News

ਫਿਰੋਜ਼ਪੁਰ ਦੇ ਇਲਾਕੇ ਚੋਂ ਬੀਐਸਐਫ ਨੇ ਡਰੋਨ ਕੀਤਾ ਬਰਾਮਦ

ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫਿਰੋਜ਼ਪੁਰ ਸਰਹੱਦੀ ਇਲਾਕੇ ਵਿੱਚ ਇੱਕ ਡਰੋਨ ਬਰਾਮਦ ਕੀਤਾ। ਬੀਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਰਾਮਦ ਕੀਤਾ ਗਿਆ ਡਰੋਨ ਮੇਡ ਇਨ ਚਾਈਨਾ ਹੈ ਅਤੇ ਇਹ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਖੇਤਰ ਵਿੱਚ ਆਇਆ ਹੈ।

BSF guns down Pakistani drone near border in Punjab's Ferozpur - India News

ਇਹ ਪਤਾ ਨਹੀਂ ਲੱਗਿਆ ਕਿ ਇਹ ਡਰੋਨ ਵਿੱਚ ਕਿਸੇ ਤਰ੍ਹਾਂ ਦੇ ਹਥਿਆਰ ਦੀ ਵਰਤੋਂ ਕੀਤੀ ਗਈ ਸੀ ਜਾਂ ਨਹੀਂ। ਬੀਐਸਐਫ ਨੇ ਇੱਕ ਬਿਆਨ ਵਿੱਚ ਕਿਹਾ ਕਿ, ਸ਼ੁਕਰਵਾਰ ਰਾਤ ਕਰੀਬ 11.10 ਵਜੇ ਅਮਰਕੋਟ ਦੇ ਨੇੜੇ ਬਾਰਡਰ ਆਊਟ ਪੋਸਟ ਤੇ ਬੀਐਸਐਫ ਦੀ ਗਸ਼ਤੀ ਟੀਮ ਨੂੰ ਗੂੰਜਣ ਦੀ ਆਵਾਜ਼ ਸੁਣਾਈ ਦਿੱਤੀ।

ਇਹ ਡਰੋਨ ਬਹੁਤ ਨੀਵਾਂ ਉੱਡ ਰਿਹਾ ਸੀ ਅਤੇ ਇਸ ਨੂੰ ਅੰਤਰਰਾਸ਼ਟਰੀ ਸਰਹੱਦ ਤੋਂ ਲਗਭਗ 300 ਮੀਟਰ ਅਤੇ ਬੀਐਸਐਫ ਤੋਂ 150 ਮੀਟਰ ਦੀ ਦੂਰੀ ਤੇ ਦੇਖਿਆ ਗਿਆ। ਬੀਐਸਐਫ ਦੀਆਂ ਕਈ ਟੀਮਾਂ ਇਸ ਗੱਲ ਦਾ ਪਤਾ ਲਾਉਣ ਲਈ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ ਕਿ ਡਰੋਨ ਕਿਸ ਮਕਸਦ ਲਈ ਵਰਤੇ ਗਏ ਸੀ।

ਪਿਛਲੇ ਕੁਝ ਮਹੀਨਿਆਂ ਦੌਰਾਨ ਅੰਮ੍ਰਿਤਸਰ ਦਿਹਾਤੀ, ਕਪੂਰਥਲਾ, ਫਾਜ਼ਿਲਕਾ ਅਤੇ ਤਰਨਤਾਰਨ ਤੋਂ ਵੀ ਟਿਫਨ ਬੰਬ ਬਰਾਮਦ ਹੋਏ ਹਨ। ਪੰਜਾਬ ਪੁਲਿਸ ਨੇ ਸੁਤੰਤਰਤਾ ਦਿਵਸ ਤੋਂ ਪਹਿਲਾਂ ਇੱਕ ਵੱਡੇ ਅੱਤਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ, ਜਦੋਂ ਉਸਨੂੰ ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਵਿਸਫੋਟਕਾਂ ਨਾਲ ਭਰਿਆ ਇੱਕ ਟਿਫਿਨ ਮਿਲਿਆ।

ਇਸ ਵਿਸਫੋਟਕ ਨੂੰ ਨਸ਼ਟ ਕਰਨ ਤੋਂ ਬਾਅਦ ਪੁਲਿਸ ਨੇ ਕਿਹਾ ਸੀ ਕਿ ਇਹ ਵਿਸਫੋਟਕ ਪਾਕਿਸਤਾਨ ਤੋਂ ਕਿਸੇ ਡਰੋਨ ਰਾਹੀਂ ਭਾਰਤ ਵਾਲੇ ਪਾਸੇ ਭੇਜਿਆ ਗਿਆ ਹੋਵੇਗਾ। ਦੱਸ ਦਈਏ ਕਿ ਪਿਛਲੇ ਮਹੀਨੇ ਫਿਰੋਜ਼ਪੁਰ ਦੇ ਜੀਰਾ ਸਬ ਡਿਵੀਜ਼ਨ ਦੇ ਪਿੰਡ ਸੇਖਵਾਂ ਵਿੱਚ ਇੱਕ ਟਿਫ਼ਨ ਬਾਕਸ ਚੋਂ ਇੱਕ ਹੈਂਡ ਗ੍ਰੇਨੇਡ ਮਿਲਿਆ ਸੀ। ਪੁਲਿਸ ਨੇ ਦੱਸਿਆ ਸੀ ਕਿ ਜੰਗਲਾਤ ਵਿਭਾਗ ਦੇ ਕੁਝ ਅਧਿਕਾਰੀਆਂ ਨੂੰ ਇਹ ਟਿਫ਼ਨ ਬਾਕਸ ਮਿਲਿਆ ਸੀ।

Click to comment

Leave a Reply

Your email address will not be published.

Most Popular

To Top