News

ਫੇਫੜਿਆਂ ਦੀ ਬਿਮਾਰੀ ਤੋਂ ਬਚਣ ਲਈ ਇਹਨਾਂ ਚੀਜ਼ਾਂ ਦਾ ਕਰੋ ਸੇਵਨ

ਫਾਸਟ ਫੂਡ ਖਾਣਾ ਹਰ ਇਕ ਦਾ ਸ਼ੌਂਕ ਬਣ ਗਿਆ ਹੈ। ਫਾਸਟ ਫੂਡ ਖਾਣ ਨਾਲ ਸਰੀਰ ਨੂੰ ਲੋੜੀਂਦਾ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਨਹੀਂ ਮਿਲਦਾ ਜਿਸ ਕਾਰਨ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।

myUpchar ਨਾਲ ਜੁੜੇ ਏਮਜ਼ ਦੇ ਡਾ. ਨਬੀ ਵਲੀ ਦਾ ਕਹਿਣਾ ਹੈ ਕਿ ਜਦੋਂ ਫੇਫੜਿਆਂ ਨੂੰ ਪਰੇਸ਼ਾਨੀ ਹੁੰਦੀ ਹੈ ਤਾਂ ਉਹ ਕਾਰਬਨ ਡਾਈਆਕਸਾਈਡ ਕੱਢਣ ਅਤੇ ਲੋੜੀਂਦੀ ਆਕਸੀਜਨ ਲੈਣ ਦਾ ਕੰਮ ਨਹੀਂ ਕਰ ਪਾਉਂਦੇ। ਫੇਫੜਿਆਂ ਦੀ ਬਿਮਾਰੀ ਹੋਣ ਤੇ ਬਹੁਤ ਸਾਰੇ ਲੱਛਣ ਪੈਦਾ ਹੁੰਦੇ ਹਨ ਜਿਸ ਵਿੱਚ ਜ਼ਿਆਦਾ ਖੰਘ, ਬਹੁਤ ਜ਼ਿਆਦਾ ਬਲਗਮ, ਸਾਹ ਫੁਲਣਾ, ਛਾਤੀ ਵਿੱਚ ਦਰਦ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ।

myUpchar ਨਾਲ ਜੁੜੇ ਡਾ. ਲਕਸ਼ਮੀਦੱਤ ਸ਼ੁਕਲਾ ਦਾ ਕਹਿਣਾ ਹੈ ਕਿ ਦਮਾ, ਬ੍ਰੌਂਕਾਈਟਸ, ਫੇਫੜਿਆਂ ਦਾ ਕੈਂਸਰ, ਸਿਸਟੀਕ ਫਾਈਬਰੋਸਿਸ, ਐਲਰਜੀ, ਸੋਓਪਿਡੀ ਵਰਗੀਆਂ ਬਿਮਾਰੀਆਂ ਫੇਫੜਿਆਂ ਨਾਲ ਸਬੰਧਿਤ ਹਨ।

ਲਸਣ

ਲਸਣ ਫੇਫੜਿਆਂ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਵਿੱਚ ਮੌਜੂਦ ਐਂਟੀਆਕਸੀਡੈਂਟਸ ਇਨਫੈਕਸ਼ਨ ਨਾਲ ਲੜਨ ਵਿੱਚ ਮਦਦਗਾਰ ਹੁੰਦੇ ਹਨ। ਖਾਣਾ ਖਾਣ ਤੋਂ ਬਾਅਦ ਲਸਣ ਖਾਣ ਨਾਲ ਛਾਤੀ ਸਾਫ਼ ਰਹਿੰਦੀ ਹੈ। ਇਹ ਸਰੀਰ ਦੀ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਂਦਾ ਹੈ।

ਹਲਦੀ

1 ਗਿਲਾਸ ਪਾਣੀ ਵਿੱਚ ਅੱਧਾ ਚਮਚ ਹਲਦੀ ਪਾਊਡਰ ਪਾ ਕੇ ਪੀਣ ਨਾਲ ਫੇਫੜੇ ਤੰਦਰੁਸਤ ਰਹਿੰਦੇ ਹਨ। ਹਲਦੀ ਵਿੱਚ ਕਰਕੁਮਿਨ ਨਾਂ ਦਾ ਪਦਾਰਥ ਹੁੰਦਾ ਹੈ ਜੋ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਦੇ ਫੇਫੜਿਆਂ ਨੂੰ ਹੋਣ ਵਾਲੇ ਘਾਤਕ ਨੁਕਸਾਨ ਤੋਂ ਬਚਾ ਸਕਦਾ ਹੈ।

ਅਦਰਕ

ਅਦਰਕ ਦਾ ਸੇਵਨ ਫ਼ੇਫੜਿਆਂ ਵਿਚ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕਰਕੇ ਮਨੁੱਖ ਨੂੰ ਨਿਰੋਗੀ ਬਣਾਉਂਦਾ ਹੈ। ਖ਼ਾਸ ਗੱਲ ਇਹ ਹੈ ਕਿ ਐਂਟੀ-ਇਨਫਲਾਮੇਟਰੀ ਅਤੇ ਕੈਂਸਰ ਰੋਕੂ ਗੁਣ ਫ਼ੇਫੜਿਆਂ ਨੂੰ ਸੁਰੱਖਿਅਤ ਰੱਖਦੇ ਹਨ।

ਗਾਜਰ

ਗਾਜਰ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਮੰਨੀ ਜਾਂਦੀ ਹੈ। ਗਾਜਰ ਵਿੱਚ ਕਈ ਕਿਸਮਾਂ ਦੇ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ ਜੋ ਕਿ ਫੇਫੜਿਆਂ ਲਈ ਸਿਹਤਮੰਦ ਹੁੰਦੇ ਹਨ। ਗਾਜਰ ਨੂੰ ਕੈਰੋਟਿਨੋਇਡਜ਼ ਦਾ ਸਰੋਤ ਮੰਨਿਆ ਜਾਂਦਾ ਹੈ। ਗਾਜਰ ਕੱਚੀ, ਪਕਾ ਕੇ ਜਾਂ ਉਬਾਲ ਕੇ ਖਾਧੀ ਜਾ ਸਕਦੀ ਹੈ।

ਕੱਦੂ

ਮੌਸਮੀ ਖਾਧ ਪਦਾਰਥਾਂ ਵਿਚ ਫ਼ੇਫੜਿਆਂ ਲਈ ਸੱਭ ਤੋਂ ਵਧੀਆ ਹੈ ਕੱਦੂ ਹੈ। ਇਹ ਪੋਟਾਸ਼ੀਅਮ, ਵਿਟਾਮਿਨ-ਸੀ, ਮੈਗਨੀਸ਼ੀਅਮ ਅਤੇ ਵੱਖ-ਵੱਖ ਕੈਰੋਟੀਨੋਇਡਾਂ ਦੇ ਸਰਬੋਤਮ ਸਰੋਤਾਂ ਵਿਚੋਂ ਇਕ ਹੈ।

ਅਮਰੂਦ

ਅਮਰੂਦ ਸਾਹ ਦੀ ਨਾਲੀ ਦੇ ਸੰਕਰਮਣ ਨੂੰ ਘਟਾਉਂਦਾ ਹੈ। ਇਹ ਫੇਫੜਿਆਂ ਵਿੱਚ ਬਲਗਮ ਨੂੰ ਬਣਨ ਤੋਂ ਰੋਕਦਾ ਹੈ। ਇਸ ਦਾ ਐਂਟੀਵਾਇਰਸ ਗੁਣ ਫੇਫੜਿਆਂ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਵਿਟਾਮਿਨ ਸੀ ਦੀ ਮਾਤਰਾ ਭਰਪੂਰ ਹੁੰਦੀ ਹੈ।

ਸੇਬ

ਸਾਰੇ ਫ਼ੱਲਾਂ ਵਿਚ ਵਿਟਾਮਿਨ-ਸੀ ਨਾਲ ਭਰਪੂਰ ਮਾਤਰਾ ਵਿਚ ਹੋਣ ਕਰਕੇ ਫ਼ੇਫੜਿਆਂ ਦੀ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ ਅਤੇ ਇਨ੍ਹਾਂ ਵਿਚੋਂ ਇਕ ਸੇਬ ਹੈ। ਇਸ ਵਿਚ ਐਂਟੀਆਕਸੀਡੈਂਟਾਂ ਅਕੇ ਭਰਪੂਰ ਫ਼ਾਈਬਰ ਵੀ ਹੁੰਦੇ ਹਨ।

 ਅਲਸੀ

ਅਲਸੀ ਦੇ ਬੀਜ ਲੰਗ ਟਿਸ਼ੂਆਂ ਦੀ ਰੱਖਿਆ ਵਿੱਚ ਸਹਾਇਤਾ ਕਰਦੇ ਹਨ। ਅਜਿਹੀ ਸਥਿਤੀ ਵਿੱਚ ਫ਼ੇਫੜਿਆਂ ਦੀ ਬਿਹਤਰੀ ਲਈ ਅਲਸੀ ਦੇ ਬੀਜਾਂ ਦਾ ਸੇਵਨ ਇੱਕ ਚੰਗਾ ਵਿਕਲਪ ਹੈ।

Click to comment

Leave a Reply

Your email address will not be published.

Most Popular

To Top