Uncategorized

ਫਿਟਕਰੀ ਅਤੇ ਗੁਲਾਬ ਨਾਲ ਵਧੇਗੀ ਅੱਖਾਂ ਦੀ ਰੌਸ਼ਨੀ   

ਬੱਚੇ ਆਪਣਾ ਜ਼ਿਆਦਾ ਸਮਾਂ ਫੋਨ ਅਤੇ ਟੀ.ਵੀ ਵੇਖਣ ’ਤੇ ਬਤੀਤ ਕਰਦੇ ਹਨ, ਜਿਸ ਕਾਰਨ ਅੱਖਾਂ ਦੀ ਨਜ਼ਰ ਕਮਜ਼ੋਰ ਹੋ ਰਹੀ ਹੈ ਅਤੇ ਬੱਚਿਆਂ ਨੂੰ ਐਨਕਾਂ ਲੱਗ ਰਹੀਆਂ ਹਨ। ਦੂਜੇ ਪਾਸੇ ਅੱਖਾਂ ਦੀ ਨਜ਼ਰ ਕਮਜ਼ੋਰ ਹੋਣ ਦਾ ਮੁੱਖ ਕਾਰਨ ਅੱਖਾਂ ਦੀ ਠੀਕ ਤਰ੍ਹਾਂ ਦੇਖਭਾਲ ਨਾ ਕਰਨਾ, ਪੋਸ਼ਕ ਤੱਤਾਂ ਦੀ ਘਾਟ ਆਦਿ ਹੋ ਸਕਦੇ ਹਨ।

15 Surprising Facts About The Human Eye | SelectHealth

ਇਸ ਲਈ ਅੱਖਾਂ ਦੀ ਨਜ਼ਰ ਤੇਜ਼ ਕਰਨ ਲਈ ਸਾਨੂੰ ਅੱਖਾਂ ਦੀ ਸਹੀ ਤਰ੍ਹਾਂ ਦੇਖਭਾਲ ਅਤੇ ਆਪਣੇ ਖਾਣ-ਪਾਣ ’ਤੇ ਧਿਆਨ ਦੇਣਾ ਚਾਹੀਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ, ਜਿਸ ਨਾਲ ਅੱਖਾਂ ਦੀ ਨਜ਼ਰ ਤੇਜ਼ ਹੋ ਜਾਵੇਗੀ ਅਤੇ ਅੱਖਾਂ ਦੀ ਹਰੇਕ ਸਮੱਸਿਆ ਠੀਕ ਹੋ ਜਾਵੇਗੀ।

6 ways to make your Valentine's Day roses last longer

ਫਿਟਕਰੀ ਅਤੇ ਗੁਲਾਬ

ਚੁਟਕੀ ਭਰ ਫਿਟਕਰੀ ਨੂੰ ਸੋ ਗ੍ਰਾਮ ਗੁਲਾਬ ਜਲ ਵਿੱਚ ਮਿਲਾ ਕੇ ਰੱਖ ਦਿਓ। ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਗੁਲਾਬ ਜਲ ਦੀਆਂ 4-5 ਬੂੰਦਾਂ ਅੱਖਾਂ ਵਿੱਚ ਪਾਓ। ਇਸ ਨਾਲ ਅੱਖਾਂ ਦੀ ਕਮਜ਼ੋਰੀ ਦੂਰ ਹੋ ਜਾਵੇਗੀ ਅਤੇ ਨਜ਼ਰ ਵੀ ਤੇਜ਼ ਹੋ ਜਾਵੇਗੀ।

ਪੈਰਾਂ ਦੀ ਮਾਲਿਸ਼

ਰਾਤ ਨੂੰ ਸੋਣ ਤੋਂ ਪਹਿਲਾਂ ਪੈਰਾਂ ’ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰੋ। ਸਵੇਰੇ ਨੰਗੇ ਪੈਰ ਹਰੇ ਘਾਹ ’ਤੇ ਚਲੋ। ਇਸ ਨਾਲ ਅੱਖਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋ ਜਾਵੇਗੀ।

 ਸੌਂਫ ਅਤੇ ਮਿਸ਼ਰੀ ਬਾਦਾਮ ਵੱਡੀ ਸੌਂਫ ਅਤੇ ਮਿਸ਼ਰੀ ਤਿੰਨਾਂ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਚੂਰਨ ਬਣਾ ਲਓ ਅਤੇ ਇਸ ਦਾ ਰੋਜ਼ਾਨਾ 1 ਚਮਚ 1 ਗਲਾਸ ਦੁੱਧ ਨਾਲ ਰਾਤ ਨੂੰ ਸੌਣ ਸਮੇਂ ਸੇਵਨ ਕਰੋ । ਇਸ ਨਾਲ ਅੱਖਾਂ ਦੀ ਨਜ਼ਰ ਬਹੁਤ ਜਲਦ ਤੇਜ਼ ਹੁੰਦੀ ਹੈ ।

 ਬਾਦਾਮ

ਜੇਕਰ ਤੁਹਾਨੂੰ ਅੱਖਾਂ ਦੇ ਰੋਗ ਜਿਵੇਂ ਪਾਣੀ ਆਉਣਾ, ਅੱਖਾਂ ਆਉਣਾ, ਅੱਖਾਂ ਦੀ ਕਮਜ਼ੋਰੀ ਜਿਹੇ ਰੋਗ ਹਨ, ਤਾਂ ਰਾਤ ਨੂੰ ਬਾਦਾਮ ਪਾਣੀ ਵਿੱਚ ਭਿਉਂ ਕੇ ਰੱਖੋ। ਸਵੇਰ ਸਮੇਂ ਇਹ ਬਾਦਾਮ ਪੀਸ ਕੇ ਪਾਣੀ ਵਿੱਚ ਮਿਲਾ ਕੇ ਪੀ ਲਓ।

ਗੰਨੇ ਦਾ ਰਸ

ਗੰਨੇ ਦਾ ਰਸ ਅੱਖਾਂ ਲਈ ਬਹੁਤ ਜ਼ਿਆਦਾ ਲਾਭਕਾਰੀ ਹੁੰਦਾ ਹੈ। ਇਸ ਲਈ ਗੰਨੇ ਦਾ ਰਸ ਪੀਓ। ਕੇਲਾ ਅਤੇ ਨਿੰਬੂ ਦਾ ਪਾਣੀ ਵੀ ਅੱਖਾਂ ਲਈ ਬਹੁਤ ਫ਼ਾਇਦੇਮੰਦ ਹੈ।

ਮੂੰਹ ਦੀ ਲਾਰ

ਜੇ ਤੁਹਾਨੂੰ ਅੱਖਾਂ ਦੀ ਇਨਫੈਕਸ਼ਨ ਅਤੇ ਅੱਖਾਂ ਲਾਲ ਰਹਿੰਦੀਆਂ ਹਨ, ਤਾਂ ਸਵੇਰੇ ਉੱਠਣ ਸਾਰ ਬਿਨਾਂ ਕੁਰਲਾ ਕੀਤੇ ਮੂੰਹ ਦੀ ਲਾਰ ਅੱਖਾਂ ਵਿੱਚ ਸੁਰਮੇ ਦੀ ਤਰ੍ਹਾਂ ਪਾਓ। ਅੱਖਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋ ਜਾਵੇਗੀ।

ਗਾਂ ਦੇ ਦੇਸੀ ਘਿਓ ਦੀ ਹਲਕੇ ਹੱਥਾਂ ਨਾਲ ਅੱਖਾਂ ’ਤੇ ਮਾਲਿਸ਼ ਕਰੋ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।

ਅਰੰਡੀ ਦਾ ਤੇਲ

ਰਾਤ ਨੂੰ ਸੌਂਦੇ ਸਮੇਂ ਅਰੰਡੀ ਦਾ ਤੇਲ ਜਾਂ ਫਿਰ ਸ਼ਹਿਦ ਅੱਖਾਂ ਵਿੱਚ ਪਾਉਣ ਨਾਲ ਅੱਖਾਂ ਦੀ ਸਫੇਦੀ ਵਧਦੀ ਹੈ। ਇਸ ਨਾਲ ਅੱਖਾਂ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

Click to comment

Leave a Reply

Your email address will not be published.

Most Popular

To Top