News

ਪੱਛਮੀ ਬੰਗਾਲ ’ਚ ਭਾਜਪਾ ਦਾ ਮੁਕਾਬਲਾ ਕਰਨ ਲਈ ਕਾਂਗਰਸ ਦਾ ਵੱਡਾ ਐਲਾਨ

ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ’ਚ ਕਰੀਬ 1 ਸਾਲ ਹੀ ਬਾਕੀ ਹੈ। ਵੋਟਾਂ ਨੂੰ ਲੈ ਕੇ ਸਿਆਸਤ ਵਿੱਚ ਵੀ ਹਲਚਲ ਮਚੀ ਹੋਈ ਹੈ। ਉਧਰ ਕਾਂਗਰਸ ਨੇ ਅੱਜ ਰਸਮੀ ਤੌਰ ਤੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਪੱਛਮੀ ਬੰਗਾਲ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਖੱਬੀਆਂ ਪਾਰਟੀਆਂ ਨਾਲ ਮਿਲ ਕੇ ਲੜੇਗੀ।

ਇਹ ਜਾਣਕਾਰੀ ਕਾਂਗਰਸ ਦੇ ਸੂਬਾ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਇੱਕ ਟਵੀਟ ਰਾਹੀਂ ਦਿੱਤੀ। ਉਹਨਾਂ ਟਵੀਟ ਕਰਦਿਆਂ ਕਿਹਾ ਕਿ ਅੱਜ ਕਾਂਗਰਸ ਹਾਈਕਮਾਂਡ ਨੇ ਰਸਮੀ ਤੌਰ ਤੇ ਵਿਧਾਨ ਸਭਾ ਚੋਣਾਂ ਖੱਬੀਆਂ ਪਾਰਟੀਆਂ ਨਾਲ ਮਿਲ ਕੇ ਲੜਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਅਗਲੇ ਸਾਲ ਮਾਰਚ-ਅਪ੍ਰੈਲ ਵਿੱਚ ਪੱਛਮੀ ਬੰਗਾਲ ਦੇ ਨਾਲ ਤਾਮਿਲਨਾਡੂ, ਕੇਰਲ, ਆਸਾਮ ਤੇ ਪੁੱਡੂਚੇਰੀ ਵਿੱਚ ਵੀ ਚੋਣਾਂ ਹੋਣੀਆਂ ਹਨ। ਸੀਪੀਆਈ ਦੀ ਕੇਂਦਰੀ ਕਮੇਟੀ ਨੇ ਅਕਤੂਬਰ ਵਿੱਚ ਪੱਛਮੀ ਬੰਗਾਲ ਇਕਾਈ ਨੂੰ ਇਸ ਫ਼ੈਸਲੇ ਦੀ ਪ੍ਰਵਾਨਗੀ ਦੇ ਦਿੱਤੀ ਸੀ ਕਿ ਉਹ ਅਗਲੀਆਂ ਚੋਣਾਂ ਕਾਂਗਰਸ ਸਮੇਤ ਹੋਰ ਧਰਮ ਨਿਰਪੱਖ ਪਾਰਟੀਆਂ ਨਾਲ ਮਿਲ ਕੇ ਲੜ ਸਕਦੇ ਹਨ।

ਸੀਪੀਐੱਮ ਦੀ ਪੋਲਿਟ ਬਿਊਰੋ ਨੇ ਇਸ ਸਬੰਧੀ ਆਪਣੀ ਪ੍ਰਵਾਨਗੀ ਪਹਿਲਾਂ ਹੀ ਦੇ ਦਿੱਤੀ ਸੀ ਪਰ ਹਿਸ ਉੱਤੇ ਆਖ਼ਰੀ ਫ਼ੈਸਲਾ ਕੇਂਦਰੀ ਕਮੇਟੀ ਨੇ ਲੈਣਾ ਸੀ।

ਦੱਸ ਦੇਈਏ ਕਿ ਸਾਲ 2016 ’ਚ, ਸੀਪੀਐੱਮ ਦੀ ਕੇਂਦਰੀ ਕਮੇਟੀ ਨੇ ਕਾਂਗਰਸ ਨਾਲ ਵਿਧਾਨ ਸਭਾ ਚੋਣ ਲੜਨ ਦੇ ਪੱਛਮੀ ਬੰਗਾਲ ਇਕਾਈ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਸੀ। ਉਸ ਚੋਣ ਵਿੰਚ ਕਾਂਗਰਸ ਨੇ 44 ਸੀਟਾਂ ਜਿੱਤੀਆਂ ਸਨ; ਜਦ ਕਿ ਖੱਬੇ ਪੱਖੀ ਮੋਰਚੇ ਦੇ ਹੱਥ ਸਿਰਫ਼ 32 ਸੀਟਾਂ ਹੀ ਆਈਆਂ ਸਨ।

Click to comment

Leave a Reply

Your email address will not be published.

Most Popular

To Top