ਕਿਸਾਨਾਂ ਨੇ ਵੀ ਸਿਆਸੀ ਪਾਰਟੀਆਂ ਵਾਂਗ ਚੋਣਾਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਉੱਥੇ ਹੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੇ 22 ਕਿਸਾਨ ਜੱਥੇਬੰਦੀਆਂ ਵੱਲੋਂ ਬਣਾਏ ਗਏ ਸੰਯੁਕਤ ਸਮਾਜ ਮੋਰਚੇ ਵਿੱਚ ਗਠਜੋੜ ਹੋ ਸਕਦਾ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਹਨਾਂ ਦੀ ਆਮ ਆਦਮੀ ਪਾਰਟੀ ਨਾਲ ਗੱਲਬਾਤ ਚੱਲ ਰਹੀ ਹੈ।
ਪਰ ਜੇ ਗੱਲਬਾਤ ਸਿਰੇ ਨਹੀਂ ਚੜ੍ਹਦੀ ਤਾਂ ਉਹ ਪੰਜਾਬ ਚੋਣਾਂ ਵਿੱਚ ਸਮੂਹ 117 ਸੀਟਾਂ ਤੇ ਚੋਣਾਂ ਲੜਨਗੇ। ਉਹਨਾਂ ਕਿਹਾ ਕਿ, ਆਮ ਆਦਮੀ ਪਾਰਟੀ ਨਾਲ ਗਠਜੋੜ ਬਾਰੇ ਅਜੇ ਕੁੱਝ ਵੀ ਕਹਿਣਾ ਜ਼ਲਦਬਾਜ਼ੀ ਹੋਵੇਗੀ।
ਗੱਠਜੋੜ ਉਪਰੰਤ ਆਪ ਵੱਲੋਂ 100 ਉਮੀਦਵਾਰ ਦੇ ਐਲਾਨ ਬਾਰੇ ਉਹਨਾਂ ਕਿਹਾ ਕਿ, ਉਹ ਉਮੀਦਵਾਰ ਬਦਲ ਸਕਦੇ ਹਨ। ਹਾਲਾਂਕਿ ਉਹਨਾਂ ਦੇ 60 ਦੇ ਲਗਭਗ ਉਮੀਦਵਾਰਾਂ ਦੀ ਸੂਚੀ ਤਿਆਰ ਹੈ। 2022 ਦੀਆਂ ਚੋਣਾਂ ਲਈ ਆਪਣੇ ਮੁੱਖ ਮੰਤਰੀ ਚਿਹਰਾ ਹੋਣ ਬਾਰੇ ਸਵਾਲ ਤੇ ਉਹਨਾਂ ਕਿਹਾ ਮੈਂ ਕਦੇ ਖੁਦ ਦੇ ਮੁੱਖ ਮੰਤਰੀ ਚਿਹਰਾ ਹੋਣ ਬਾਰੇ ਨਹੀਂ ਕਿਹਾ।
