ਬਹਿਬਲ ਇਨਸਾਫ਼ ਮੋਰਚੇ ’ਤੇ ਪਹੁੰਚੇ ਖਹਿਰਾ ਨੇ ‘ਆਪ’ ਸਰਕਾਰ ਬਾਰੇ ਕਹੀ ਵੱਡੀ ਗੱਲ, ਬਾਦਲਾਂ ’ਤੇ ਲਾਏ ਸਿੱਧੇ ਇਲਜ਼ਾਮ

 ਬਹਿਬਲ ਇਨਸਾਫ਼ ਮੋਰਚੇ ’ਤੇ ਪਹੁੰਚੇ ਖਹਿਰਾ ਨੇ ‘ਆਪ’ ਸਰਕਾਰ ਬਾਰੇ ਕਹੀ ਵੱਡੀ ਗੱਲ, ਬਾਦਲਾਂ ’ਤੇ ਲਾਏ ਸਿੱਧੇ ਇਲਜ਼ਾਮ

ਸਿੱਖਾਂ ਵੱਲੋਂ ਅੱਜ ਇਨਸਾਫ਼ ਮੋਰਚੇ ਲਈ ਬਹਿਬਲ ਕਲਾਂ ਵਿੱਚ ਵੱਡਾ ਇਕੱਠ ਕੀਤਾ ਗਿਆ ਹੈ। ਇੱਥੇ ਪਹੁੰਚੇ ਸੁਖਪਾਲ ਸਿੰਘ ਖਹਿਰਾ ਨੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਸਿੱਧੇ ਬਾਦਲਾਂ ਤੇ ਇਲਜ਼ਾਮ ਲਾਏ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਕਹਿੰਦਾ ਹੈ ਕਿ ਸਿੱਖ ਪੰਥ ਦੀ ਸਰਕਾਰ ਹੋਵੇ। ਉਹਨਾਂ ਨੇ ਕਿਹਾ ਜਦੋਂ ਲੋਕ ਰੋਸ ਕਰਦੇ ਹਨ ਤਾਂ ਵੀ ਇਹਨਾਂ ਲੋਕਾਂ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ।

ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਪੂਰੇ 5 ਸਾਲ ਦਾ ਸਮਾਂ ਸੀ। ਉਸ ਨੇ ਆਪਣਾ ਧਰਮ ਨਹੀਂ ਅਪਣਾਇਆ ਅਤੇ ਅੱਜ ਅਕਾਲੀ ਦਲ ਤੇ ਕੈਪਟਨ ਅਮਰਿੰਦਰ ਜ਼ੀਰੋ ਹੋ ਗਏ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋਂ ਇਨਸਾਫ਼ ਦੀ ਮੰਗ ਕਰ ਰਹੇ ਸਿੱਖਾਂ ਦੀਆਂ ਮੰਗਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਕਿਹਾ ਸੀ ਕਿ 24 ਘੰਟਿਆਂ ਵਿੱਚ ਬੇਅਦਬੀਆਂ ਦਾ ਇਨਸਾਫ਼ ਕਰਾਂਗੇ, ਪਰ ਜੋ ਹੁਣ ਫੇਲ੍ਹ ਹੈ।

ਖਹਿਰਾ ਨੇ ਕਿਹਾ ਕਿ ਕੁਲਤਾਰ ਸੰਧਵਾ ਨੇ ਨੈਤਿਕ ਆਧਾਰ ਤੇ ਅਸਤੀਫ਼ਾ ਦਿੱਤਾ ਹੈ, ਗੁਰਦੁਆਰਿਆਂ ਵਿੱਚ ਬੈਂਚ ਤੋੜਨਾ ਗ਼ਲਤ ਕਦਮ ਸੀ। ਲਤੀਫ਼ਪੁਰ ਦੀ ਗੱਲ ਕਰਦਿਆਂ ਖਹਿਰਾ ਨੇ ਕਿਹਾ ਕਿ ਕੱਲ੍ਹ ਮੈਂ ਜਲੰਧਰ ਸੀ, ਤੁਸੀਂ ਸਭ ਨੇ ਦੇਖਿਆ ਕਿ ਕਿਸ ਤਰ੍ਹਾਂ ਲੋਕਾਂ ਦੇ ਘਰ ਢਾਹ ਦਿੱਤੇ ਗਏ ਸਨ।

ਬਲਡੋਜ਼ਰ ਚਲਾ ਦਿੱਤੇ ਗਏ, ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਅਮਰੀਕਾ ਨੇ ਅਫ਼ਗਾਨਿਸਤਾਨ ਤੇ ਬੰਬ ਸੁੱਟੇ ਹੋਣ। ਉਹਨਾਂ ਕਿਹਾ ਕਿ ਘਰ ਢਾਹੁਣਾ ਕੋਈ ਹੱਲ ਨਹੀਂ ਸੀ ਇਹ ਸਭ ਕਰਨ ਤੋਂ ਪਹਿਲਾਂ ਉਹਨਾਂ ਲੋਕਾਂ ਨਾਲ ਪੂਰੀ ਗੱਲ ਕਰਨੀ ਚਾਹੀਦੀ ਸੀ ਅਤੇ ਹੁਣ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ।

Leave a Reply

Your email address will not be published. Required fields are marked *