Punjab

ਬਹਾਦਰ ਬੱਚੀ ਕੁਸੂਮ ਦੀ ਰੱਬ ਨੇ ਸੁਣੀ ਨੇੜੇ ਹੋ ਕੇ, Humanity NGO ਬੱਚੀ ਦੀ ਪੜ੍ਹਾਈ ਦਾ ਚੁੱਕੇਗੀ ਸਾਰਾ ਖਰਚ

ਜਲੰਧਰ: ਲੁਟੇਰਿਆਂ ਨਾਲ ਇਕੱਲੀ ਡਟ ਕੇ ਸਾਹਮਣਾ ਕਰਨ ਵਾਲੀ ਬਹਾਦਰ ਬੱਚੀ ਕੁਸੁਮ ਤੋਂ ਹਰ ਕੋਈ ਪ੍ਰਭਾਵਿਤ ਹੋਇਆ ਹੈ। ਕੁਸੁਮ ਦੀ ਹਰ ਕੋਈ ਤਾਰੀਫ ਕਰਦਾ ਨਹੀਂ ਥੱਕ ਰਿਹਾ। ਇਸੇ ਕੜੀ ਤਹਿਤ ਹੁਣ ਸ਼ਹਿਰ ਦਾ ਹਿਊਮੈਨਿਟੀ ਐਨਜੀਓ ਅੱਗੇ ਆਇਆ ਹੈ। ਹਿਊਮੈਨਿਟੀ ਨੇ ਕੁਸੁਮ ਨੂੰ ਮੁਫ਼ਤ ਪੜ੍ਹਾਈ ਕਰਵਾਉਣ ਲਈ ਅਡਾਪਟ ਕੀਤਾ ਹੈ। ਸੰਸਥਾ ਦੇ ਪ੍ਰਧਾਨ ਸੰਜੀਵਾ ਥਮਨ ਅਤੇ ਉਪ ਪ੍ਰਧਾਨ ਨੀਨਾ ਅਗਰਵਾਲ ਨੇ ਕਿਹਾ ਕਿ ਬਹਾਦਰ ਬੱਚੀ ਇਕੱਲੀ ਹੀ ਲੁਟੇਰਿਆਂ ਨਾਲ ਲੜ ਗਈ ਸੀ। ਜ਼ਖ਼ਮੀ ਹੋਣ ਦੇ ਬਾਵਜੂਦ ਵੀ ਉਸ ਨੇ ਲੁਟੇਰਿਆਂ ਨੂੰ ਨਹੀਂ ਛੱਡਿਆ। ਅਜਿਹਾ ਕਰ ਕੇ ਉਸ ਨੇ ਹੋਰਨਾਂ ਲਈ ਵੀ ਮਿਸਾਲ ਪੇਸ਼ ਕਰ ਦਿੱਤੀ ਹੈ।

ਉਹਨਾਂ ਦੀ ਪੂਰੀ ਸੰਸਥਾ ਕੁਸੁਮ ਦੇ ਇਸ ਜਜ਼ਬੇ ਨੂੰ ਸਲਾਮ ਕਰਦੀ ਹੈ। ਉਹਨਾਂ ਦੀ ਵੀ ਇਹੀ ਦੁਆ ਹੈ ਕਿ ਬੱਚੀ ਅਪਣੀ ਪੜ੍ਹਾਈ ਪੂਰੀ ਕਰੇ ਤੇ ਅਪਣਾ ਮਨੋਰਥ ਹਾਸਲ ਕਰੇ। ਇਸ ਲਈ ਸੰਸਥਾ ਵੱਲੋਂ ਉਸ ਦੀ ਸਿੱਖਿਆ ਦੇ ਖਰਚ ਦਾ ਸਾਰਾ ਪ੍ਰਬੰਧ ਕਰਨ ਦਾ ਫ਼ੈਸਲਾ ਲਿਆ ਹੈ। ਉਹਨਾਂ ਕਿਹਾ ਕਿ ਕੁਸੁਮ ਜਦੋਂ ਤਕ ਵੀ ਪੜ੍ਹਨਾ ਚਾਹੇਗੀ ਸੰਸਥਾ ਉਸ ਦੀ ਸਾਰਾ ਖਰਚ ਚੁੱਕੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਹਿਰ ਦੇ ਡੀਸੀ ਘਨਸ਼ਿਆਮ ਥੋਰੀ ਨੇ ਵੀ ਕੁਸੁਮ ਦੇ ਹੌਂਸਲੇ ਦੀ ਤਾਰੀਫ ਕਰਦੇ ਹੋਏ ਉਸ ਨੂੰ 51 ਹਜ਼ਾਰ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਤਹਿਤ ‘ਦਾਦੀ ਦੀ ਲਾਡਲੀ’ ਪ੍ਰਤੀਯੋਗਤਾ ਦਾ ਆਯੋਜਨ ਕਰੇਗਾ ਜਿਸ ਵਿਚ ਕੁਸੁਮ ਦੇ ਨਾਮ ਤੇ ਮੈਸਕੋਟ ਦਾ ਉਦਘਾਟਨ ਕੀਤਾ ਜਾਵੇਗਾ।

ਕੱਲ ਪਟਿਆਲਾ 'ਚ ਪੁਲਿਸ ਨੇ ਕੁੱਟੇ ਸੀ ਸਿਮਰਜੀਤ ਬੈਂਸ ਅਤੇ ਸਾਥੀ, ਅੱਜ ਲੁਧਿਆਣਾ 'ਚ ਚੜ੍ਹ ਗਿਆ ਨਵਾਂ ਹੀ ਚੰਨ

ਦਸ ਦਈਏ ਕਿ ਸ਼ਹਿਰ ਦੇ ਦੀਨਦਿਆਲ ਉਪਧਿਆਏ ਨਗਰ ਵਿਚ ਐਤਵਾਰ ਦੁਪਹਿਰ ਨੂੰ ਅੱਠਵੀਂ ਵਿਚ ਪੜ੍ਹਨ ਵਾਲੀ 15 ਸਾਲ ਦੀ ਤਾਈਕਵਾਂਡੋ ਖਿਡਾਰਨ ਕੁਸੁਮ ਨੇ ਮੋਟਸਾਈਕਲ ਸਵਾਰ ਲੁਟੇਰਿਆਂ ਦੇ ਛੱਕੇ ਛੁਡਾ ਦਿੱਤੇ। ਬਹਾਦਰੀ ਦੀ ਮਿਸਾਲ ਕਾਇਮ ਕਰਦੇ ਹੋਏ ਕਰੀਬ ਸਵਾ ਮਿੰਟ ਤਕ ਲੁਟੇਰਿਆਂ ਨਾਲ ਲੜਦੀ ਰਹੀ। ਲੁਟੇਰਿਆਂ ਨੇ ਦਾਤਰ ਨਾਲ ਕੁਸੁਮ ਦਾ ਗਲਾ ਕੱਟਣ ਦੀ ਕੋਸ਼ਿਸ਼ ਕੀਤੀ, ਪਰ ਬਚਾਅ ਵਿਚ ਉਸ ਦਾ ਹੱਥ ਕੱਟਿਆ ਗਿਆ, ਫਿਰ ਵੀ ਉਸ ਨੇ ਇਕ ਲੁਟੇਰੇ ਨੂੰ ਨਹੀਂ ਛੱਡਿਆ। ਇਸ ਝੜਪ ਤੋਂ ਬਾਅਦ ਕੁਸੁਮ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੇ ਹੱਥ ਦਾ ਆਪਰੇਸ਼ਨ ਕੀਤਾ ਗਿਆ। ਪੁਲਿਸ ਨੇ ਮੁਲਜ਼ਿਮਾਂ ਖਿਲਾਫ ਲੁੱਟ ਦੇ ਨਾਲ-ਨਾਲ ਹਮਲਾ ਕਰਨ ਦਾ ਕੇਸ ਦਰਜ ਕਰ ਕੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ।

Click to comment

Leave a Reply

Your email address will not be published. Required fields are marked *

Most Popular

To Top