Uncategorized

ਬਲੱਡ ਪ੍ਰੈਸ਼ਰ ਲੋਅ ਰਹਿੰਦਾ ਹੈ ਤਾਂ ਖਾਓ ਇਹ 5 ਜ਼ਰੂਰੀ ਚੀਜ਼ਾਂ

ਬਲੱਡ ਪ੍ਰੈਸ਼ਰ ਯਾਨੀ ਖੂਨ ਘਟ ਹੋਣ ਦੀ ਸਮੱਸਿਆ, ਇਹ ਉਹਨਾਂ ਲੋਕਾਂ ਨੂੰ ਬਹੁਤ ਤੇਜ਼ੀ ਨਾਲ ਅਪਣਾ ਸ਼ਿਕਾਰ ਬਣਾ ਰਹੀ ਹੈ ਜਿਹੜੇ ਸਰੀਰਕ ਤੌਰ ਤੇ ਐਕਟਿਵ ਨਹੀਂ ਰਹਿੰਦੇ ਅਤੇ ਇਕ ਹੀ ਥਾਂ ਬੈਠ ਕੇ ਕਈ ਘੰਟੇ ਕੰਮ ਕਰਦੇ ਹਨ। ਇਸ ਦੇ ਨਾਲ ਹੀ ਅਨਿਯਮਿਤ ਭੋਜਨ ਖਾਂਦੇ ਹਨ।

ਭੋਜਨ ਵਿੱਚ ਪੂਰੇ ਪੋਸ਼ਣ ਦਾ ਧਿਆਨ ਵੀ ਨਹੀਂ ਦਿੰਦੇ। ਜਿਹੜੇ ਲੋਕ ਇਸ ਤਰ੍ਹਾਂ ਬੇਪਰਵਾਹ ਜ਼ਿੰਦਗੀ ਜੀ ਰਹੇ ਹੁੰਦੇ ਹਨ ਉਹਨਾਂ ਨੂੰ ਅਕਸਰ ਕਮਜ਼ੋਰੀ ਮਹਿਸੂਸ ਹੋਣ ਜਾਂ ਥਕਾਨ ਦੀ ਸ਼ਿਕਾਇਤ ਰਹਿੰਦੀ ਹੈ। ਇਸ ਕਮਜ਼ੋਰੀ ਦੀ ਇਕ ਖਾਸ ਵਜ੍ਹਾ ਅਕਸਰ ਬਲੱਡ ਪ੍ਰੈਸ਼ਰ ਦਾ ਘਟ ਹੋਣਾ ਵੀ ਹੁੰਦਾ ਹੈ।

ਲੋਅ ਬੀਪੀ ਦੀ ਸਮੱਸਿਆ ਤੋਂ ਬਚਣ ਲਈ ਤੁਹਾਨੂੰ ਅਪਣੇ ਰੋਜ਼ਾਨਾ ਦੇ ਭੋਜਨ ਤੇ ਧਿਆਨ ਦੇਣਾ ਪਵੇਗਾ। ਭੋਜਨ ਵਿੱਚ ਉਹਨਾਂ ਸਬਜ਼ੀਆਂ ਅਤੇ ਅਨਾਜ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਜਿਸ ਵਿੱਚ ਕੁਦਰਤੀ ਸਰੂਪ ਤੋਂ ਸੋਡੀਅਮ ਦੀ ਸੀਮਿਤ ਮਾਤਰਾ ਉਪਲੱਬਧ ਹੁੰਦੀ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: SGPC ਨੇ ਦਰਬਾਰ ਸਾਹਿਬ ਦੀਆਂ ਐਂਟਰੀਆਂ ’ਤੇ ਕੀਤੀ ਬੈਰੀਗੇਟਿੰਗ ਹਟਾਈ

ਜੈਤੂਨ ਦਾ ਸੇਵਨ ਕਰੋ

ਜੈਤੂਨ ਵਿੱਚ ਕੁਦਰਤੀ ਰੂਪ ਤੋਂ ਸੋਡੀਅਮ ਹੁੰਦਾ ਹੈ। ਇਸ ਵਿੱਚ ਹੋਰ ਫ਼ਲ, ਸਬਜ਼ੀਆਂ ਦਾ ਵੀ ਤੁਸੀਂ ਸੇਵਨ ਕਰ ਸਕਦੇ ਹੋ। ਜਿਵੇਂ, ਕਰੌਦਾ, ਲਸੋੜਾ, ਨਾਸ਼ਪਤੀ ਆਮਰਸ ਆਦਿ। ਇਸ ਦੇ ਨਾਲ ਹੀ ਤੁਸੀਂ ਅਪਣੇ ਭੋਜਨ ਨੂੰ ਤਿਆਰ ਕਰਨ ਲਈ ਜੈਤੂਨ ਤੇਲ ਦਾ ਵੀ ਇਸਤੇਮਾਲ ਕਰ ਸਕਦੇ ਹੋ। ਭੋਜਨ ਵਿੱਚ ਤਰ੍ਹਾਂ-ਤਰ੍ਹਾਂ ਦੇ ਘਰ ਵਿੱਚ ਤਿਆਰ ਆਚਾਰ, ਹਰਾ ਧਨੀਆ, ਪੁਦੀਨਾ ਅਤੇ ਪਿਆਜ਼ ਨਾਲ ਤਿਆਰ ਚਟਨੀ, ਕਾਟੇਜ ਚੀਜ, ਕੈਂਡ ਸੂਪ ਆਦਿ ਨੂੰ ਅਪਣੇ ਰੋਜ਼ਾਨਾ ਭੋਜਨ ਦਾ ਹਿੱਸਾ ਬਣਾ ਸਕਦੇ ਹੋ।

ਇਹ ਵੀ ਪੜ੍ਹੋ: ਕਿਸਾਨ ਜੱਥੇਬੰਦੀਆਂ ਨੇ ਕਰਤਾ ਵੱਡਾ ਐਲਾਨ, ਇਸ ਦਿਨ ਪੰਜਾਬ ਰਹੇਗਾ ਬੰਦ

ਫਾਲੇਟ ਵਾਲਾ ਭੋਜਨ ਵਰਤੋ

ਤੁਹਾਨੂੰ ਅਪਣੇ ਭੋਜਨ ਵਿੱਚ ਅਜਿਹੀ ਖੁਰਾਕ ਦਾ ਸੇਵਨ ਕਰਨਾ ਚਾਹੀਦਾ ਹੈ ਜਿਸ ਵਿੱਚ ਫਾਲੇਟ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਸ ਦੇ ਲਈ ਤੁਸੀਂ ਖੱਟੇ ਫ਼ਲ, ਹਰੀਆਂ ਸਬਜ਼ੀਆਂ, ਸਾਬਤ ਆਨਾਜ ਅਤੇ ਹਰੇ ਪੱਤਿਆਂ ਵਾਲੀਆਂ ਸਬਜ਼ੀਆਂ ਦਾ ਉਪਯੋਗ ਕਰ ਸਕਦੇ ਹੋ। ਤੁਹਾਨੂੰ ਥੋੜੇ ਸਮੇਂ ਵਿੱਚ ਹੀ ਅਜਿਹਾ ਭੋਜਨ ਖਾਣ ਨਾਲ ਲਾਭ ਮਿਲੇਗਾ।  

ਲਿਕੋਰਿਸ-ਟੀ

ਬਲੱਡ ਪ੍ਰੈਸ਼ਰ ਘੱਟ ਹੋਣ ਦੀ ਸਥਿਤੀ ਵਿੱਚ ਤੁਸੀਂ ਲਿਕੋਰਿਸ ਚਾਹ ਦਾ ਉਪਯੋਗ ਵੀ ਕਰ ਸਕਦੇ ਹੋ। ਇਸ ਵਿੱਚ ਐਂਟੀਇੰਫਲਾਮੇਟ੍ਰੀ ਅਤੇ ਹਾਨੀਕਾਰਕ ਫ੍ਰੀ ਰੈਡੀਕਲਸ ਨੂੰ ਖ਼ਤਮ ਕਰਨ ਵਾਲੇ ਗੁਣ ਪਾਏ ਜਾਂਦੇ ਹਨ।

ਬਲੱਡ ਪ੍ਰੈਸ਼ਰ ਨੂੰ ਠੀਕ ਰੱਖਣ ਦੇ ਨਾਲ ਹੀ ਇਹ ਲਿਕੋਰਿਸ ਚਾਹ ਤੁਹਾਡੇ ਪੇਟ ਅਤੇ ਪਾਚਨ ਸ਼ਕਤੀ ਨੂੰ ਵੀ ਸਹੀ ਰੱਖਣ ਦਾ ਕੰਮ ਕਰਦੀ ਹੈ ਕਿਉਂ ਕਿ ਇਹ ਤੁਹਾਡੇ ਪੇਟ ਨੂੰ ਪੂਰੀ ਤਰ੍ਹਾਂ ਕਬਜ਼ ਮੁਕਤ ਰੱਖਦੀ ਹੈ। ਇਸ ਨਾਲ ਤੁਹਾਡੇ ਵਿੱਚ ਫੁਰਤੀਲਾਪਨ ਆਉਂਦਾ ਹੈ ਜੋ ਕਿ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਣ ਵਿੱਚ ਸਰੀਰ ਦੇ ਸਪਾਟਿਵ ਐਲੀਮੈਂਟ ਹੁੰਦੇ ਹਨ।

ਕਾੱਫੀ ਦਾ ਸੇਵਨ ਕਰੋ

ਕਾੱਫੀ ਵੀ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਣ ਵਿੱਚ ਮਦਦਗਾਰ ਹੈ। ਤੁਸੀਂ ਚਾਹੋ ਤਾਂ ਦੁੱਧ ਵਾਲੀ ਕਾੱਫੀ ਜਾਂ ਚਾਹੋ ਤਾਂ ਬਲੈਕ ਕਾੱਫੀ ਦਾ ਸੇਵਨ ਕਰ ਸਕਦੇ ਹੋ। ਇਹ ਦੋਵੇਂ ਹੀ ਤੁਹਾਡੀ ਕਾਰਡੀਓਵੈਸਕੁਲਰ ਸਿਹਤ ਨੂੰ ਠੀਕ ਰੱਖਣ ਵਿੱਚ ਤੁਹਾਡੀ ਮਦਦ ਕਰੇਗੀ।

ਹਾਵੀ ਨਹੀਂ ਹੋ ਸਕੇਗਾ ਕੋਈ ਰੋਗ ਤੁਸੀਂ ਅਪਣੀ ਡੇਲੀ ਡਾਇਟ ਵਿੱਚ ਕੇਲੇ ਅਤੇ ਕੀਵੀ ਵਰਗੇ ਫਲਾਂ ਦਾ ਉਪਯੋਗ ਜ਼ਰੂਰ ਕਰੋ। ਕਿਉਂ ਕਿ ਕੇਲਾ ਤੁਹਾਡੇ ਸਰੀਰ ਨੂੰ ਆਇਰਨ ਅਤੇ ਫਾਸਫੋਰਸ ਵਰਗੇ ਜ਼ਰੂਰੀ ਪੋਸ਼ਕ ਤੱਤ ਦੇਵੇਗਾ। ਇਸ ਨਾਲ ਤੁਹਾਡੇ ਸਰੀਰ ਵਿੱਚ ਖ਼ੂਨ ਦਾ ਵਹਾਅ ਠੀਕ ਰਹੇਗਾ।

ਕੀਵੀ ਦਾ ਸੇਵਨ ਤੁਹਾਡੇ ਸਰੀਰ ਨੂੰ ਵਿਟਾਮਿਨ ਸੀ ਅਤੇ ਈ ਵਰਗੇ ਜ਼ਰੂਰੀ ਵਿਟਾਮਿਨ ਦਿੰਦਾ ਹੈ ਜੋ ਕਿ ਤੁਹਾਡੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ ਅਤੇ ਖੂਨ ਦੀ ਘਾਟ ਕਾਰਨ, ਕੋਈ ਵੀ ਬਿਮਾਰੀ ਤੁਹਾਡੇ ਸਰੀਰ ਤੇ ਜਲਦੀ ਹਾਵੀ ਨਹੀਂ ਹੋ ਸਕੇਗੀ।

Click to comment

Leave a Reply

Your email address will not be published. Required fields are marked *

Most Popular

To Top