ਫ਼ਰੀਦਕੋਟ ਦੀ ਮਾਡਰਨ ਜੇਲ੍ਹ ‘ਚੋਂ ਬਰਾਮਦ ਹੋਏ 10 ਮੋਬਾਇਲ ਫ਼ੋਨ ਅਤੇ ਇਤਰਾਜ਼ਯੋਗ ਸਮੱਗਰੀ

 ਫ਼ਰੀਦਕੋਟ ਦੀ ਮਾਡਰਨ ਜੇਲ੍ਹ ‘ਚੋਂ ਬਰਾਮਦ ਹੋਏ 10 ਮੋਬਾਇਲ ਫ਼ੋਨ ਅਤੇ ਇਤਰਾਜ਼ਯੋਗ ਸਮੱਗਰੀ

ਫਰੀਦਕੋਟ ਦੀ ਜੇਲ੍ਹ ਵਿੱਚ ਮੋਬਾਇਲ ਫ਼ੋਨ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ੇ ਮਾਮਲੇ ਵਿੱਚ ਇੱਕ ਵਾਰ ਫਿਰ ਤੋਂ ਜੇਲ੍ਹ ਵਿੱਚ ਚੱਲੇ ਤਲਾਸ਼ੀ ਅਭਿਆਨ ਦੌਰਾਨ 2 ਦਿਨਾਂ ਵਿੱਚ 10 ਮੋਬਾਇਲ ਫੋਨ ਤੋਂ ਇਲਾਵਾ, ਜਰਦਾ, ਬੀੜੀਆਂ, ਚਾਰਜ਼ਰ ਅਤੇ ਹੈਡਫੋਨ ਬਰਾਮਦ ਕੀਤੇ ਗਏ ਹਨ।

4 mobile phones seized from jail

ਮਿਲੀ ਜਾਣਕਾਰੀ ਮੁਤਾਬਕ ਪਹਿਲੇ ਦਿਨ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਦੌਰਾਨ 6 ਹਵਾਲਾਤੀਆਂ ਕੋਲੋਂ 4 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ, ਜਿਸ ਨੂੰ ਲੈ ਕੇ 6 ਹਵਾਲਾਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ, ਜਦਕਿ ਜੇਲ੍ਹ ਦੇ ਬਾਹਰੋਂ ਥਰੋ ਕਰਨ ਦੀ ਤਿਆਰੀ ਕਰ ਰਹੇ ਹਨ। ਕੁਝ ਸ਼ਰਾਰਤੀ ਅਨਸਰ ਜੇਲ੍ਹ ਗਾਰਦ ਦੇ ਡਰ ਤੋਂ ਸਮਾਨ ਸੁੱਟ ਕੇ ਭੱਜ ਗਏ, ਜਿਸ ਸਮਾਨ ਵਿਚੋਂ 2 ਮੋਬਾਇਲ ਫੋਨ ਬਰਾਮਦ ਕੀਤੇ ਗਏ ਜਿਸ ਨੂੰ ਲੈ ਕੇ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਸੇ ਤਰ੍ਹਾਂ ਹੀ ਦੂਸਰੇ ਦਿਨ ਵੀ ਵੱਖ -ਵੱਖ ਬੈਰਕਾਂ ‘ਚ ਬੰਦ ਇੱਕ ਕੈਦੀ ਅਤੇ ਇੱਕ ਹਵਾਲਾਤੀ ਤੋਂ ਇੱਕ ਇੱਕ ਮੋਬਾਇਲ ਫੋਨ ਬ੍ਰਾਮਦ ਹੋਇਆ ਜਦਕਿ ਦੋ ਮੋਬਾਇਲ ਫੋਨ ਜੇਲ੍ਹ ਦੀ ਹਦੂਦ ਅੰਦਰ ਹੀ ਲਾਵਾਰਿਸ ਹਾਲਤ ‘ਚ ਮਿਲੇ ,ਜਿਸ ਨੂੰ ਲੈ ਕੇ ਵੀ ਜ਼ੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ ‘ਤੇ ਇੱਕ ਕੈਦੀ ਅਤੇ ਇੱਕ ਹਵਾਲਾਤੀ ਤੋਂ ਇਲਾਵਾ ਕੁੱਝ ਅਣਪਛਾਤੇ ਕੈਦੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਤੋਂ ਕੁੱਝ ਦਿਨ ਪਹਿਲਾਂ ਵੀ ਫ਼ਰੀਦਕੋਟ ਜ਼ਿਲ੍ਹੇ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚੋਂ 10 ਮੋਬਾਇਲ, 5 ਸਿਮ, ਬੈਟਰੀ, ਹੋਰ ਅਸੈਸਰੀਜ਼ ਸਣੇ ਕੁਝ ਮਾਤਰਾ ਵਿੱਚ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ ਸੀ।

ਦੱਸ ਦੇਈਏ ਕਿ ਮਾਡਰਨ ਜੇਲ੍ਹ ਲਗਾਤਾਰ ਚਰਚਾ ‘ਚ ਰਹਿੰਦੀ ਹੈ, ਜਿਥੇ ਜ਼ੇਲ੍ਹ ‘ਚ ਬੰਦ ਕੈਦੀਆਂ ਕੋਲੋ ਤਲਾਸ਼ੀ ਦੌਰਾਨ ਇਤਰਾਜ਼ ਯੋਗ ਚੀਜ਼ਾਂ ਮਿਲੀਆਂ ਹਨ। ਜਿਨ੍ਹਾਂ ‘ਚ ਨਸ਼ਾ, ਮੋਬਾਇਲ ਫੋਨ ਅਤੇ ਹੋਰ ਕਈ ਕਿਸਮ ਦੀ ਵਸਤੂਆਂ ਬਰਾਮਦ ਹੋਈਆਂ ਹਨ, ਪਰ ਹਲੇ ਤੱਕ ਇਹ ਇਤਰਾਜ਼ ਯੋਗ ਵਸਤੂਆਂ ਅੰਦਰ ਕਿਸ ਤਰੀਕੇ ਨਾਲ ਪਹੁੰਚ ਰਹੀਆਂ ਹਨ।

Leave a Reply

Your email address will not be published. Required fields are marked *