ਫਗਵਾੜਾ ਸ਼ੂਗਰ ਮਿੱਲ ਅੱਗੇ ਕਿਸਾਨਾਂ ਦਾ ਧਰਨਾ ਛੇਵੇਂ ਦਿਨ ਵੀ ਜਾਰੀ

 ਫਗਵਾੜਾ ਸ਼ੂਗਰ ਮਿੱਲ ਅੱਗੇ ਕਿਸਾਨਾਂ ਦਾ ਧਰਨਾ ਛੇਵੇਂ ਦਿਨ ਵੀ ਜਾਰੀ

ਗੰਨਾ ਕਿਸਾਨਾਂ ਦਾ ਫਗਵਾੜਾ ਸ਼ੂਗਰ ਮਿੱਲ ਅੱਗੇ ਛੇਵੇਂ ਦਿਨ ਵੀ ਧਰਨਾ ਜਾਰੀ ਹੈ। ਅੱਜ ਜਲੰਧਰ ਤੋਂ ਦਿੱਲੀ ਜਾਣ ਵਾਲੀ ਸੜਕ ਪਹਿਲਾਂ ਵਾਂਗ ਬਹਾਲ ਹੋ ਜਾਵੇਗੀ। ਦਿੱਲੀ ਤੋਂ ਜਲੰਧਰ ਨੂੰ ਜਾਂਦੀ ਸੜਕ ਤੇ ਧਰਨਾ ਜਾਰੀ ਰਹੇਗਾ। ਇਸ ਦੇ ਨਾਲ ਹੀ ਕਿਸਾਨਾਂ ਨੇ ਐਮਰਜੈਂਸੀ ਸਹੂਲਤਾਂ ਬਹਾਲ ਕਰਨ ਦੀ ਗੱਲ ਆਖੀ ਹੈ।

ਦੱਸ ਦਈਏ ਕਿ ਰੋਹ ਵਿੱਚ ਕਿਸਾਨਾਂ ਨੇ ਫਗਵਾੜਾ ਵਿਖੇ ਦੋਵੇਂ ਪਾਸਿਓਂ ਹਾਈਵੇਅ ਨੂੰ ਜਾਮ ਕੀਤਾ ਹੋਇਆ ਹੈ। ਪਹਿਲਾਂ ਕਿਸਾਨਾਂ ਨੇ ਫਗਵਾੜਾ ਵਿਖੇ ਇੱਕ ਲੇਨ ਨੂੰ ਬੰਦ ਕੀਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਰੱਖੜੀ ਦਾ ਤਿਉਹਾਰ ਬੀਤਣ ਤੋਂ ਬਾਅਦ ਪੂਰਾ ਹਾਈਵੇਅ ਨੂੰ ਜਾਮ ਕਰਨਗੇ।

ਕਿਸਾਨ ਫਗਵਾੜਾ ਵਿੱਚ ਸ਼ੂਗਰ ਮਿੱਲ ਦੇ ਸਾਹਮਣੇ ਪਹਿਲਾਂ ਲੁਧਿਆਣਾ ਤੋਂ ਜਲੰਧਰ ਵੱਲ ਆਉਣ ਵਾਲੇ ਲੇਨ ਤੇ ਧਰਨਾ ਲਾ ਕੇ ਬੈਠੇ ਸਨ ਪਰ ਹੁਣ ਕਿਸਾਨ ਨੇ ਅੱਜ ਤੋਂ ਜਲੰਧਰ ਤੋਂ ਲੁਧਿਆਣਾ ਵੱਲ ਜਾਣ ਵਾਲੀ ਲੇਨ ਨੂੰ ਵੀ ਬਲਾਕ ਕਰ ਦਿੱਤਾ ਹੈ।

Leave a Reply

Your email address will not be published.