News

ਫਿਲੌਰ ਹਲਕੇ ’ਚ ਗਰਜੇ ਕੇਜਰੀਵਾਲ, ਪੰਜਾਬ ’ਚ ਆਪ ਦੀ ਸਰਕਾਰ ਆਉਣ ’ਤੇ ਬੱਚਿਆਂ ਨੂੰ ਮਿਲੇਗੀ ਚੰਗੀ ਸਿੱਖਿਆ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਫਿਲੌਰ ਹਲਕੇ ਦੇ ਉਮੀਦਵਾਰ ਪ੍ਰਿੰਸੀਪਲ ਪ੍ਰੇਮ ਕੁਮਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਨੇ ਵਿਰੋਧੀਆਂ ਤੇ ਨਿਸ਼ਾਨੇ ਲਾਏ। ਇਸ ਦੇ ਨਾਲ ਹੀ ਉਹਨਾਂ ਨੇ ਭਗਵੰਤ ਮਾਨ ਦੀ ਵੀ ਖੂਬ ਤਰੀਫ ਕੀਤੀ। ਉਹਨਾਂ ਕਿਹਾ ਕਿ ਪੰਜਾਬ ਨੂੰ ਅੱਜ ਇੱਕ ਕੱਟੜ ਅਤੇ ਇਮਾਨਦਾਰ ਮੁੱਖ ਮੰਤਰੀ ਦੀ ਲੋੜ ਹੈ।

ਪੰਜਾਬ ਨੂੰ ਇੱਕ ਇਮਾਨਦਾਰ ਸਰਕਾਰ ਚਾਹੀਦੀ ਹੈ। ਉਹਨਾਂ ਚੰਨੀ ਸਰਕਾਰ ਤੇ ਵੱਡਾ ਹਮਲਾ ਬੋਲਦੇ ਕਿਹਾ ਕਿ ਮੁੱਖ ਮੰਤਰੀ ਚੰਨੀ ਤੇ ਇਲਜ਼ਾਮ ਲੱਗੇ ਹਨ ਕਿ ਚੰਨੀ ਸਾਬ੍ਹ ਰੇਤਾ ਚੋਰੀ ਕਰਦੇ ਹਨ। ਉਹਨਾ ਦੇ ਰਿਸ਼ਤੇਦਾਰਾਂ ਦੇ ਘਰ ਵਿੱਚ ਈਡੀ ਦੀ ਰੇਡ ਹੋਈ ਤਾਂ ਕਈ ਵੱਡੇ-ਵੱਡੇ ਨੋਟਾਂ ਦੀਆਂ ਥੱਦੀਆਂ ਮਿਲੀਆਂ ਸਨ। ਉਹਨਾਂ ਕਿਹਾ ਕਿ ਚੰਨੀ ਸਾਬ੍ਹ ਨੂੰ 111 ਦਿਨ ਮਿਲੇ ਸਨ ਅਤੇ ਇਹਨਾਂ 111 ਦਿਨਾਂ ਵਿੱਚ ਹੀ ਉਹਨਾਂ ਨੇ ਕਮਾਲ ਕਰ ਦਿੱਤਾ ਹੈ।

ਪੰਜਾਬ ਨੂੰ ਲੁੱਟਣ ਵਿੱਚ ਉਹਨਾਂ ਨੇ ਕੋਈ ਵੀ ਕਸਰ ਨਹੀਂ ਛੱਡੀ ਹੈ। ਅਕਾਲੀਆਂ ਤੇ ਵੀ ਰਗੜੇ ਲਾਉਂਦੇ ਹੋਏ ਕੇਜਰੀਵਾਲ ਨੇ ਕਿਹਾ ਕਿ 1966 ਵਿੱਚ ਪੰਜਾਬ ਵੱਖਰਾ ਸੂਬਾ ਬਣਿਆ ਸੀ, ਉਦੋਂ ਕਾਂਗਰਸ ਦੀ ਸਰਕਾਰ ਬਣੀ ਅਤੇ 26 ਸਾਲਾਂ ਤੱਕ ਕਾਂਗਰਸ ਦੀ ਸਰਕਾਰ ਰਹੀ ਹੈ।

ਪੰਜਾਬ ਵਿੱਚ 19 ਸਾਲ ਤੱਕ ਬਾਦਲਾਂ ਦੀ ਸਰਕਾਰ ਰਹੀ ਹੈ। ਇਹਨਾਂ ਦੋਵਾਂ ਪਾਰਟੀਆਂ ਨੇ ਪੰਜਾਬ ਨੂੰ ਮਿਲ ਕੇ ਲੁਟਿਆ ਹੈ। ਭਗਵੰਤ ਮਾਨ ਪਿਛਲੇ 7 ਸਾਲਾਂ ਤੋਂ ਸੰਸਦ ਮੈਂਬਰ ਹਨ। ਲੋਕ ਸਭਾ ’ਚ ਭਾਸ਼ਣ ਵੀ ਬਹੁਤ ਵਧੀਆ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਜੇਕਰ ਕੋਈ ਇਕ ਵਾਰ ਵਿਧਾਇਕ ਬਣ ਜਾਵੇ ਤਾਂ 5 ਕੋਠੀਆਂ ਬਣਵਾਉਣ ਦੇ ਨਾਲ-ਨਾਲ ਕਈ ਕਾਰਾਂ ਵੀ ਲੈ ਲੈਂਦਾ ਹੈ।

ਇਕ ਪਾਸੇ ਭਗੰਵਤ ਮਾਨ ਹਨ, ਜੋਕਿ 7 ਸਾਲ ਤੋਂ ਸੰਸਦ ਮੈਂਬਰ ਹੋਣ ਦੇ ਬਾਵਜੂਦ ਵੀ ਕਿਰਾਏ ਦੇ ਮਕਾਨ ’ਚ ਰਹਿ ਰਹੇ ਹਨ। ਅਸੀਂ ਦੋਵਾਂ ਨੇ ਬੈਠ ਕੇ ਕਈ ਘੰਟਿਆਂ ਤੱਕ ਪੰਜਾਬ ਦੇ ਮੁੱਦਿਆਂ ’ਤੇ ਗੱਲਬਾਤ ਕੀਤੀ ਹੈ। ਪੰਜਾਬ ਦੇ ਬੱਚੇ ਸਾਰੇ ਬਾਹਰ ਜਾ ਰਹੇ ਹਨ, ਜੋ ਬਚੇ ਹਨ, ਉਹ ਨਸ਼ੇ ਵੱਲ ਤੁਰ ਪਏ ਹਨ। ਦਿੱਲੀ ’ਚ ਅਸੀਂ ਬੇਹੱਦ ਸ਼ਾਨਦਾਰ ਸਕੂਲ ਬਣਾਏ ਹਨ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਪੰਜਾਬ ’ਚ ਵੀ ਦਿੱਲੀ ਦੀ ਤਰਜ ’ਤੇ ਸਿੱਖਿਆ ਵਿਵਸਥਾ ’ਚ ਸੁਧਾਰ ਕੀਤਾ ਜਾਵੇਗਾ। ਪੰਜਾਬ ’ਚ ਵੀ ਦਿੱਲੀ ਦੀ ਤਰਜ ’ਤੇ ਫਰੀ ’ਚ ਬਿਜਲੀ ਦਿੱਤੀ ਜਾਵੇਗੀ। ਇਹ ਤਾਂ ਹੀ ਸਫ਼ਲ ਹੋਵੇਗਾ ਜਦੋਂ ਪੰਜਾਬ ’ਚ ਕੱਟੜ ਅਤੇ ਇਮਾਨਦਾਰ ਸਰਕਾਰ ਆਵੇਗੀ। 

ਅਰਵਿੰਦ ਕੇਜੀਰਾਵਲ ਨੇ ਕਿਹਾ ਕਿ ਬਾਬਾ ਅੰਬੇਡਕਰ ਸਾਹਿਬ ਦਾ ਸੁਫ਼ਨਾ ਸੀ ਹਰ ਬੱਚੇ ਨੂੰ ਵਧੀਆ ਸਿੱਖਿਆ ਦਿੱਤੀ ਜਾਵੇ ਪਰ ਪੰਜਾਬ ’ਚ 70 ਸਾਲਾਂ ਬਾਅਦ ਵੀ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਮਿਲ ਰਹੀ। ਦਿੱਲੀ ’ਚ ਅਸੀਂ ਉਨ੍ਹਾਂ ਦਾ ਸੁਫ਼ਨਾ ਪੂਰਾ ਕੀਤਾ ਹੈ ਅਤੇ ਪੰਜਾਬ ’ਚ ਵੀ ਸਰਕਾਰ ਆਉਣ ’ਤੇ ਉਨ੍ਹਾਂ ਦਾ ਸੁਫ਼ਨਾ ਪੂਰਾ ਕੀਤਾ ਜਾਵੇਗਾ। 

ਉਨ੍ਹਾਂ ਕਿਹਾ ਕਿ ਅਸੀਂ ਫਿਲੌਰ ਹਲਕੇ ਤੋਂ ਪ੍ਰਿੰਸੀਪਲ ਪ੍ਰੇਮ ਕੁਮਾਰ ਨੂੰ ਟਿਕਟ ਦਿੱਤੀ ਹੋਈ ਹੈ, ਜੋ ਕਿ ਇਕ ਆਮ ਆਦਮੀ ਹਨ। ਜਦੋਂ ਇਨ੍ਹਾਂ ਦਾ ਨਾਂ ਸਾਡੀ ਕਮੇਟੀ ’ਚ ਆਇਆ ਤਾਂ ਇਸ ’ਤੇ ਚਰਚਾ ਹੋਣ ਲੱਗੀ ਪ੍ਰਿੰਸੀਪਲ ਪ੍ਰੇਮ ਕੁਮਾਰ ਬੇਹੱਦ ਕੱਟੜ ਅਤੇ ਇਮਾਨਦਾਰ ਆਦਮੀ ਹਨ।

Click to comment

Leave a Reply

Your email address will not be published.

Most Popular

To Top