ਫੁੱਟਬਾਲ ਮੈਚ ਦਾ ਮੈਦਾਨ ਬਣਿਆ ਜੰਗ ਦਾ ਮੈਦਾਨ, ਹੋਈ ਜ਼ਬਰਦਸਤ ਝੜਪ, ਕਈਆਂ ਦੀ ਗਈ ਜਾਨ  

 ਫੁੱਟਬਾਲ ਮੈਚ ਦਾ ਮੈਦਾਨ ਬਣਿਆ ਜੰਗ ਦਾ ਮੈਦਾਨ, ਹੋਈ ਜ਼ਬਰਦਸਤ ਝੜਪ, ਕਈਆਂ ਦੀ ਗਈ ਜਾਨ  

ਇੰਡੋਨੈਸ਼ੀਆ ਵਿੱਚ ਫੁੱਟਬਾਲ ਮੈਚ ਦੌਰਾਨ ਫੁੱਟਬਾਲ ਟੀਮਾਂ ਦੇ ਸਮਰਥਕਾਂ ਵਿੱਚ ਜ਼ਬਰਦਸਤ ਝੜਪ ਹੋ ਗਈ। ਇਹ ਝੜਪ ਇੰਨੀ ਵਧ ਗਈ ਕਿ ਇਸ ਵਿੱਚ ਲਗਭਗ 129 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਸਲ ਵਿੱਚ ਪ੍ਰਸ਼ੰਸਕਾਂ ਦੇ ਆਪਸ ਵਿੱਚ ਭਿੜਨ ਤੋਂ ਬਾਅਦ ਇੰਡੋਨੇਸ਼ੀਆਈ ਪੁਲਿਸ ਹਰਕਤ ਵਿੱਚ ਆ ਗਈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਇਸ ਕਾਰਨ ਭੀੜ ਬੇਕਾਬੂ ਹੋ ਗਈ।

ਗੁੱਸੇ ਵਿੱਚ ਆਏ ਲੋਕਾਂ ਨੇ ਪੁਲਿਸ ਵਾਲਿਆਂ ਤੇ ਵੀ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਸੈਂਕੜੇ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਫੁੱਟਬਾਲ ਦਾ ਮੈਚ ਇੰਡੋਨੇਸ਼ੀਆ ਦੇ ਇੱਕ ਵੱਡੇ ਸਟੇਡੀਅਮ ਵਿੱਚ ਅਰੇਮਾ ਐਫਸੀ ਅਤੇ ਪਰਸੇਬਾਯਾ ਕਲੱਬ ਵਿਚਕਾਰ ਖੇਡਿਆ ਜਾ ਰਿਹਾ ਸੀ। ਪੂਰਾ ਸਟੇਡੀਅਮ ਦੋਵਾਂ ਟੀਮਾਂ ਦੇ ਸਮਰਥਕਾਂ ਨਾਲ ਖਚਾਖਚ ਭਰਿਆਂ ਹੋਇਆ ਸੀ ਪਰ ਫਿਰ ਕਿਸੇ ਗੱਲ ਨੂੰ ਲੈ ਕੇ ਦੋਵਾਂ ਟੀਮਾਂ ਦੇ ਪ੍ਰਸ਼ੰਸਕਾਂ ਵਿਚਕਾਰ ਲੜਾਈ ਹੋ ਗਈ।

ਇਹ ਝਗੜਾ ਦੇਖਦੇ ਹੀ ਦੇਖਦੇ ਪੂਰੇ ਸਟੇਡੀਅਮ ਵਿੱਚ ਫੈਲ ਗਿਆ ਅਤੇ ਲੋਕ ਆਪਸ ਵਿੱਚ ਲੜਨ ਲੱਗ ਪਏ। ਸਥਿਤੀ ਅਜਿਹੀ ਹੋ ਗਈ ਸੀ ਕਿ ਉੱਥੇ ਮੌਜੂਦ ਸੁਰੱਖਿਆ ਬਲਾਂ ਨੂੰ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣੀ ਪਈ। ਮਾਹੌਲ ਗਰਮਾਉਂਦਾ ਦੇਖ ਉੱਥੇ ਮੌਜੂਦ ਸੁਰੱਖਿਆ ਬਲਾਂ ਨੂੰ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣੀ ਪਈ। ਇੰਡੋਨੇਸ਼ੀਆ ਦੇ ਰਾਸ਼ਟਰੀ ਹਥਿਆਰਬੰਦ ਬਲਾਂ ਨੂੰ ਮੌਕੇ ਤੇ ਬੁਲਾਇਆ ਗਿਆ। ਹਾਲਾਂਕਿ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਕਿਸੇ ਤਰ੍ਹਾਂ ਫੌਜ ਦੇ ਜਵਾਨਾਂ ਨੇ ਭੀੜ ਨੂੰ ਸਟੇਡੀਅਮ ਤੋਂ ਬਾਹਰ ਕੱਢਿਆ।

Leave a Reply

Your email address will not be published.