News

ਫਤਿਹ ਜੰਗ ਬਾਜਵਾ ਸਣੇ 85 ਵਿਅਕਤੀਆਂ ਖਿਲਾਫ਼ ਪਰਚਾ ਦਰਜ, ਜਾਣੋ ਕਾਰਨ

ਬਟਾਲਾ ਤੋਂ ਭਾਜਪਾ ਉਮੀਦਵਾਰ ਫਤਹਿ ਜੰਗ ਬਾਜਵਾ ਅਤੇ ਉਹਨਾਂ ਦੇ 85 ਸਾਥੀਆਂ ਖਿਲਾਫ਼ ਥਾਣਾ ਸਿਟੀ ਵਿੱਚ ਪਰਚਾ ਦਰਜ ਕੀਤਾ ਗਿਆ ਹੈ। ਚੋਣ ਕਮਿਸ਼ਨ ਵੱਲੋਂ ਰੈਲੀਆਂ ਅਤੇ ਰੋਡ ਸ਼ੋਅ ਲੈ ਕੇ ਪਾਬੰਦੀਆਂ ਲਾਈਆਂ ਗਈਆਂ ਸਨ। ਪਰ ਇਸ ਦੇ ਬਾਵਜੂਦ ਫਤਿਹ ਜੰਗ ਬਾਜਵਾ ਨੇ ਰੋਡ ਸ਼ੋਅ ਕੱਢਿਆ ਸੀ ਜਿਸ ਕਰਕੇ ਇਹ ਪਰਚਾ ਦਰਜ ਕੀਤਾ ਗਿਆ ਸੀ।

Punjab Congress MLA turns down job offer for son; accuses ministers of  objecting to CM's decisions

ਇਸ ਰੋਡ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਲੋਕ ਸਨ। ਫਤਿਹਜੰਗ ਬਾਜਵਾ ਤੋਂ ਬਿਨਾਂ 85 ਸਮਰਥਕਾਂ ਤੇ ਵੀ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਡਿਜਾਸਟਰ ਐਕਟ 188 ਤਹਿਤ ਪਰਚਾ ਦਰਜ ਕੀਤਾ ਹੈ। ਪੁਲਿਸ ਨੂੰ ਇਸ ਦੀ ਸ਼ਿਕਾਇਤ ਐਡੀਓ ਭਗਵੰਤ ਸਿੰਘ ਨੇ ਕੀਤੀ ਸੀ ਅਤੇ ਇਸ ਤੋਂ ਬਾਅਦ ਪੁਲਿਸ ਨੇ ਪਰਚਾ ਦਰਜ ਕੀਤਾ।

ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤੇ ਜਾ ਰਹੇ ਹਨ। ਇਸ ਦੌਰਾਨ ਲੋਕਾਂ ਲਈ ਵੱਡੇ-ਵੱਡੇ ਐਲਾਨ ਵੀ ਕੀਤੇ ਜਾ ਰਹੇ ਹਨ। ਪਰ ਇਹ ਤਾਂ ਸਮਾਂ ਹੀ ਤੈਅ ਕਰੇਗਾ ਕਿ ਇਸ ਵਾਰ ਕਿਹੜੀ ਪਾਰਟੀ ਦੀ ਝੋਲੀ ਵਿੱਚ ਟੀਸੀ ਵਾਲਾ ਬੇਰ ਡਿਗਦਾ ਹੈ।

Click to comment

Leave a Reply

Your email address will not be published.

Most Popular

To Top