Business

ਫਿਰ ਤੋਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ’ਚੋਂ ਮੁਕੇਸ਼ ਅੰਬਾਨੀ ਹੋਏ ਬਾਹਰ

ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਐਮਡੀ ਮੁਕੇਸ਼ ਅੰਬਾਨੀ ਦੁਨੀਆ ਦੇ ਸਭ ਤੋਂ ਅਮੀਰ ਅਰਬਪਤੀਆਂ ਦੀ ਸੂਚੀ ਵਿੱਚ ਹੇਠਾਂ ਆ ਗਏ ਹਨ। ਬਲੂਮਬਰਗ ਬਿਲੀਨੀਅਰ ਇੰਡੈਕਸ ਮੁਤਾਬਕ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਹੁਣ ਇਸ ਸੂਚੀ ਵਿੱਚ 13ਵੇਂ ਸਥਾਨ ਤੇ ਆ ਗਏ ਹਨ।

ਬਲੂਮਬਰਗ ਰੈਕਿੰਗ ਮੁਤਾਬਕ ਇਸ ਸਮੇਂ ਮੁਕੇਸ਼ ਅੰਬਾਨੀ ਦੀ ਕੁਲ ਜਾਇਦਾਦ 74.3 ਬਿਲੀਅਨ ਡਾਲਰ ਹੈ। ਅਗਸਤ ਵਿੱਚ ਮੁਕੇਸ਼ ਅੰਬਾਨੀ ਬਲੂਮਬਰਗ ਰੈਕਿੰਗ ਵਿੱਚ ਚੌਥੇ ਨੰਬਰ ਤੇ ਪਹੁੰਚ ਗਏ ਸੀ। ਆਰਟੀਐਲ ਦੇ ਸ਼ੇਅਰਾਂ ਵਿੱਚ ਗਿਰਾਵਟ ਦੇ ਕਾਰਨ ਉਸ ਦੀ ਕੁੱਲ ਜਾਇਦਾਦ ਘਟਣੀ ਸ਼ੁਰੂ ਹੋਈ ਸੀ।

ਟੇਸਲਾ ਇੰਕ ਅਤੇ ਸਪੇਸਐਕਸ ਦੇ ਸੀਈਓ ਐਲਨ ਮਸਕ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਨੂੰ ਪਛਾੜਦੇ ਹੋਏ ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ। ਬਲੂਮਬਰਗ ਰੈਂਕਿੰਗ ਦੇ ਅਨੁਸਾਰ, ਉਨ੍ਹਾਂ ਦੀ ਕੁਲ ਸੰਪਤੀ 209 ਅਰਬ ਡਾਲਰ ਹੋ ਗਈ ਹੈ. ਦੂਜੇ ਪਾਸੇ ਜੈੱਫ ਬੇਜੋਸ ਵਿਸ਼ਵ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ‘ਚ ਦੂਜੇ ਨੰਬਰ ‘ਤੇ ਹਨ। ਜਿਨ੍ਹਾਂ ਦੀ ਕੁਲ ਸੰਪਤੀ 186 ਅਰਬ ਡਾਲਰ ਹੈ।

ਬਿਲ ਗੇਟਸ 134 ਬਿਲੀਅਨ ਡਾਲਰ ਦੀ ਕੁਲ ਕੀਮਤ ਦੇ ਨਾਲ ਇਸ ਸੂਚੀ ‘ਚ ਤੀਜੇ ਨੰਬਰ ‘ਤੇ ਹਨ। ਪਿਛਲੇ ਤਿੰਨ ਮਹੀਨਿਆਂ ਵਿੱਚ ਆਰਆਈਐਲ ਦੇ ਸ਼ੇਅਰ ਲਗਭਗ 14 ਪ੍ਰਤੀਸ਼ਤ ਡਿੱਗ ਗਏ ਹਨ ਅਤੇ ਉਹਨਾਂ ਦੀ ਆਲਟਾਈਮ 2,369.35 ਦੇ 18.3% ਤੋਂ ਗਿਰਾਵਟ ਆਈ ਹੈ। ਰਿਲਾਇੰਸ ਦੇ ਫਿਊਚਰ ਗਰੁੱਪ ਦੇ ਪ੍ਰਚੂਨ ਅਤੇ ਥੋਕ ਵਪਾਰਾਂ ਨੂੰ ਖਰੀਦਣ ਲਈ ਸੌਦੇ ਦੇ ਐਲਾਨ ਤੋਂ ਬਾਅਦ ਰਿਲਾਇੰਸ ਦੇ ਸ਼ੇਅਰਾਂ ਵਿੱਚ ਤੇਜ਼ੀ ਆਈ ਹੈ।

Click to comment

Leave a Reply

Your email address will not be published. Required fields are marked *

Most Popular

To Top