ਫੰਗਸ ਬਿਮਾਰੀ ਤੋਂ ਬਚਣ ਲਈ ਨਹੁੰਆਂ ਦੀ ਇੰਝ ਕਰੋ ਸਾਂਭ-ਸੰਭਾਲ

 ਫੰਗਸ ਬਿਮਾਰੀ ਤੋਂ ਬਚਣ ਲਈ ਨਹੁੰਆਂ ਦੀ ਇੰਝ ਕਰੋ ਸਾਂਭ-ਸੰਭਾਲ

ਨਹੁੰਆਂ ਨੂੰ ਸਾਫ਼ ਸੁਥਰਾ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੱਥਾਂ-ਪੈਰਾਂ ਦੀ ਖੂਬਸੂਰਤੀ ਵਧਾਉਣ ਵਾਲੇ ਨਹੁੰ ਬੀਮਾਰ ਵੀ ਹੋ ਸਕਦੇ ਹਨ। ਨਹੁੰਆਂ ਨੂੰ ਵੀ ਰੋਗ ਘੇਰ ਸਕਦੇ ਹਨ, ਜਿਸ ਨਾਲ ਫੰਗਲ ਇੰਫੈਕਸ਼ਨ ਆਮ ਹੈ।

ਇਹ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਫੰਗਸ ਸਾਡੇ ਸਰੀਰ ਨੂੰ ਚਿਪਕ ਜਾਂਦੀ ਹੈ ਪਰ ਜਦੋਂ ਇਸ ਦੀ ਮਾਤਰਾ ਵਧ ਜਾਂਦੀ ਹੈ ਤਾਂ ਇਹ ਫੰਗਸ ਸੰਕਰਮਿਤ ਹੋ ਜਾਂਦੀ ਹੈ ਅਤੇ ਸੰਕਰਮਣ ਫੈਲਾ ਦਿੰਦੀ ਹੈ। ਇਸ ਬੀਮਾਰੀ ਨੂੰ ਤੁਸੀਂ ਕੁਝ ਘਰੇਲੂ ਨੁਸਖ਼ਿਆਂ ਨਾਲ ਘਰ ਬੈਠੇ ਹੀ ਠੀਕ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿੰਝ…

ਨਾਰੀਅਲ ਤੇਲ

ਜੇਕਰ ਫੰਗਸ ਜ਼ਿਆਦਾ ਨਹੀਂ ਵਧੀ ਹੈ ਤਾਂ ਤੁਸੀਂ ਨਾਰੀਅਲ ਦਾ ਤੇਲ ਇਸਤੇਮਾਲ ਕਰ ਸਕਦੇ ਹੋ। ਕੋਕੋਨਟ ਆਇਲ ‘ਚ ਐਂਟੀ-ਫੰਗਲ ਤੱਤ ਹੁੰਦੇ ਹਨ ਜੋ ਨਹੁੰਆਂ ਨੂੰ ਸਿਹਤਮੰਦ ਬਣਾਉਂਦੇ ਹਨ। ਨਹੁੰਆਂ ‘ਚ ਹੋਣ ਵਾਲੀ ਜਲਨ, ਸੋਜ ਅਤੇ ਦਰਦ ਤੋਂ ਆਰਾਮ ਪਾਉਣ ਲਈ ਤੁਸੀਂ ਨਾਰੀਅਲ ਦੇ ਤੇਲ ‘ਚ ਚੁਟਕੀਭਰ ਮਿਲਾ ਕੇ ਲਗਾ ਸਕਦੇ ਹੋ।

ਐਲੋਵੇਰਾ ਜੈੱਲ

ਫੰਗਸ ਤੋਂ ਛੁਟਕਾਰਾ ਪਾਉਣ ਲਈ ਐਲੋਵੇਰਾ ਬਹੁਤ ਫਾਇਦੇਮੰਦ ਹੈ। ਦਿਨ ‘ਚ ਦੋ ਵਾਰ ਐਲੋਵੇਰਾ ਜੈੱਲ ਨਾਲ ਨਹੁੰਆਂ ਦੀ ਮਾਲਸ਼ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਕਰਨੀ ਬਿਹਤਰ ਹੈ। ਐਲੋਵੇਰਾ ਦੀ ਮਦਦ ਨਾਲ ਤੁਸੀਂ ਜਲਨ, ਸੋਜ ਅਤੇ ਪੀਲੇਪਨ ਤੋਂ ਵੀ ਆਰਾਮ ਪਾ ਸਕਦੇ ਹੋ।

ਬੇਕਿੰਗ ਸੋਡਾ

ਬੇਕਿੰਗ ਸੋਡਾ ਨਹੁੰਆਂ ਲਈ ਵੀ ਬਹੁਤ ਉਪਯੋਗੀ ਹੈ। ਇਸ ‘ਚ ਐਕਸਫੋਲੀਏਟਿੰਗ ਗੁਣ ਹੋਣ ਨਾਲ ਸਕਿਨ ‘ਤੇ ਜਮ੍ਹਾ ਗੰਦਗੀ ਸਾਫ਼ ਹੋਣ ‘ਚ ਮਦਦ ਮਿਲਦੀ ਹੈ। ਇਸ ਲਈ 1 ਛੋਟਾ ਚਮਚਾ ਬੇਕਿੰਗ ਸੋਡਾ ‘ਚ ਲੋੜ ਅਨੁਸਾਰ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾਓ। ਫਿਰ ਇਸ ਨੂੰ ਹਲਕੇ ਹੱਥਾਂ ਨਾਲ ਰਗੜਦੇ ਹੋਏ ਨਹੁੰਆਂ ‘ਤੇ ਲਗਾਓ। ਕਰੀਬ 10 ਮਿੰਟ ਤੱਕ ਇਸ ਨੂੰ ਨਹੁੰਆਂ ‘ਤੇ ਲੱਗਾ ਰਹਿਣ ਦਿਓ।

Leave a Reply

Your email address will not be published.