News

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਭਾਜਪਾ ਨੂੰ ਦਸਿਆ ‘ਡਾਕੂ’, ਕਿਹਾ ਇਹ ਬਹੁਤ ਵੱਡੇ ਚੋਰ ਨੇ

ਭਾਜਪਾ ਦਾ ਹਰ ਪਾਸੇ ਵਿਰੋਧ ਹੀ ਹੋ ਰਿਹਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਭਾਜਪਾ ਵਿੱਚ ਵਾਰ-ਪਲਟਵਾਰ ਦਾ ਦੌਰ ਜਾਰੀ ਹੈ। ਅੱਜ ਮਮਤਾ ਨੇ ਭਾਜਪਾ ਦੀ ਤੁਲਨਾ ਚੰਬਲ ਦੇ ਡਾਕੂਆਂ ਨਾਲ ਕਰ ਦਿੱਤੀ। ਉਹਨਾਂ ਜਲਪਾਈਗੁਡੀ ਵਿੱਚ ਇਕ ਸਭਾ ਵਿੱਚ ਕਿਹਾ ਕਿ, ਭਾਜਪਾ ਤੋਂ ਵੱਡਾ ਕੋਈ ਚੋਰ ਨਹੀਂ ਹੈ।

ਉਹ ਚੰਬਲ ਦੇ ਡਾਕੂ ਹਨ। ਉਹਨਾਂ 2014, 2016 ਤੇ 2019 ਦੀਆਂ ਚੋਣਾਂ ਵਿੱਚ ਕਿਹਾ ਸੀ ਕਿ ਸੱਤ ਚਾਹ ਦੇ ਬਾਗਾਂ ਨੂੰ ਫਿਰ ਤੋਂ ਖੋਲ੍ਹਿਆ ਜਾਵੇਗਾ ਤੇ ਕੇਂਦਰ ਉਹਨਾਂ ਨੂੰ ਟੇਕਓਵਰ ਕਰੇਗਾ। ਹੁਣ ਉਹ ਨੌਕਰੀ ਦਾ ਵਾਅਦਾ ਕਰ ਰਹੇ ਹਨ ਤੇ ਧੋਖਾ ਦੇ ਰਹੇ ਹਨ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਤੇ ਇਲਜ਼ਾਮ ਲਗਾਇਆ ਕਿ ਉਹ ਆਈਪੀਐਸ ਅਧਿਕਾਰੀਆਂ ਨੂੰ ਅਪਣੇ ਅੰਦਰ ਸੇਵਾ ਦੇਣ ਲਈ ਤਲਬ ਕਰ ਕੇ ਸੂਬੇ ਦੇ ਅਧਿਕਾਰ ਖੇਤਰ ਵਿੱਚ ਦਖ਼ਲ ਦੇ ਰਹੀ ਹੈ। ਉਹਨਾਂ ਅੱਗੇ ਕਿਹਾ ਕਿ, “ਜੇ ਭਾਜਪਾ ਸੋਚਦੀ ਹੈ ਕਿ ਕੇਂਦਰੀ ਬਲ ਇੱਥੇ ਲਿਆ ਕੇ ਤੇ ਸੂਬਾ ਕੈਡਰ ਦੇ ਅਧਿਕਾਰੀਆਂ ਦਾ ਤਬਾਦਲਾ ਕਰ ਕੇ ਉਹਨਾਂ ਨੂੰ ਡਰਾ ਦੇਣਗੇ ਤਾਂ ਉਹ ਗਲਤ ਸੋਚ ਰਹੇ ਹਨ।

ਕੇਂਦਰ ਉਹਨਾਂ ਦੇ ਅਧਿਕਾਰੀਆਂ ਨੂੰ ਤਲਬ ਕਰ ਰਿਹਾ ਹੈ….ਕੋਈ ਵੀ ਨੱਢਾ ਜਾਂ ਉਹਨਾਂ ਦੇ ਕਾਫ਼ਲੇ ਨੂੰ ਸੱਟ ਨਹੀਂ ਪਹੁੰਚਾਉਣਾ ਚਾਹੁੰਦਾ ਸੀ।” ਉਨ੍ਹਾਂ ਕਿਹਾ, ‘ਉਨ੍ਹਾਂ ਦੇ ਕਾਫਲੇ ‘ਚ ਏਨੀਆਂ ਕਾਰਾਂ ਕਿਉਂ ਸਨ? ਦੋਸ਼ੀ ਅਪਰਾਧੀ ਉਨ੍ਹਾਂ ਦੇ ਨਾਲ ਕਿਉਂ ਸਨ? ਜਿਹੜੇ ਗੁੰਢਿਆਂ ਨੇ ਪਿਛਲੇ ਸਾਲ ਈਸ਼ਵਰ ਚੰਦਰ ਵਿੱਦਿਆਸਾਗਰ ਦੀ ਮੂਰਤੀ ਤੋੜੀ, ਉਹ ਵੀ ਨੱਢਾ ਦੇ ਨਾਲ ਆਏ ਸਨ।

ਇਸ ਤਰ੍ਹਾਂ ਦੇ ਗੁੰਡਿਆਂ ਨੂੰ ਖੁੱਲ੍ਹਾ ਘੁੰਮਦੇ ਦੇਖ ਲੋਕ ਗੁੱਸੇ ‘ਚ ਆ ਗਏ…ਮੈਂ ਚੁਣੌਤੀ ਦਿੰਦੀ ਹਾਂ ਬੰਗਾਲ ‘ਚ ਰਾਸ਼ਟਰਪਤੀ ਸਾਸਨ ਲਾਕੇ ਦਿਖਾਉ।’ ਪੱਛਮੀ ਬੰਗਾਲ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ।

ਇਸ ਲਈ ਟੀਐਮਸੀ, ਬੀਜੇਪੀ, ਕਾਂਗਰਸ-ਵਾਮਦਲ ਗਠਜੋੜ ਕਮਰ ਕੱਸ ਰਹੇ ਹਨ। ਭਾਜਪਾ ਪੱਛਮੀ ਬੰਗਾਲ ਵਿੱਚ ਅਪਣਾ ਸਿੱਕਾ ਜਮਾਉਣ ਲਈ ਲਗਾਤਾਰ ਪ੍ਰਚਾਰ ਕਰ ਰਹੀ ਹੈ। ਭਾਜਪਾ ਵੱਲੋਂ ਪਾਰਟੀ ਦੇ ਵੱਖ ਵੱਖ ਵਿਧਾਇਕਾਂ ਨਾਲ ਵਿਚਾਰ ਵਟਾਂਦਰਾ ਕੀਤੇ ਜਾ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top