ਬਰਤਾਨਵੀਂ ਫ਼ੌਜ ‘ਚ ਸਿੱਖ ਫ਼ੌਜੀਆਂ ਲਈ ਨਵੀਂ ਪਹਿਲ, ਨਿੱਤਨੇਮ ਲਈ ਮੁਹੱਈਆ ਕਰਵਾਏ ਗਏ ਗੁਟਕਾ ਸਾਹਿਬ

 ਬਰਤਾਨਵੀਂ ਫ਼ੌਜ ‘ਚ ਸਿੱਖ ਫ਼ੌਜੀਆਂ ਲਈ ਨਵੀਂ ਪਹਿਲ, ਨਿੱਤਨੇਮ ਲਈ ਮੁਹੱਈਆ ਕਰਵਾਏ ਗਏ ਗੁਟਕਾ ਸਾਹਿਬ

ਬਰਤਾਨਵੀ ਫੌਜ ਵਿੱਚ ਸਿੱਖੀ ਫੌਜੀ ਜਵਾਨਾਂ ਨੂੰ ਰੋਜ਼ਾਨਾ ਨਿਤਨੇਮ ਦੇ ਲਈ ਗੁਟਕਾ ਸਾਹਿਬ ਮੁਹੱਈਆ ਕਰਵਾਏ ਗਏ ਹਨ। ਮੇਜਰ ਦਲਜਿੰਦਰ ਸਿੰਘ ਵਿਰਦੀ ਅਜਿਹੇ ਸ਼ਖਸ ਹਨ ਜੋ ਕਿ ਬਰਤਾਨਵੀਂ ਫੌਜ ਵਿੱਚ ਹਨ ਅਤੇ ਦੋ ਸਾਲ ਤੱਕ ਲਗਾਤਾਰ ਉਹਨਾਂ ਨੇ ਇਸ ਲਈ ਮੁਹਿੰਮ ਚਲਾਈ ਸੀ।

Gutka Sahib

ਗੁਟਕਾ ਸਾਹਿਬ ਨੂੰ ਯੂਕੇ ਡਿਫੈਂਸ ਸਿੱਖ ਨੈਟਵਰਕ ਦੇ ਵੱਲੋਂ ਲੰਡਨ ਵਿੱਚ ਹੋਏ ਇੱਕ ਸਮਾਰੋਹ ਵਿੱਚ ਜਾਰੀ ਕੀਤਾ ਗਿਆ ਸੀ। ਰੱਖਿਆ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਉਹ ਸਿੱਧੇ ਤੌਰ ਤੇ ਸਿੱਖਾਂ ਨੂੰ ਉਹਨਾਂ ਦੇ ਵਿਸ਼ਵਾਸ ਦਾ ਸਮਰਥਨ ਕਰਨ ਦੀ ਉਮੀਦ ਕਰਦਾ ਹੈ।

ਦੱਸ ਦਈਏ ਕਿ ਫੌਜੀ ਜੀਵਨ ਦੇ ਕਠਿਨ ਜੀਵਨ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਟਰਪਰੂਫ ਸਮੱਗਰੀ ਦੇ ਨਾਲ ਤਿੰਨ ਭਾਸ਼ਾਵਾਂ ਵਿੱਚ ਛਾਪਿਆ ਗਿਆ ਹੈ। ਯੂਕੇ ਡਿਫੈਂਸ ਸਿੱਖ ਨੈਟਵਰਕ ਦੇ ਚੇਅਰਮੈਨ ਮੇਜਰ ਵਿਰਦੀ ਜੋ ਕਿ ਦਿਨ ਵਿੱਚ ਤਿੰਨ ਵਾਰ ਨਿਤਨੇਮ ਕਰਦੇ ਹਨ।

 

Leave a Reply

Your email address will not be published.