ਫਿਰ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਨਵੀਆਂ ਕੀਮਤਾਂ

ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਲਾਕਡਾਊਨ ਜਾਰੀ ਹੈ। ਉੱਥੇ ਹੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜਿਆ ਪਿਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ ਅੱਜ ਡੀਜ਼ਲ ਦੀ ਕੀਮਤ ਵਿੱਚ 28 ਤੋਂ 30 ਪੈਸੇ ਤੇ ਪੈਟਰੋਲ ਦੀ ਕੀਮਤ 14 ਤੋਂ 19 ਪੈਸੇ ਵਧੀ ਹੈ।

ਮੁੰਬਈ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਦੇ ਬਹੁਤ ਨੇੜੇ ਪਹੁੰਚ ਗਈ ਹੈ। ਇੱਥੇ ਪੈਟਰੋਲ ਦੀ ਕੀਮਤ 99.32 ਰੁਪਏ ਤੇ ਡੀਜ਼ਲ 91.01 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ ਹੈ। ਦਸ ਦਈਏ ਕਿ ਪੈਟਰੋਲ ਅਤੇ ਡੀਜ਼ਲ ਹੁਣ ਤਕ 11 ਵਾਰ ਮਹਿੰਗਾ ਹੋ ਚੁੱਕਾ ਹੈ। ਦਿੱਲੀ ਵਿੱਚ ਹੁਣ ਤੱਕ 2.69 ਰੁਪਏ ਅਤੇ ਡੀਜ਼ਲ 3.07 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ।
ਦਿੱਲੀ ਵਿੱਚ ਪੈਟਰੋਲ 19 ਪੈਸੇ ਵਧ ਕੇ 93.04 ਰੁਪਏ ਅਤੇ ਡੀਜ਼ਲ 29 ਪੈਸੇ ਵਧ ਕੇ 83.80 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਦੇਸ਼ ਦੇ ਸਾਰੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਸਿਖਰਾਂ ਤੇ ਚੱਲ ਰਹੀ ਹੈ। ਰੁਕ-ਰੁਕ ਕੇ 12 ਦਿਨਾਂ ਵਿੱਚ ਪੈਟਰੋਲ 2.69 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।
ਭੋਪਾਲ ਵਿੱਚ ਅੱਜ ਪੈਟਰੋਲ ਦੀ ਕੀਮਤ 101.11 ਰੁਪਏ ਤੇ ਡੀਜ਼ਲ 92.21 ਪੈਸੇ ਹੋ ਗਿਆ ਹੈ। ਬੈਂਗਲੁਰੂ ਵਿੱਚ ਪੈਟਰੋਲ 96.14 ਰੁਪਏ ਤੇ ਡੀਜ਼ਲ 88.84 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਜੈਪੁਰ ਵਿੱਚ ਪੈਟਰੋਲ 99.50 ਰੁਪਏ ਤੇ ਡੀਜ਼ਲ 92.49 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ।
