ਬਲਾਤਕਾਰ ਦੇ ਮਾਮਲੇ ਵਿਚ ਬੈਂਸ ਦੀ ਜ਼ਮਾਨਤ ਰੱਦ, ਰਾਖਵਾਂ ਰੱਖਿਆ ਗਿਆ ਸੀ ਫ਼ੈਸਲਾ

 ਬਲਾਤਕਾਰ ਦੇ ਮਾਮਲੇ ਵਿਚ ਬੈਂਸ ਦੀ ਜ਼ਮਾਨਤ ਰੱਦ, ਰਾਖਵਾਂ ਰੱਖਿਆ ਗਿਆ ਸੀ ਫ਼ੈਸਲਾ

ਬਲਾਤਕਾਰ ਦੇ ਮਾਮਲੇ ਵਿੱਚ ਜੇਲ੍ਹ ਵਿਚ ਬੰਦ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਜ਼ਮਾਨਤ ਦੀ ਅਰਜ਼ੀ ਅਦਾਲਤ ਵਲੋਂ ਰੱਦ ਕਰ ਦਿੱਤੀ ਗਈ ਹੈ। ਪਿਛਲੇ ਦਿਨੀਂ ਸਿਮਰਜੀਤ ਬੈਂਸ ਵੱਲੋਂ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿੱਚ ਜ਼ਮਾਨਤ ਲਈ ਲਗਾਈ ਅਰਜ਼ੀ ਦੀ ਹੋਈ ਸੁਣਵਾਈ ਹੋਈ ਸੀ।

ਜਿਸ ਉੱਤੇ ਅਦਾਲਤ ਨੇ ਸਿਮਰਜੀਤ ਬੈਂਸ ਦੀ ਜ਼ਮਾਨਤ ਉੱਤੇ ਫ਼ੈਸਲਾ ਰਾਖਵਾਂ ਰੱਖਿਆ ਸੀ ਤੇ ਅੱਜ 9 ਸਤੰਬਰ ਨੂੰ ਫ਼ੈਸਲਾ ਸੁਣਾ ਦਿੱਤਾ ਗਿਆ ਹੈ। ਇਸ ਦੌਰਾਨ ਪੀੜਿਤ ਪੱਖ ਦੇ ਵਕੀਲ ਚੰਦਨ ਰਾਏ ਨੇ ਇਸ ਪੁਸ਼ਟੀ ਕਰਦਿਆ ਦੱਸਿਆ ਕਿ ਇਸ ਮਾਮਲੇ ਉੱਤੇ ਕੋਰਟ ਅੰਦਰ ਕੋਈ ਬਹਿਸ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਮਾਮਲੇ ’ਚ 6 ਬੇਲਾਂ ਲੱਗ ਚੁੱਕੀਆਂ ਹਨ, ਪਰ 2 ਨੂੰ ਹੀ ਬੇਲ ਮਿਲੀ ਹੈ।

ਜਿਸ ਵਿਚ ਪਰਮਜੀਤ ਸਿੰਘ ਪੰਮਾ ਅਤੇ ਪ੍ਰਦੀਪ ਕੁਮਾਰ ਗੋਗੀ ਸ਼ਰਮਾ ਨੂੰ ਬੇਲ ਮਿਲੀਂ ਹੈ। ਉਨ੍ਹਾਂ ਕਿਹਾ ਕਿ, “ਇਹ 2 ਬੇਲਾਂ ਦਾ ਤਾਂ ਰੌਲਾ ਪਾਇਆ ਜਾ ਰਿਹਾ ਹੈ, ਜਦਕਿ ਜੋ 4 ਬੇਲਾਂ ਰੱਦ ਹੋਈਆਂ ਹਨ, ਉਸ ਬਾਰੇ ਕਿਸੇ ਨੂੰ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ 9 ਸਤੰਬਰ ਨੂੰ ਜੱਜ ਸਾਹਿਬ ਅੱਗੇ ਉਹ ਦੱਸਣਗੇ ਕਿ ਕਿਵੇਂ ਪੀੜਤਾ ਨੂੰ ਇਨ੍ਹਾਂ ਵਲੋਂ ਤੰਗ ਪ੍ਰੇਸ਼ਾਨ ਕੀਤਾ ਗਿਆ।

 

 

Leave a Reply

Your email address will not be published.