Punjab

ਬਠਿੰਡਾ ’ਚ ਖੁੱਲ੍ਹੀਆਂ ਸਾਰੀਆਂ ਦੁਕਾਨਾਂ, ਪ੍ਰਸ਼ਾਸ਼ਨ ਨੇ ਦਿੱਤੀ ਇਜਾਜ਼ਤ

ਪੰਜਾਬ ਸਰਕਾਰ ਨੇ ਕੇਵਲ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੋਈ ਹੈ ਪਰ ਹੁਣ ਬਠਿੰਡਾ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਪ੍ਰਸ਼ਾਸ਼ਨ ਨੇ ਸਵੇਰੇ 6 ਵਜੇ ਤੋਂ 10 ਵਜੇ ਤਕ, ਦੁੱਧ, ਬ੍ਰੈੱਡ ਤੇ ਖਾਣ-ਪੀਣ ਦੀਆਂ ਦੁਕਾਨਾਂ ਖੋਲ੍ਹਣ ਦਾ ਸਮਾਂ ਦਿੱਤਾ ਹੈ।

Wholesale Cloth Markets in Delhi, Wholesale Market in Delhi for Fabrics

ਗੈਰ-ਜ਼ਰੂਰੀ ਦੁਕਾਨਾਂ ਨੂੰ 10 ਵਜੇ ਤੋਂ 2 ਵਜੇ ਤੱਕ ਦੁਕਾਨਾਂ ਖੋਲ੍ਹਣ ਦਾ ਸਮਾਂ ਦਿੱਤਾ ਗਿਆ ਹੈ। ਦੁਪਹਿਰ 3 ਵਜੇ ਤੋਂ ਸਵੇਰੇ 5 ਵਜੇ ਲਾਕਡਾਊਨ ਦਾ ਸਮਾਂ ਤੈਅ ਕੀਤਾ ਗਿਆ ਹੈ। ਉੱਥੇ ਹੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪ੍ਰਸਾਸ਼ਨ ਸਾਡੀਆਂ ਦੁਕਾਨਾਂ ਨੂੰ ਗੈਰ ਜ਼ਰੂਰੀ ਕਹਿੰਦਾ ਹੈ ਪਰ ਜੀਐਸਟੀ ਜਾਂ ਟੈਕਸ ਤਾਂ ਉਹ ਵੀ ਭਰਦੇ ਹਨ।

ਉਹਨਾਂ ਮੰਗ ਕੀਤੀ ਹੈ ਕਿ ਸ਼ਨੀਵਾਰ ਤੇ ਐਤਵਾਰ ਨੂੰ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ ਕਿਉਂ ਕਿ ਇਸ ਸਮੇਂ ਦੁਕਾਨ ਵਿੱਚ ਗਾਹਕ ਆਉਂਦਾ ਨਹੀਂ ਹੈ। ਉਹਨਾਂ ਨੇ ਠੇਕਿਆਂ ਦੀ ਗੱਲ ਕਰਦਿਆਂ ਕਿਹਾ ਕਿ ਸ਼ਰਾਬ ਦੇ ਠੇਕੇ ਸ਼ਾਮ 5 ਵਜੇ ਤੱਕ ਖੁੱਲ੍ਹੇ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ ਤਾਂ ਦੁਕਾਨਾਂ ਨੂੰ ਵੀ ਸ਼ਾਮ 5 ਵਜੇ ਤੱਕ ਖੋਲ੍ਹਣ ਦਿੱਤਾ ਜਾਵੇਗਾ ਕਿਉਂ ਕਿ ਦੁਕਾਨ ਦੇ ਕਰਮਚਾਰੀਆਂ ਨੂੰ ਦਿਹਾੜੀ ਹੀ ਨਹੀਂ ਬਣੇਗੀ।

Click to comment

Leave a Reply

Your email address will not be published.

Most Popular

To Top