ਫਰੀਦਕੋਟ ਦੀ ਜੇਲ੍ਹ ‘ਚੋਂ ਮਿਲੇ ਮੋਬਾਈਲ ਫੋਨ ਤੇ ਹੋਰ ਸਾਮਾਨ, ਪਹਿਲਾਂ ਵੀ ਕਈ ਮਾਮਲੇ ਆਏ ਸਾਹਮਣੇ

 ਫਰੀਦਕੋਟ ਦੀ ਜੇਲ੍ਹ ‘ਚੋਂ ਮਿਲੇ ਮੋਬਾਈਲ ਫੋਨ ਤੇ ਹੋਰ ਸਾਮਾਨ, ਪਹਿਲਾਂ ਵੀ ਕਈ ਮਾਮਲੇ ਆਏ ਸਾਹਮਣੇ

ਫਰੀਦਕੋਟ ਦੀ ਸੈਂਟਰਲ ਮਾਡਰਨ ਜੇਲ੍ਹ ‘ਚੋਂ ਆਪਣੇ ਵਕੀਲ ਨੂੰ ਧਮਕੀਆਂ ਦੇਣ ਵਾਲੇ ਹਵਾਲਾਤੀ ਸਮੇਤ ਚਾਰ ਹਵਾਲਾਤੀਆਂ ਕੋਲੋਂ 6 ਮੋਬਾਈਲ ਫੋਨ ਬਰਾਮਦ ਹੋਏ ਹਨ। ਮਿਲੀ ਜਾਣਕਾਰੀ ਮੁਤਾਬਿਕ ਜ਼ਮਾਨਤ ਨਾ ਮਿਲਣ ‘ਤੇ ਵਕੀਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਵਕੀਲ ਨੇ ਅੰਬਾਲਾ ‘ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੌਰਾਨ ਪੁਲਿਸ ਵਲੋਂ ਤਲਾਸ਼ੀ ਲੈਣ ‘ਤੇ ਹਵਾਲਾਤੀਆਂ ਕੋਲੋਂ ਦੋ ਕੀਪੈਡ ਫ਼ੋਨ ਅਤੇ ਚਾਰ ਸਿਮ ਬਰਾਮਦ ਹੋਏ ਹਨ ਤੇ ਚਾਰ ਟਚ ਸਕਰੀਨ ਫ਼ੋਨ ਲਾਵਾਰਿਸ ਹਾਲਤ ‘ਚ ਬਰਾਮਦ ਹੋਏ।

Man booked for using mobile phone in jail | Vadodara News - Times of India

ਪਿਛਲੇ ਦਿਨੀਂ ਵੀ ਇਸੇ ਜੇਲ੍ਹ ਚੋਂ ਕਈ ਫੋਨ ਬਰਾਮਦ ਕੀਤੇ ਗਏ ਸਨ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਜੇਲ੍ਹ ਅੰਦਰ ਤਲਾਸ਼ੀ ਦੌਰਾਨ ਚਾਰ ਮੋਬਾਇਲ ਫੋਨ ਮਿਲਣ ਨੂੰ ਲੈ ਕੇ ਚਾਰ ਕੈਦੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

ਨਾਲ ਹੀ ਜੇਲ੍ਹ ’ਚ ਬੰਦ ਦੋ ਭਰਾਵਾਂ ਵੱਲੋਂ ਜੇਲ੍ਹ ਦੀ ਕੰਧ ਤੋਂ ਬਾਹਰੋਂ ਇੱਕ ਪੈਕਟ ਥਰੋ ਕਰਵਾਉਣ ਜਿਸ ’ਚ ਬੀੜੀਆਂ, ਸਿਗਰਟਾਂ, ਗਾਂਜਾ ਅਤੇ ਮੋਬਾਇਲ ਚਾਰਜ਼ ਸ਼ਾਮਲ ਹਨ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਦੋਵਾਂ ਭਰਾਵਾਂ ਖ਼ਿਲਾਫ਼ NDPC ਐਕਟ ਅਤੇ ਜੇਲ੍ਹ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।

Leave a Reply

Your email address will not be published.