ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਖ਼ਬਰਾਂ
ਖ਼ਬਰਾਂ

ਫਰਿੱਜ਼ ’ਚ ਰੱਖੇ ਆਟੇ ਦੀ ਰੋਟੀ ਖਾਣ ਨਾਲ ਹੋ ਸਕਦੀਆਂ ਨੇ ਕਈ ਬਿਮਾਰੀਆਂ

ਪੰਜਾਬੀ ਲੋਕ · 05 November 2020
ਮੂਲ ਤਸਵੀਰ ਉਪਲਬਧ ਨਹੀਂ

ਅੱਜ ਕੱਲ੍ਹ ਹਰ ਘਰ ਵਿੱਚ ਫਰਿਜ਼ ਹੋਣਾ ਆਮ ਗੱਲ ਹੈ। ਖਾਣ ਪੀਣ ਵਾਲੀਆਂ ਚੀਜ਼ਾਂ ਖਰਾਬ ਹੋਣ ਦੇ ਡਰੋਂ ਫਰਿਜ਼ ਵਿੱਚ ਰੱਖੀਆਂ ਜਾਂਦੀਆਂ ਹਨ। ਲੋਕ ਫਰਿਜ਼ ਵਿੱਚ ਗੁੰਨ੍ਹਿਆ ਹੋਇਆ ਆਟਾ ਵੀ ਰੱਖ ਦਿੰਦੇ ਹਨ। ਜਦੋਂ ਉਹਨਾਂ ਦਾ ਰੋਟੀ ਬਣਾਉਣ ਦਾ ਦਿੱਲ ਹੁੰਦਾ ਹੈ, ਉਹ ਇਸ ਆਟੇ ਨੂੰ ਕੁੱਝ ਦੇਰ ਪਹਿਲਾਂ ਕਮਰੇ ਦੇ ਤਾਪਮਾਨ ਦੇ ਬਰਾਬਰ ਲਿਆਉਂਦੇ ਹਨ ਅਤੇ ਫਿਰ ਇਸ ਤੋਂ ਬਾਅਦ ਰੋਟੀ ਬਣਾਉਂਦੇ ਹਨ। ਪਰ ਫਰਿਜ਼ ਵਿੱਚ ਰੱਖੇ ਆਟੇ ਦੀ ਰੋਟੀ ਖਾਣੀ ਸਿਹਤ ਲਈ ਹਾਨੀਕਾਰਕ ਹੈ।

ਮੂਲ ਤਸਵੀਰ ਸੰਭਾਲੀ ਨਹੀਂ ਗਈ

ਅੱਜ ਦੇ ਸਮੇਂ ‘ਚ ਤੁਹਾਨੂੰ ਬਹੁਤ ਸਾਰੇ ਘਰਾਂ ‘ਚ ਫ਼ਰਿੱਜਾਂ ‘ਚ ਗੁੰਨ੍ਹਿਆ ਹੋਇਆ ਆਟਾ ਮਿਲੇਗਾ। ਸਮਾਂ ਬਚਾਉਣ ਲਈ, ਲੋਕ ਆਟੇ ਨੂੰ ਗੁੰਨ੍ਹ ਕੇ ਪਹਿਲਾਂ ਹੀ ਫ਼ਰਿੱਜ ‘ਚ ਸਟੋਰ ਕਰ ਲੈਂਦੇ ਹਨ ਪਰ ਇਹ ਚੰਗੀ ਆਦਤ ਨਹੀਂ ਹੈ। ਫ਼ਰਿੱਜ ‘ਚ ਰੱਖੇ ਆਟੇ ਦੀ ਰੋਟੀ ਸਰੀਰ ਲਈ ਬਹੁਤ ਨੁਕਸਾਨਦੇਹ ਹੈ ਇਹ ਸਰੀਰ ‘ਚ ਕਈ ਕਿਸਮਾਂ ਦੀਆਂ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ।

ਇਸ ਸਥਿਤੀ ‘ਚ, ਆਟੇ ਨੂੰ ਗੁੰਨ੍ਹਣ ਦਾ ਬਚਾਇਆ ਸਮਾਂ ਤੁਹਾਡੀ ਸਿਹਤ ਨੂੰ ਲੰਮੇ ਸਮੇਂ ਲਈ ਪ੍ਰਭਾਵਿਤ ਕਰ ਸਕਦਾ ਹੈ। ਜਦੋਂ ਅਸੀਂ ਆਟੇ ‘ਚ ਪਾਣੀ ਮਿਲਾਉਂਦੇ ਹਾਂ, ਤਾਂ ਇਸ ‘ਚ ਕੁੱਝ ਰਸਾਇਣਿਕ ਤਬਦੀਲੀਆਂ ਹੁੰਦੀਆਂ ਹਨ।

ਅਜਿਹੀ ਸਥਿਤੀ ‘ਚ, ਜੇ ਉਸ ਦੀ ਰੋਟੀ ਨੂੰ ਤੁਰੰਤ ਪਕਾਇਆ ਜਾਂਦਾ ਹੈ ਅਤੇ ਖਾਧਾ ਜਾਂਦਾ ਹੈ, ਤਾਂ ਇਹ ਤੁਹਾਡੀ ਸਿਹਤ ‘ਤੇ ਕੋਈ ਬੁਰਾ ਅਸਰ ਨਹੀਂ ਪਾਉਂਦਾ। ਜਿਵੇਂ ਹੀ ਅਸੀਂ ਉਸ ਆਟੇ ਨੂੰ ਫ਼ਰਿੱਜ ‘ਚ ਰੱਖਦੇ ਹਾਂ, ਇਸ ਤਰ੍ਹਾਂ ਫ਼ਰਿੱਜ ‘ਚੋਂ ਨੁਕਸਾਨਦੇਹ ਗੈਸਾਂ ਵੀ ਆਟੇ ‘ਚ ਦਾਖ਼ਲ ਹੋ ਜਾਂਦੀਆਂ ਹਨ।

ਇਸ ਆਟੇ ਦੀ ਰੋਟੀ ਖਾਣ ਨਾਲ ਕਈ ਬੀਮਾਰੀਆਂ ਹੋ ਸਕਦੀਆਂ ਹਨ। ਬੈਕਟੀਰੀਆ ਗੁੰਨ੍ਹੇ ਹੋਏ ਆਟੇ ‘ਚ ਤੇਜ਼ੀ ਨਾਲ ਵਧਦਾ ਹੈ। ਅਜਿਹੀ ਸਥਿਤੀ ‘ਚ, ਲੰਮੇ ਸਮੇਂ ਤੱਕ ਰੱਖੇ ਆਟੇ ਅੰਦਰ ਬਹੁਤ ਸਾਰੇ ਬੈਕਟੀਰੀਆ ਪੈਦਾ ਹੋ ਜਾਂਦੇ ਹਨ।

ਜਦੋਂ ਉਨ੍ਹਾਂ ਤੋਂ ਬਣੀ ਰੋਟੀ ਖਾ ਲਈ ਜਾਂਦੀ ਹੈ, ਤਾਂ ਸਿਹਤ ਨੂੰ ਨੁਕਸਾਨ ਹੁੰਦਾ ਹੈ। ਰੋਟੀ ਬਣਾਉਣ ਤੋਂ ਪਹਿਲਾਂ ਆਟੇ ਨੂੰ ਗੁੰਨ੍ਹੋ, ਰੋਟੀ ਤਿਆਰ ਕਰੋ ਅਤੇ ਰੋਟੀ ਨੂੰ ਗਰਮ-ਗਰਮ ਹੀ ਖਾਣ ਦੀ ਕੋਸ਼ਿਸ਼ ਕਰੋ। ਰੋਟੀ ਖਾਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ।

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ