ਬਟਾਲਾ ’ਚ ਹੋਏ ਜ਼ਬਰਦਸਤ ਐਨਕਾਊਂਟਰ ਦੀ ਵੀਡੀਓ ਆਈ ਸਾਹਮਣੇ, ਗੈਂਗਸਟਰ 17 ਅਕਤੂਬਰ ਤੱਕ ਰਿਮਾਂਡ ’ਤੇ

 ਬਟਾਲਾ ’ਚ ਹੋਏ ਜ਼ਬਰਦਸਤ ਐਨਕਾਊਂਟਰ ਦੀ ਵੀਡੀਓ ਆਈ ਸਾਹਮਣੇ, ਗੈਂਗਸਟਰ 17 ਅਕਤੂਬਰ ਤੱਕ ਰਿਮਾਂਡ ’ਤੇ

ਪਿਛਲੇ ਦਿਨੀਂ ਪੰਜਾਬ ਪੁਲਿਸ ਨੇ ਗੈਂਗਸਟਰ ਬੱਬਲੂ ਨੂੰ ਫੜਿਆ ਸੀ। ਬੱਬਲੂ ਅਤੇ ਪੁਲਿਸ ਵਿਚਾਲੇ ਹੋਏ ਮੁਕਾਬਲੇ ਦੀ ਵੀਡੀਓ ਸਾਹਮਣੇ ਆਈ ਹੈ। ਇਹ ਮੁਕਾਬਲਾ ਬੀਤੀ 8 ਅਕਤੂਬਰ ਨੂੰ ਬਟਾਲਾ ਵਿਖੇ ਹੋਇਆ ਸੀ ਜਿਸ ਦੀ ਡਰੋਨ ਵੀਡੀਓ ਹੁਣ ਸਾਹਮਣੇ ਆਈ ਹੈ। ਇਸ ਐਨਕਾਊਂਟਰ ਦੌਰਾਨ ਪੁਲਿਸ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਖੇਤਾਂ ਵਿੱਚ ਲੁੱਕ ਕੇ ਬੈਠੇ ਗੈਂਗਸਟਰ ਨੂੰ ਕਾਬੂ ਕਰ ਲਿਆ ਸੀ।

ਇਸ ਦੌਰਾਨ ਪੁਲਿਸ ਅਤੇ ਬੱਬਲੂ ਵਿਚਕਾਰ ਲਗਭਗ 60 ਤੋਂ ਵੱਧ ਰੌਂਦ ਫਾਇਰ ਹੋਏ ਸਨ। ਇਸ ਸਮੇਂ ਬੱਬਲੂ ਬਟਾਲਾ ਜ਼ਿਲ੍ਹੇ ਦੀ ਅਧੀਨ ਪੈਂਦੀ ਪੁਲਿਸ ਥਾਣਾ ਰੰਗੜ ਨੰਗਲ ਕੋਲ ਹੈ ਜਿਸ ਦਾ ਅਦਾਲਤ ਵੱਲੋਂ 17 ਅਕਤੂਬਰ ਤੱਕ ਰਿਮਾਂਡ ਦਿੱਤਾ ਗਿਆ ਹੈ। ਘਟਨਾ ਲੰਘੀ 8 ਅਕਤੂਬਰ ਦੀ ਹੈ।

ਦਰਅਸਲ ਬਟਾਲਾ ਦੇ ਨੇੜਲੇ ਪਿੰਡ ਕੋਟਲਾ ਬੋਜਾ ਵਿੱਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਜ਼ਬਰਦਸਤ ਫਾਇਰਿੰਗ ਹੋਈ ਸੀ। ਪੁਲਿਸ ਨਾਲ ਕਈ ਘੰਟੇ ਮੁਕਾਬਲੇ ਤੋਂ ਬਾਅਦ ਖੇਤਾਂ ਵਿੱਚ ਲੁੱਕ ਕੇ ਬੈਠੇ ਗੈਂਗਸਟਰ ਨੂੰ ਕਾਬੂ ਕਰ ਲਿਆ ਗਿਆ ਸੀ।

ਦਰਅਸਲ ਥਾਣਾ ਰੰਗੜ ਨੰਗਲ ਦੇ ਐਸਐਚਓ ਮਨਬੀਰ ਸਿੰਘ ਨੇ 8 ਅਕਤੂਬਰ ਦੀ ਸਵੇਰ ਅੱਡਾ ਅੰਮੋਨੰਗਲ ਵਿਖੇ ਨਾਕਾਬੰਦੀ ਕੀਤੀ ਹੋਈ ਸੀ, ਇਸ ਦੌਰਾਨ ਬੱਬਲੂ ਨਾਮ ਦਾ ਗੈਂਗਸਟਰ ਅਤੇ ਨਸ਼ਾ ਤਸਕਰ ਆਪਣੀ ਪਤਨੀ ਸਮੇਤ ਬੱਚੇ ਨਾਲ ਕਿਤੇ ਜਾ ਰਿਹਾ ਸੀ ਪਰ ਪੁਲਿਸ ਨੂੰ ਦੇਖ ਅਚਾਨਕ ਪਿੱਛੇ ਮੁੜ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਉਸ ਦਾ ਪਿੱਛਾ ਕੀਤਾ। ਇਸ ਦੌਰਾਨ ਬੱਬਲੂ ਇੱਕ ਮੋਟਰ ਤੇ ਆਪਣਾ ਮੋਟਰਸਾਈਕਲ ਪਤਨੀ ਅਤੇ ਬੱਚੇ ਨੂੰ ਛੱਡ ਕੇ ਫ਼ਰਾਰ ਹੋ ਗਿਆ।

Leave a Reply

Your email address will not be published.