ਬਦਾਮਾਂ ਦੀ ਜ਼ਿਆਦਾ ਵਰਤੋਂ ਸਿਹਤ ਲਈ ਹੋ ਸਕਦੀ ਹੈ ਹਾਨੀਕਾਰਨ, ਹੁੰਦੀਆਂ ਨੇ ਇਹ ਸਮੱਸਿਆਵਾਂ

 ਬਦਾਮਾਂ ਦੀ ਜ਼ਿਆਦਾ ਵਰਤੋਂ ਸਿਹਤ ਲਈ ਹੋ ਸਕਦੀ ਹੈ ਹਾਨੀਕਾਰਨ, ਹੁੰਦੀਆਂ ਨੇ ਇਹ ਸਮੱਸਿਆਵਾਂ

Thanks to a genetic mutation thousands of years ago, modern domesticated sweet almonds are delicious and safe to eat.

ਬਦਾਮ ਵਿੱਚ ਬਹੁਤ ਸਾਰੇ ਪੋਸ਼ਕ ਤੱਕ ਹੁੰਦੇ ਹਨ ਜੋ ਕਿ ਸਰੀਰ ਲਈ ਬਹੁਤ ਹੀ ਲਾਭਦਾਇਕ ਹੁੰਦੇ ਹਨ। ਬਦਾਮ ‘ਚ ਮੈਗਨੀਸ਼ੀਅਮ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਵਰਗੇ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ ਨਾਲ ਵਾਲ ਖ਼ੂਬਸੂਰਤ ਅਤੇ ਚਮਕਦਾਰ ਬਣਦੇ ਹਨ।

PunjabKesari

ਇਨ੍ਹਾਂ ‘ਚ ਭਰਪੂਰ ਮਾਤਰਾ ‘ਚ ਐਂਟੀ-ਆਕਸੀਡੈਂਟ ਪਾਇਆ ਜਾਂਦਾ ਹੈ ਜੋ ਵਧਦੀ ਉਮਰ ਨੂੰ ਕੰਟਰੋਲ ਕਰਦਾ ਹੈ ਭਾਵ ਕਿ ਇਹ ਇਕ ਐਂਟੀ-ਏਜਿੰਗ ਦੇ ਤੌਰ ‘ਤੇ ਵੀ ਕੰਮ ਕਰਦਾ ਹੈ। ਪਰ ਕੀ ਤੁਸੀਂ ਜਾਣਦੇ ਹੈ ਕਿ ਜ਼ਿਆਦਾ ਬਦਾਮ ਖਾਣ ਨਾਲ ਕਈ ਵੱਡੀਆਂ ਪਰੇਸ਼ਾਨੀਆਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ।

Stomach Problems - Symptoms, Causes, Treatments

ਕਿਡਨੀ ’ਚ ਪੱਥਰੀ ਦੀ ਸਮੱਸਿਆ

ਜੇਕਰ ਤੁਸੀਂ ਕਿਡਨੀ ‘ਚ ਸਟੋਨ ਦੀ ਪਰੇਸ਼ਾਨੀ ਨਹੀਂ ਚਾਹੁੰਦੇ ਹੋ ਤਾਂ ਤੁਹਾਨੂੰ ਜ਼ਿਆਦਾ ਬਦਾਮ ਖਾਣ ਦੀ ਆਦਤ ਨੂੰ ਦੂਰ ਕਰਨਾ ਹੋਵੇਗਾ ਨਹੀਂ ਤਾਂ ਬਦਾਮਾਂ ‘ਚ ਪਾਇਆ ਜਾਣ ਵਾਲਾ ਆਕਸਲੇਟ ਕਿਡਨੀ ਸਟੋਨ ਦੀ ਪਰੇਸ਼ਾਨੀ ਪੈਦਾ ਕਰ ਸਕਦਾ ਹੈ।

ਢਿੱਡ ਖ਼ਰਾਬ

ਤੁਹਾਨੂੰ ਦੱਸ ਦੇਈਏ ਕਿ ਬਦਾਮਾਂ ‘ਚ ਖ਼ੂਬ ਫਾਈਬਰ ਪਾਇਆ ਜਾਂਦਾ ਹੈ ਅਤੇ ਫਾਈਬਰ ਦੀ ਜ਼ਿਆਦਾ ਮਾਤਰਾ ਤੁਹਾਨੂੰ ਢਿੱਡ ਨਾਲ ਜੁੜੀਆਂ ਕਬਜ਼ ਅਤੇ ਸੋਜ ਵਰਗੀਆਂ ਕਈ ਵੱਡੀਆਂ ਸਮੱਸਿਆ ਪੈਦਾ ਕਰ ਸਕਦੀ ਹੈ। ਗੌਰਤਲੱਬ ਹੈ ਕਿ ਮਨੁੱਖੀ ਸਰੀਰ ਵੱਡੀ ਮਾਤਰਾ ‘ਚ ਫਾਈਬਰ ਨਹੀਂ ਪਚਾ ਸਕਦਾ ਹੈ। ਇਸ ਨਾਲ ਤੁਹਾਨੂੰ ਅਪਚ ਦੀ ਪਰੇਸ਼ਾਨੀ ਹੋ ਸਕਦੀ ਹੈ।

ਅਪਚ ਦੀ ਸਮੱਸਿਆ

ਜੇ ਤੁਹਾਨੂੰ ਅਪਚ ਜਾਂ ਪਾਚਨ ਤੰਤਰ ਨਾਲ ਜੁੜੀ ਕੋਈ ਪਰੇਸ਼ਾਨੀ ਹੈ ਤਾਂ ਅੱਜ ਹੀ ਬਦਾਮ ਖਾਣੇ ਘਟ ਕਰ ਦਿਓ ਕਿਉਂਕਿ ਸਾਡਾ ਸਰੀਰ ਜ਼ਿਆਦਾ ਪ੍ਰੋਟੀਨ ਅਤੇ ਵਿਟਾਮਿਨ ਪਚਾਉਣ ‘ਚ ਅਸਮਰਥ ਹੁੰਦਾ ਹੈ ਅਤੇ ਇਸ ਨਾਲ ਅਪਚ ਜਾਂ ਪਾਚਨ ਤੰਤਰ ਨਾਲ ਜੁੜੀ ਪਰੇਸ਼ਾਨੀ ਵੱਡਾ ਰੂਪ ਲੈ ਸਕਦੀ ਹੈ।

ਓਵਰ ਵੇਟ

ਜੇ ਤੁਹਾਡਾ ਭਾਰ ਤੇਜ਼ੀ ਨਾਲ ਵਧ ਰਿਹਾ ਹੈ ਤਾਂ ਬਦਾਮ ਖਾਣੇ ਬੰਦ ਕਰ ਦਿਓ, ਕਿਉਂਕਿ ਬਦਾਮ ਤੇਜ਼ੀ ਨਾਲ ਕੈਲੋਰੀ ‘ਚ ਵਾਧਾ ਕਰਦਾ ਹੈ ਜੋ ਤੁਹਾਡਾ ਮੋਟਾਪਾ ਹੋਰ ਵਧਾ ਸਕਦਾ ਹੈ। ਇਸ ਦੇ ਨਾਲ ਤੁਹਾਡੇ ਸਰੀਰ ‘ਚ ਫੈਟ ਵੀ ਜ਼ਿਆਦਾ ਜਮ੍ਹਾ ਹੋਣ ਲੱਗਦੀ ਹੈ।

Leave a Reply

Your email address will not be published.