ਪੱਥਰੀ ਦੀ ਸਮੱਸਿਆ ਹੋਣ ’ਤੇ ਕਦੇ ਨਾ ਖਾਓ ਇਹ ਚੀਜ਼ਾਂ

 ਪੱਥਰੀ ਦੀ ਸਮੱਸਿਆ ਹੋਣ ’ਤੇ ਕਦੇ ਨਾ ਖਾਓ ਇਹ ਚੀਜ਼ਾਂ

ਪੱਥਰੀ ਦੀ ਸਮੱਸਿਆ ਹੋਣਾ ਆਮ ਗੱਲ ਹੈ। ਕਈ ਅਜਿਹੇ ਲੋਕ ਹਨ ਜੋ ਪੱਥਰੀ ਦੀ ਸਮੱਸਿਆ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ। ਜਦੋਂ ਪੱਥਰੀ ਹੌਲੀ-ਹੌਲੀ ਵੱਡੀ ਹੋਣੀ ਸ਼ੁਰੂ ਹੁੰਦੀ ਹੈ ਤਾਂ ਦਰਦ ਜ਼ਿਆਦਾ ਹੁੰਦਾ ਹੈ। ਪੱਥਰੀ ਦੀ ਸਮੱਸਿਆ ਹੋਣ ਤੇ ਸਾਨੂੰ ਆਪਣੇ ਖਾਣ-ਪੀਣ ਤੇ ਖ਼ਾਸ ਧਿਆਨ ਦੇਣ ਦੀ ਲੋੜ ਹੈ। ਬਹੁਤ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜਿਸ ਨਾਲ ਪੱਥਰੀ ਦੀ ਸਮੱਸਿਆ ਵਧ ਸਕਦੀ ਹੈ। ਪੱਥਰੀ ਦੀ ਸਮੱਸਿਆ ਹੋਣ ਤੇ ਇਹਨਾਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ-

Kidney Stones Symptoms : 5 Common Signs and Symptoms of Kidney Stones You  Should Know

ਜਿਹੜੇ ਲੋਕਾਂ ਨੂੰ ਪੱਥਰੀ ਦੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਟਮਾਟਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਟਮਾਟਰ ਵਿੱਚ ਆਕਸਲੇਟ ਪਾਇਆ ਜਾਂਦਾ ਹੈ। ਪੱਥਰੀ ਦੇ ਮਰੀਜ਼ ਜੇ ਟਮਾਟਰ ਦੀ ਵਰਤੋਂ ਕਰਨਾ ਚਾਹੁੰਦੇ ਹਨ ਤਾਂ ਉਹ ਇਸ ਦੇ ਬੀਜ ਕੱਢ ਕੇ ਸੇਵਨ ਕਰ ਸਕਦੇ ਹਨ।

Tomatoes have a kind of nervous system that warns about attacks | New  Scientist

ਪੱਥਰੀ ਹੋਣ ਤੇ ਚਾਕਲੇਟ, ਚੁਕੰਦਰ, ਨਟਸ, ਚਾਹ ਅਤੇ ਲੂਣ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ।

ਪੱਥਰੀ ਦੇ ਮਰੀਜ਼ਾਂ ਨੂੰ ਪਾਲਕ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਇਸ ਨਾਲ ਪੱਥਰੀ ਦੀ ਸਮੱਸਿਆ ਵਧ ਸਕਦੀ ਹੈ।

Buy Organic Fresh Palak Online

ਪੱਥਰੀ ਦੀ ਸਮੱਸਿਆ ਹੋਣ ਤੇ ਉਹਨਾਂ ਚੀਜ਼ਾਂ ਦਾ ਸੇਵਨ ਘੱਟ ਕਰੋ, ਜਿਹਨਾਂ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਪੱਥਰੀ ਹੋਣ ਤੇ ਰੈੱਡ ਮੀਟ, ਮੱਛੀ ਅਤੇ ਅੰਡੇ ਦਾ ਸੇਵਨ ਘੱਟ ਤੋਂ ਘੱਟ ਕਰੋ
ਪੱਥਰੀ ਦੀ ਸਮੱਸਿਆ ਹੋਣ ਤੇ ਡਰਿੰਕ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਡਰਿੰਕ ਵਿੱਚ ਫਾਸਫੇਟ ਨਾਮਕ ਪਦਾਰਥ ਪਾਇਆ ਜਾਂਦਾ ਹੈ, ਜੋ ਕਿਡਨੀ ਦੀ ਪੱਥਰੀ ਨੂੰ ਵਧਾਉਂਦਾ ਹੈ।

Leave a Reply

Your email address will not be published.