News

ਪੱਛਮੀ ਬੰਗਾਲ ’ਚ ਕਿਸਾਨਾਂ ਦਾ ਹੜ੍ਹ, ਭਾਜਪਾ ਦਾ ਬਾਈਕਾਟ ਕਰਨ ਦਾ ਐਲਾਨ!

ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਕਿਸਾਨ ਪੱਛਮੀ ਬੰਗਾਲ ਵਿੱਚ ਪਹੁੰਚ ਗਏ ਹਨ। ਇੱਥੇ ਉਹਨਾਂ ਵੱਲੋਂ ਭਾਜਪਾ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਕਿਸਾਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਭਾਜਪਾ ਸਰਕਾਰ ਨੂੰ ਵੋਟ ਨਾ ਦੇਣ। ਕਿਸਾਨਾਂ ਦਾ ਪਲਾਨ ਹੈ ਕਿ ਭਾਜਪਾ ਦਾ ਬਾਈਕਾਟ ਕਰ ਕੇ ਸਰਕਾਰ ਦਾ ਹੰਕਾਰ ਤੋੜਿਆ ਜਾਵੇ ਕਿਉਂ ਕਿ ਜੇ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਹਾਰ ਹੁੰਦੀ ਹੈ ਤਾਂ ਭਾਜਪਾ ਸਰਕਾਰ ਦਾ ਹੰਕਾਰ ਵੀ ਟੁੱਟ ਜਾਵੇਗਾ।

ਕੱਲ੍ਹ ਸ਼ੁੱਕਰਵਾਰ ਨੂੰ ਕਿਸਾਨ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ। ਬੰਗਾਲ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 294 ਕਿਸਾਨ ਆਗੂਆਂ ਨੇ 294 ਵਿਧਾਨ ਸਭਾ ਖੇਤਰਾਂ ਲਈ ਅਪਣੀ ਯਾਤਰਾ ਸ਼ੁਰੂ ਕਰ ਦਿੱਤੀ ਹੈ। ਇਹ ਕਿਸਾਨ ਟਰੈਕਟਰਾਂ ਰਾਹੀਂ ਯਾਤਰਾ ਸ਼ੁਰੂ ਕਰਨਗੇ। ਕਿਸਾਨਾਂ ਦਾ ਸੰਘਰਸ਼ ਸਿਖਰਾਂ ’ਤੇ ਹੈ ਕਿਉਂ ਕਿ ਬਹੁਤ ਸਾਰੇ ਲੋਕ ਕਿਸਾਨਾਂ ਦਾ ਸਾਥ ਦੇਣ ਲਈ ਮੈਦਾਨ ਵਿੱਚ ਉੱਤਰੇ ਹੋਏ ਹਨ।

ਅੱਜ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਵੀ ਬੰਗਾਲ ਪਹੁੰਚ ਰਹੇ ਹਨ। ਰਾਕੇਸ਼ ਟਿਕੈਤ ਕੱਲਕਾਤਾ ਅਤੇ ਨੰਦੀਗ੍ਰਾਮ ਵਿੱਚ ਕਿਸਾਨ ਰੈਲੀ ਕਰਨਗੇ। ਇਸ ਦੇ ਲਈ ਸੰਯੁਕਤ ਕਿਸਾਨ ਮੋਰਚਾ ਨੇ ਵੀ ਤਿਆਰੀ ਖਿੱਚ ਲਈ ਹੈ। ਰਾਕੇਸ਼ ਟਿਕੈਤ ਮਹਾਂਸਭਾ ਵਿੱਚ ਹਿੱਸਾ ਲੈਣਗੇ। ਟਿਕੈਤ ਸ਼ਾਮ ਚਾਰ ਵਜੇ ਨੰਦੀਗ੍ਰਾਮ ਵਿੱਚ ਕੇਂਦਰ ਸਰਕਾਰ ਦੀਆਂ ਖੇਤੀ ਨੀਤੀਆਂ ਖਿਲਾਫ਼ ਭਾਸ਼ਣ ਦੇਣਗੇ।

ਦੱਸ ਦਈਏ ਕਿ ਕਿਸਾਨ ਸੰਗਠਨ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੇ ਹਨ। ਕਿਸਾਨਾਂ ਅਤੇ ਸਰਕਾਰ ਵਿਚਕਾਰ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਇਸ ਦਾ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਹੁਣ ਜੋ ਫ਼ੈਸਲਾ ਕਿਸਾਨਾਂ ਨੇ ਲਿਆ ਹੈ ਇਸ ਤੋਂ ਲਗਦਾ ਹੈ ਕਿ ਸ਼ਾਇਦ ਕਿਤੇ ਨਾ ਕਿਤੇ ਸਰਕਾਰ ਦੇ ਕੰਨ ’ਤੇ ਜੂੰ ਸਰਕੇਗੀ। ਕਿਸਾਨਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

Click to comment

Leave a Reply

Your email address will not be published.

Most Popular

To Top