ਫਿਰੋਜ਼ਪੁਰ ‘ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਰੁਮਾਲ ‘ਚ ਬੰਨ ਖੇਤਾਂ ‘ਚ ਰੱਖੇ ਅੰਗ

 ਫਿਰੋਜ਼ਪੁਰ ‘ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਰੁਮਾਲ ‘ਚ ਬੰਨ ਖੇਤਾਂ ‘ਚ ਰੱਖੇ ਅੰਗ

ਪੰਜਾਬ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਰਹਿੰਦੇ ਨੇ, ਸੂਬੇ ਦੇ ਕਿਸੇ ਨਾ ਕਿਸੇ ਪਿੰਡ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਜਾਂਦੀ ਹੈ। ਹੁਣ ਬੇਅਦਬੀ ਦਾ ਮਾਮਲਾ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮਹਾਲਮ ਤੋਂ ਸਾਹਮਣੇ ਆਇਆ।

ਜਿੱਥੇ ਗੁਟਕਾ ਸਾਹਿਬ ਦੇ ਅੰਗ ਕਿਸੇ ਵਿਅਕਤੀ ਵੱਲੋਂ ਗੁਰਦੁਆਰਾ ਸਾਹਿਬ ਨੇੜੇ ਖੇਤਾਂ ਵਿੱਚ ਖਿਲਾਰ ਦਿੱਤੇ ਗਏ, ਇਸ ਮਾਮਲੇ ਬਾਰੇ ਪਿੰਡ ਦੀ ਔਰਤ ਨੇ ਦੱਸਿਆ ਕਿ ਜਦੋਂ ਓਹ ਕੂੜਾ ਸੁੱਟਣ ਲਈ ਖੇਤ ਗਈ ਤਾਂ ਓਥੇ ਇੱਕ ਰੁਮਾਲ ਵਿੱਚ ਲਪੇਟ ਕੇ ਗੁਟਕਾ ਸਾਹਿਬ ਦੇ ਅੰਗ ਰੱਖੇ ਹੋਏ ਸੀ, ਜਿਸ ਤੋਂ ਬਾਅਦ ਓਹਨਾਂ ਵੱਲੋਂ ਗੁਟਕਾ ਸਾਹਿਬ ਦੇ ਅੰਗਾਂ ਨੂੰ ਗੁਰੂ ਘਰ ਪਹੁੰਚਾ ਦਿੱਤਾ ਗਿਆ ਹੈ।

ਪਿੰਡ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਐ, ਓਹਨਾਂ ਕਿਹਾ ਕਿ ਹੁਣ ਇਸ ਮਾਮਲੇ ਵਿੱਚ ਪਰਚਾ ਦਰਜ ਕੀਤਾ ਜਾ ਰਿਹਾ, ਅਤੇ ਕੈਮਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਐ, ਅਤੇ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published.