ਬਰਨਾਲਾ ’ਚ ਸੀਐਮ ਮਾਨ ਨੇ ਕੀਤੇ ਵੱਡੇ ਐਲਾਨ, ਪ੍ਰਿੰਸੀਪਲਾਂ ਨੂੰ ਟਰੇਨਿੰਗ ਲਈ ਭੇਜਿਆ ਜਾਵੇਗਾ ਵਿਦੇਸ਼

 ਬਰਨਾਲਾ ’ਚ ਸੀਐਮ ਮਾਨ ਨੇ ਕੀਤੇ ਵੱਡੇ ਐਲਾਨ, ਪ੍ਰਿੰਸੀਪਲਾਂ ਨੂੰ ਟਰੇਨਿੰਗ ਲਈ ਭੇਜਿਆ ਜਾਵੇਗਾ ਵਿਦੇਸ਼

ਮੁੱਖ ਮੰਤਰੀ ਭਗਵੰਤ ਮਾਨ ਬੀਤੇ ਕੱਲ੍ਹ ਬਰਨਾਲਾ ਵਿਖੇ ਸੇਵਾ ਸਿੰਘ ਠੀਕਰੀਵਾਲ ਦੀ ਬਰਸੀ ਮੌਕੇ ਰੱਖੇ ਗਏ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪੁੱਜੇ ਸਨ। ਇਸ ਦੌਰਾਨ ਉਹਨਾਂ ਨੇ ਸੇਵਾ ਸਿੰਘ ਠੀਕਰੀਵਾਲਾ ਨੂੰ ਨਮਨ ਕਰਦਿਆਂ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਬਰਨਾਲਾ ਵਿੱਚ ਇੱਕ ਨਰਸਿੰਗ ਸਕੂਲ ਖੋਲ੍ਹਿਆ ਜਾਵੇਗਾ। ਉਹਨਾਂ ਨੇ ਸ਼ਹੀਦ ਭਗਤ ਸਿੰਘ ਜੀ ਦੀ 35 ਫੁੱਟ ਉੱਚੀ ਮੂਰਤੀ ਲਗਾਉਣ ਦਾ ਵੀ ਐਲਾਨ ਕੀਤਾ।

Image

ਮੁੱਖ ਮੰਤਰੀ ਨੇ ਕਿਹ ਕਿ ਮੋਹਾਲੀ ਏਅਰਪੋਰਟ ਤੇ ਸ਼ਹੀਦ ਭਗਤ ਸਿੰਘ ਜੀ ਦੀ ਮੂਰਤੀ ਲਗਾਈ ਜਾਵੇਗੀ। ਸਰਕਾਰੀ ਸਕੂਲਾਂ ਨੂੰ ਲੈ ਕੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਚੰਗੇ ਸਕੂਲ ਅਤੇ ਹਸਪਤਾਲ ਬਣਾਏ ਗਏ ਜਾ ਰਹੇ ਹਨ। ਉਹਨਾਂ ਕਿਹਾ ਕਿ, ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਕੀਤਾ ਜਾਵੇ ਅਤੇ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵਧੀਆ ਪੜ੍ਹਾਈ ਹੋਵੇਗੀ।

Image

ਪ੍ਰਿੰਸੀਪਲਾਂ ਨੂੰ ਵਿਦੇਸ਼ਾਂ ਵਿੱਚ ਟਰੇਨਿੰਗ ਲਈ ਭੇਜਿਆ ਜਾਵੇਗਾ। ਸੂਬੇ ਵਿੱਚ 117 ਸਕੂਲਜ਼ ਆਫ਼ ਐਂਮੀਨੈਂਨਸ ਖੋਲ੍ਹੇ ਜਾਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ 36 ਪ੍ਰਿੰਸੀਪਲ ਸਿੰਗਾਪੁਰ ਟਰੇਨਿੰਗ ਲਈ ਭੇਜੇ ਜਾ ਰਹੇ ਹਨ। ਉਨ੍ਹਾਂ ਨੇ ਪੰਜਾਬ ਵਿਚ ਸਲਾਨਾ 300 ਸਬ ਇੰਸਪੈਕਟਰਾਂ ਦੀ ਭਰਤੀ ਕਰਨ ਦਾ ਵੀ ਐਲਾਨ ਕੀਤਾ।

ਸੀਐਮ ਮਾਨ ਨੇ ਕਿਹਾ ਕਿ ਅਸੀਂ ਤਾਂ ਜਨਤਾ ਨਾਲ ਕੰਮ ਕਰਨਾ ਹੈ ਅਤੇ ਮੈਂ ਇਹੀ ਕਹਾਂਗਾ ਕਿ ਜੇਕਰ ਕਿਤੇ ਇਕ ਰੁਪਇਆ ਵੀ ਕੋਈ ਬੱਚਦਾ ਹੋਵੇ ਤਾਂ ਉਥੇ ਮੇਰੇ ਕੋਲੋਂ ਦਸਤਖ਼ਤ ਕਰਵਾ ਲੈਣ। ਉਹਨਾਂ ਨੇ ਇਸ ਦੇ ਨਾਲ ਹੀ ਨਵੀਆਂ ਫ਼ਸਲਾਂ ‘ਤੇ ਵੀ ਐੱਮਐੱਸਪੀ ਦੇਣ ਦਾ ਐਲਾਨ ਕੀਤਾ। ਪਿਛਲੀਆਂ ਸਰਕਾਰਾਂ ‘ਤੇ ਤੰਜ ਕੱਸਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਇਹ ਲੋਕ ਕਹਿੰਦੇ ਹਨ ਕਿ ਖ਼ਜ਼ਾਨਾ ਖਾਲੀ ਹੈ।

ਕੋਈ ਸਕੂਲ, ਯੂਨੀਵਰਸਿਟੀ, ਕਾਲਜ ਜਾਂ ਸੜਕ ਬਣਾਈ ਹੋਵੇ ਤਾਂ ਮੰਨ ਲਿਆ ਜਾਵੇ ਕਿ ਖ਼ਜ਼ਾਨਾ ਖਾਲੀ ਹੈ ਪਰ ਪਤਾ ਨਹੀਂ ਕਿਵੇਂ ਖ਼ਜ਼ਾਨਾ ਖਾਲੀ ਰਿਹਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਬਜ਼ੁਰਗਾਂ ਤੋਂ ਸੁਣਦੇ ਸੀ ਕਿ ਪਿੰਡ ਦੀਆਂ ਸੱਥਾਂ ’ਚ ਰਜਿਸਟਰੀਆਂ ਹੁੰਦੀਆਂ ਸਨ, ਹੁਣ ਲੋਕ ਸ਼ਹਿਰਾਂ ਵੱਲ ਜਾਂਦੇ ਹਨ। ਤਹਿਸੀਲਦਾਰ ਮਿਲਦੇ ਨਹੀਂ ਪਰ ਆਉਣ ਵਾਲੇ ਦਿਨਾਂ ’ਚ ਤੁਸੀਂ ਦੇਖੋਗੇ ਕਿ ਤਹਿਸੀਲਦਾਰ ਤੋਂ ਲੈ ਕੇ ਡੀਸੀ ਤੱਕ ਤੁਹਾਡੇ ਪਿੰਡਾਂ ’ਚ ਆਇਆ ਕਰਨਗੇ ਅਤੇ ਪਿੰਡਾਂ ਦੀਆਂ ਸੱਥਾਂ ’ਚ ਹੀ ਬੈਠ ਕੇ ਰਜਿਸਟਰੀਆਂ ਹੋਣਗੀਆਂ।

 

Leave a Reply

Your email address will not be published. Required fields are marked *