥੇ ਨੂੰ ਲਾ ਕੇ ਕਹਿੰਦਾ ਸੀ ਤੁਹਾਡੀ ਕਿਰਪਾ ਨਾਲ ਸਾਡੀ ਸਰਕਾਰ ਬਣਜੇ ਤਾਂ ਅਸੀਂ ਇਨਸਾਫ ਕਰਾਂਗੇ।

ਉਨ੍ਹਾਂ ਕਿਹਾ ਕਿ ਪਰ ਹੁਣ ਉਹੀ ਕੁਲਤਾਰ ਸਿੰਘ ਸੰਧਵਾਂ ਉਨ੍ਹਾਂ ਦਾ ਫੋਨ ਵੀ ਨਹੀਂ ਚੁੱਕਦਾ। ਉਨ੍ਹਾਂ ਨਾਲ ਹੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਾਰੇ ਵੀ ਕਿਹਾ ਕਿ ਉਹ ਵੀ ਪਹਿਲਾਂ ਸੱਤ ਐਮਐਲਏ ਲੈ ਕੇ ਉਨ੍ਹਾਂ ਦੇ ਘਰ ਆਏ ਸਨ ਪਰ ਹੁਣ ਕੋਈ ਵੀ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ।

Click to comment

Leave a Reply

Your email address will not be published.

Most Popular

To Top