ਪੱਤਰਕਾਰਾਂ ਨੇ ਮੁੱਖ ਮੰਤਰੀ ਚੰਨੀ ਬਾਰੇ ਮਨੀਸ਼ਾ ਗੁਲਾਟੀ ਤੋਂ ਪੁੱਛੇ ਸਵਾਲ, ਕਿਹਾ, ‘ਫਜ਼ੂਲ ਸਵਾਲ ਨਾ ਪੁੱਛੋ’

ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਪਟਿਆਲਾ ‘ਚ ਸਪੈਸ਼ਲ ਬੱਚਿਆਂ ਦੇ ਇਕ ਪ੍ਰੋਗਰਾਮ ਵਿਚ ਪਹੁੰਚੇ ਜਿੱਥੇ ਉਹ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਬਾਰੇ ਮੀਡਿਆ ਵੱਲੋਂ ਪੁੱਛੇ ਸਵਾਲਾਂ ਤੋਂ ਬਚਦੇ ਨਜ਼ਰ ਆਏ। ਪੱਤਰਕਾਰ ਵੱਲੋਂ ਜਦੋਂ ਮਨੀਸ਼ਾ ਗੁਲਾਟੀ ਨੂੰ ਚਰਨਜੀਤ ਚੰਨੀ ਉੱਤੇ ਕਾਰਵਾਈ ਕਰਨ ਬਾਰੇ ਸਵਾਲ ਪੁੱਛਿਆ ਤਾਂ ਮਨੀਸ਼ਾ ਗੁਲਾਟੀ ਨੇ ਭੜਕਦਿਆਂ ਕਿਹਾ ਕਿ, “ਇਸ ਤਰ੍ਹਾਂ ਦੇ ਫਜ਼ੂਲ ਸਵਾਲ ਨਹੀਂ ਕਰਨੇ ਚਾਹੀਦੇ।”

ਜਦਕਿ ਪਿਛਲੇ ਸਮੇਂ ਦੌਰਾਨ ਚਰਨਜੀਤ ਚੰਨੀ ‘ਤੇ ਮੀ-ਟੂ ਮਾਮਲੇ ‘ਚ ਕਾਰਵਾਈ ਕਰਨ ਦੀ ਗੱਲ ਖੁਦ ਮਨੀਸ਼ਾ ਗੁਲਾਟੀ ਵਲੋਂ ਖੁਦ ਕੀਤੀ ਗਈ ਸੀ। ਦੱਸ ਦਈਏ ਕਿ ਪਿਛਲੇ ਦਿਨੀਂ ਮੀ-ਟੂ ਮਾਮਲੇ ‘ਚ ਚਰਨਜੀਤ ਚੰਨੀ ਖਿਲਾਫ਼ ਮਨੀਸ਼ਾ ਗੁਲਾਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਪੰਜਾਬ ਸਰਕਾਰ ਤੋਂ ਇੱਕ ਹਫਤੇ ਅੰਦਰ ਜਵਾਬ ਮੰਗਿਆ ਸੀ।
ਮਨੀਸ਼ਾ ਗੁਲਾਟੀ ਨੇ ਕਿਹਾ ਸੀ ਕਿ, “ਜੇ ਚਰਨਜੀਤ ਚੰਨੀ ਖਿਲਾਫ਼ ਕਾਰਵਾਈ ਨਹੀਂ ਹੁੰਦੀ ਤਾਂ ਉਹਨਾਂ ਵੱਲੋਂ ਭੁੱਖ ਹੜਤਾਲ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਆਪਣੀ ਕੁਰਸੀ ਜਾਣ ਦਾ ਕੋਈ ਡਰ ਨਹੀਂ ਹੈ। ਪਰ ਹੁਣ ਜਿਵੇਂ ਹੀ ਚਰਨਜੀਤ ਚੰਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ ਤਾਂ ਉਸ ਤੋਂ ਬਾਅਦ ਮਨੀਸ਼ਾ ਗੁਲਾਟੀ ਚਰਨਜੀਤ ਚੰਨੀ ਬਾਰੇ ਪੁੱਛੇ ਗਏ ਪੱਤਰਕਾਰਾਂ ਦੇ ਸਵਾਲਾਂ ‘ਤੇ ਭੜਦੇ ਨਜ਼ਰ ਆਏ ਅਤੇ ਉਹਨਾਂ ਕਿਹਾ ਕਿ, “ਅਜਿਹੇ ਫਜ਼ੂਲ ਸਵਾਲ ਨਹੀਂ ਪੁੱਛਣੇ ਚਾਹੀਦੇ।”
