ਬਰੋਕਲੀ ਨੂੰ ਕਰੋ ਇਨ੍ਹਾਂ 4 ਤਰੀਕਿਆਂ ਨਾਲ ਡਾਈਟ ’ਚ ਸ਼ਾਮਲ, ਮਿਲਣਗੇ ਹੈਰਾਨ ਕਰਨ ਵਾਲੇ ਫਾਇਦੇ

 ਬਰੋਕਲੀ ਨੂੰ ਕਰੋ ਇਨ੍ਹਾਂ 4 ਤਰੀਕਿਆਂ ਨਾਲ ਡਾਈਟ ’ਚ ਸ਼ਾਮਲ, ਮਿਲਣਗੇ ਹੈਰਾਨ ਕਰਨ ਵਾਲੇ ਫਾਇਦੇ

ਬਰੋਕਲੀ ਗੋਭੀ ਦੀ ਤਰ੍ਹਾਂ ਹੀ ਦਿੱਸਣ ਵਾਲੀ ਹਰੀ ਸਬਜ਼ੀ ਹੈ। ਬਰੋਕਲੀ ਤੋਂ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਇਸ ਨੂੰ ਭੋਜਨ ਵਿੱਚ ਸ਼ਾਮਿਲ ਕਰਨ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਮਿਲ ਸਕਦੇ ਹਨ। ਬਰੋਕਲੀ ‘ਚ ਕਾਫ਼ੀ ਮਾਤਰਾ ‘ਚ ਵਿਟਾਮੀਨ ਸੀ, ਵਿਟਾਮੀਨ ਕੇ 1, ਇਸ ਵਿੱਚ ਫੋਲੇਟ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਆਇਰਨ ਹੁੰਦਾ ਹੈ, ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।

ਇਸ ਦੇ ਨਾਲ ਹੀ ਇਸ ਵਿੱਚ ਮੌਜੂਦ ਐਂਟੀਆਕਸੀਡੈਂਟਸ ਸਕਿਨ ਅਤੇ ਅੱਖਾਂ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੇ ਹਨ। ਬਰੋਕਲੀ ਦੇ ਸੇਵਨ ਨਾਲ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ
ਆਓ ਜਾਣਦੇ ਹਾਂ ਬ੍ਰੋਕਲੀ ਨੂੰ ਡਾਈਟ ‘ਚ ਸ਼ਾਮਲ ਕਰਨ ਦੇ ਕੁਝ ਸਿਹਤਮੰਦ ਤਰੀਕੇ

ਬਰੋਕਲੀ ਸਬਜ਼ੀ
ਬਰੋਕਲੀ ਨਾਲ ਤੁਸੀਂ ਗੋਭੀ ਵਰਗੀ ਸਬਜ਼ੀ ਬਣਾ ਸਕਦੇ ਹੋ। ਬਰੋਕਲੀ ਸਬਜ਼ੀ ਬਣਾਉਣ ਲਈ ਟਮਾਟਰ, ਪਿਆਜ਼ ਅਤੇ ਹੋਰ ਵੀ ਮਸਾਲਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਬਰੋਕਲੀ ਸੂਪ
ਬਰੋਕਲੀ ਨੂੰ ਜ਼ਿਆਦਾਤਰ ਸੂਪ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਹ ਸੂਪ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਲਾਹੇਵੰਦ ਹੈ। ਇਸ ਨੂੰ ਬਣਾਉਣ ਲਈ ਬਰੋਕਲੀ ਦੀ ਪਿਊਰੀ, ਲੂਣ, ਕਾਲੀ ਮਿਰਚ ਪਾਊਡਰ ਆਦਿ ਦੀ ਜ਼ਰੂਰਤ ਹੁੰਦੀ ਹੈ। ਇਸ ਨੂੰ ਹੋਰ ਵੀ ਜ਼ਿਆਦਾ ਸਵਾਦ ਬਣਾਉਣ ਲਈ ਤੁਸੀਂ ਇਸ ਵਿੱਚ ਆਪਣੀ ਪਸੰਦ ਦੀ ਸਬਜ਼ੀਆਂ ਵੀ ਸ਼ਾਮਿਲ ਕਰ ਸਕਦੇ ਹੋ।

ਬਰੋਕਲੀ ਸਲਾਦ

ਬਰੋਕਲੀ ਨੂੰ ਕੱਚਾ ਵੀ ਖਾਧਾ ਜਾ ਸਕਦਾ ਹੈ। ਤੁਸੀਂ ਇਸ ਨਾਲ ਸਲਾਦ ਵੀ ਬਣਾ ਸਕਦੇ ਹੋ। ਇਸ ਨਾਲ ਪੇਟ ਦੇ ਨਾਲ ਸਿਹਤ ਨੂੰ ਵੀ ਤੰਦਰੁਸਤ ਰੱਖਣ ਵਿੱਚ ਮਦਦ ਮਿਲਦੀ ਹੈ।

ਸਟੀਮ ਬਰੋਕਲੀ

ਸਟੀਮ ਬਰੋਕਲੀ ਨੂੰ ਸਿਹਤ ਲਈ ਕਾਫ਼ੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨੂੰ ਤੁਸੀਂ ਨਾਸ਼ਤਾ ਜਾਂ ਲੰਚ ‘ਚ ਸਟੀਮ ਕਰਕੇ ਇਸ ’ਤੇ ਕਾਲਾ ਲੂਣ ਅਤੇ ਕਾਲੀ ਮਿਰਚ ਪਾਊਡਰ ਮਿਲਾ ਕੇ ਖਾ ਸਕਦੇ ਹੋ।

Leave a Reply

Your email address will not be published.