News

ਫੌਜੀ ਜਵਾਨ ਨੇ ਉਤਾਰਿਆ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਤੋਂ ਜੁੱਤੀਆਂ ਦਾ ਹਾਰ, ਫੇਰ…

ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਖੇਤੀ ਕਨੂੰਨਾਂ ਦਾ ਲਗਾਤਾਰ ਵਿਰੋਧ ਕਰ ਰਹੀਆਂ ਨੇ, ਕਰੀਬ 2 ਮਹੀਨਿਆਂ ਤੋਂ ਕਿਸਾਨ ਸੂਬੇ ਭਰ ਦੇ ਟੋਲ ਪਲਾਜ਼ੇ ਘੇਰੀ ਬੈਠੇ ਹਨ। ਪਰ ਹੁਸ਼ਿਆਰ ਦੇ ਮੁਕੇਰੀਆਂ ਵਿੱਚ ਪੈਂਦੇ ਮਾਨਸਰ ਟੋਲ ਪਲਾਜ਼ਾ ਤੇ ਉਸ ਸਮੇਂ ਇੱਕ ਅਜ਼ੀਬੋ ਗਰੀਬ ਘਟਨਾ ਵਾਪਰ ਗਈ ਜਦੋਂ ਟੋਲ ਪਲਾਜ਼ਾ ਤੇ ਭਾਰਤੀ ਫੌਜ ਦੇ ਇੱਕ ਜਵਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਫੋਟੋ ਤੇ ਪਾਇਆ ਜੁੱਤੀਆਂ ਦਾ ਹਾਰ ਲਾਹ ਦਿੱਤਾ।

ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਕਿਸਾਨਾਂ ਨੇ ਭਾਰਤੀ ਫੌਜ ਦੀ ਗੱਡੀ ਨੂੰ ਟੋਲ ਪਲਾਜ਼ਾ ਤੇ ਹੀ ਘੇਰ ਲਿਆ। ਇਸ ਦੌਰਾਨ ਕਿਸਾਨਾਂ ਨੇ ਇਲਜ਼ਾਮ ਲਾਏ ਕਿ ਨਾ ਸਿਰਫ ਫੌਜੀ ਜਵਾਨ ਨੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਤੇ ਪਾਇਆ ਜੁੱਤੀਆਂ ਦਾ ਹਾਰ ਤੋੜ ਦਿੱਤਾ ਸਗੋਂ ਉਸ ਨੂੰ ਰੋਕਣ ਆਏ ਕਿਸਾਨਾਂ ਨੂੰ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ।

ਹਾਲਾਂਕਿ ਇਸ ਦੌਰਾਨ ਹਾਰ ਲਾਉਣ ਵਾਲੇ ਫੌਜੀ ਜਵਾਨ ਦੇ ਬਾਕੀ ਸਾਥੀ ਕਿਸਾਨਾਂ ਕੋਲੋਂ ਮੁਆਫੀਆਂ ਮੰਗਦੇ ਰਹੇ ਅਤੇ ਕਿਸਾਨਾਂ ਨਾਲ ਸਮਝੌਤਾ ਕਰਦੇ ਨਜ਼ਰ ਆਏ, ਹਾਰ ਉਤਾਰਨ ਵਾਲਾ ਜਵਾਨ ਆਪਣੀ ਗੱਲ ਤੇ ਅੜਿਆ ਰਿਹਾ। ਉਧਰ ਇਸ ਘਟਨਾ ਤੋਂ ਬਾਅਦ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਫੌਜੀ ਜਵਾਨਾਂ ਨਾਲ ਕੋਈ ਵੀ ਵੈਰ ਜਾਂ ਵਿਰੋਧ ਨਹੀਂ ਹੈ।

ਪਰ ਜੇ ਕੋਈ ਵੀ ਵਿਅਕਤੀ ਉਨ੍ਹਾਂ ਦੇ ਵਿਰੋਧ ਨੂੰ ਇਸ ਤਰ੍ਹਾਂ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਉਸ ਵਿਅਕਤੀ ਦਾ ਇਸੇ ਤਰ੍ਹਾਂ ਵਿਰੋਧ ਕਰਦੇ ਰਹਿਣਗੇ। ਹਾਲਾਂਕਿ ਇਹ ਕਹਿਣਾ ਵੀ ਕੋਈ ਗਲਤ ਨਹੀਂ ਹੋਵੇਗਾ ਕਿ ਬਿਨ੍ਹਾਂ ਕਿਸੇ ਸਰਕਾਰੀ ਹੁਕਮਾਂ ਤੋਂ ਕਿਸੇ ਵੀ ਸਰਕਾਰੀ ਮੁਲਾਜ਼ਮ ਨੂੰ ਕਿਸਾਨਾਂ ਨਾਲ ਅਜਿਹਾ ਵਤੀਰਾ ਕਰਨ ਦਾ ਕੋਈ ਵੀ ਅਧਿਕਾਰ ਨਹੀਂ ਹੈ। ਕਿਸਾਨ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਅਤੇ ਹੁਣ ਤੱਕ ਕਿਸਾਨੀ ਸੰਘਰਸ਼ ਸ਼ਾਂਤਮਈ ਹੀ ਰਿਹਾ ਹੈ।

Click to comment

Leave a Reply

Your email address will not be published. Required fields are marked *

Most Popular

To Top