ਫਗਵਾੜਾ ਹਾਈਵੇਅ ’ਤੇ ਲੱਗੇ ਕਿਸਾਨ ਅੰਦੋਲਨ ਦੌਰਾਨ ਵੱਡਾ ਹਾਦਸਾ ਹੋਣ ਤੋਂ ਟਲਿਆ

 ਫਗਵਾੜਾ ਹਾਈਵੇਅ ’ਤੇ ਲੱਗੇ ਕਿਸਾਨ ਅੰਦੋਲਨ ਦੌਰਾਨ ਵੱਡਾ ਹਾਦਸਾ ਹੋਣ ਤੋਂ ਟਲਿਆ

ਫਗਵਾੜਾ ਦੇ ਹਾਈਵੇਅ ‘ਤੇ ਚਲ ਰਹੇ ਕਿਸਾਨੀ ਅੰਦੋਲਨ ਦੌਰਾਨ ਅੱਜ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ। ਜਾਣਕਾਰੀ ਮੁਤਾਬਕ ਰਾਸ਼ਟਰੀ ਹਾਈਵੇਅ ਤੋਂ ਲੰਘ ਰਿਹਾ ਭਾਰਤੀ ਫੌਜ ਦਾ ਇੱਕ ਵੱਡਾ ਟਰੱਕ ਤਕਨੀਕੀ ਖਰਾਬੀ ਕਾਰਨ ਅਚਾਨਕ ਬੇਕਾਬੂ ਹੋ ਕੇ ਬੈਰੀਗੇਡਾਂ ਨਾਲ ਟਕਰਾ ਗਿਆ। ਇਸ ਦੇ ਨਾਲ ਹੀ ਟਰੱਕ ਧਰਨੇ ਨੇੜੇ ਖੜੀ ਟਰਾਲੀ ਨੂੰ ਟੱਕਰ ਮਾਰਦਾ ਹੋਇਆ ਵਾਟਰ ਕੈਨਨ ਨਾਲ ਵੀ ਟਕਰਾ ਗਿਆ।

ਇਸ ਮੌਕੇ ‘ਤੇ ਮੌਜੂਦ ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਜੇ ਉੱਥੇ ਮੌਕੇ ‘ਤੇ ਟਰਾਲੀ ਅਤੇ ਪੁਲਿਸ ਦਾ ਵਾਹਨ ਨਾ ਹੁੰਦਾ ਤਾਂ ਧਰਨੇ ‘ਤੇ ਬੈਠੇ ਕਿਸਾਨ ਇਸ ਦੀ ਚਪੇਟ ਵਿੱਚ ਆ ਸਕਦੇ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਟਰਾਲੀ ਅਤੇ ਫੌਜ ਦਾ ਟਰੱਕ ਨੁਕਾਸਨਿਆ ਗਿਆ ਹੈ। ਗਨੀਮਤ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।

ਦੱਸ ਦਈਏ ਕਿ ਫਗਵਾੜਾ ਦੇ ਲਗਾਤਾਰ 19ਵੇਂ ਦਿਨ ਕਿਸਾਨਾਂ ਦੁਆਰਾ ਗੰਨਾ ਮਿੱਲ ਵੱਲੋਂ ਆਪਣੀ ਬਕਾਇਆ ਰਕਮ ਨੂੰ ਲੈ ਕੇ ‘ਆਪ’ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹਾਲਾਂਕਿ ਪਹਿਲਾਂ ਵਾਂਗ ਕਿਸਾਨਾਂ ਵੱਲੋਂ ਰਾਸ਼ਟਰੀ ਹਾਈਵੇਅ ਨੰਬਰ ਇੱਕ ਦੀ ਸਰਵਿਸ ਰੋਡ ‘ਤੇ ਕੋਈ ਵੀ ਟ੍ਰੈਫਿਕ ਜਾਮ ਨਹੀਂ ਕੀਤਾ ਗਿਆ ਜਿਸ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਰਾਹਤ ਮਿਲੀ ਹੈ।

Leave a Reply

Your email address will not be published.