News

ਪੰਜ ਸੂਬਿਆਂ ’ਚ ਕਾਂਗਰਸ ਨੂੰ ਮਿਲੀ ਹਾਰ, ਸੋਨੀਆ ਗਾਂਧੀ ਨੇ CWC ਦੀ ਬੁਲਾਈ ਬੈਠਕ  

ਪੰਜਾਬ ਦੇ ਨਾਲ ਨਾਲ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਮੁੱਧੇ ਮੂੰਹ ਡਿੱਗੀ ਹੈ। ਇਸ ਸਬੰਧੀ ਸੋਨੀਆ ਗਾਂਧੀ ਨੇ ਐਤਵਾਰ ਸ਼ਾਮ 4 ਵਜੇ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਬੁਲਾਈ ਹੈ। ਕਾਂਗਰਸ ਹੈਡਕੁਆਰਟਰ ਵਿੱਚ ਹੋਣ ਵਾਲੀ ਇਸ ਮੀਟਿੰਗ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਵੀ ਸ਼ਾਮਲ ਹੋਣਗੇ।

Congress on Twitter: "The CWC meeting concludes. Press conference at 3:30pm  at AICC HQ by @kcvenugopalmp & @rssurjewala https://t.co/3JVMXst6JW" /  Twitter

ਦੱਸ ਦਈਏ ਕਿ ਉੱਤਰ ਪ੍ਰਦੇਸ਼ ਵਿੱਚ ਪ੍ਰਿਅੰਕਾ ਗਾਂਧੀ ਨੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਪਰ ਕਾਂਗਰਸ ਸਿਰਫ ਦੋ ਸੀਟਾਂ ਹੀ ਜਿੱਤ ਸਕੀ। ਰਾਹੁਲ ਗਾਂਧੀ ਨੇ ਪੂਰੇ ਯੂਪੀ ਚੋਣਾਂ ਵਿੱਚ ਬਹੁਤ ਘਟ ਪ੍ਰਚਾਰ ਕੀਤਾ ਹੈ। ਪਾਰਟੀ ਨੂੰ ਸੂਬੇ ਵਿੱਚ ਸਿਰਫ਼ 2.4 ਫ਼ੀਸਦੀ ਵੋਟ ਮਿਲੇ ਹਨ। ਯੂਪੀ ਦੀਆਂ 380 ਸੀਟਾਂ ਤੇ ਕਾਂਗਰਸੀ ਉਮੀਦਵਾਰਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਹੈ।

ਉੱਥੇ ਹੀ ਕਾਂਗਰਸ ਦੀ ਹਾਰ ਤੋਂ ਬਾਅਦ ਕੇਰਲ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਸਮੇਤ ਕਈ ਆਗੂ ਪਹਿਲਾਂ ਹੀ ਸਿਖਰਲੇ ਪੱਧਰ ਤੇ ਬਦਲਾਅ ਦੀ ਮੰਗ ਕਰ ਚੁੱਕੇ ਹਨ। ਹਾਲਾਂਕਿ ਕਰਨਾਟਕ ਦੇ ਸੀਨੀਅਰ ਨੇਤ ਮੱਲਿਕਾਰਜੁਨ ਖੜਗੇ ਅਤੇ ਡੀਕੇ ਸ਼ਿਵਕੁਮਾਰ ਨੇ ਗਾਂਧੀ ਪਰਿਵਾਰ ਤੇ ਭਰੋਸਾ ਜਤਾਇਆ ਹੈ।

ਹਾਰ ਤੋਂ ਬਾਅਦ ਯੂਪੀ ਕਾਂਗਰਸ ਦੇ ਕਈ ਨੇਤਾਵਾਂ ਨੇ ਵੀ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ। ਦੂਜੇ ਪਾਸੇ, ਯੂਪੀ ਕਾਂਗਰਸ ਦੇ ਇਲੈਕਟ੍ਰਾਨਿਕ ਮੀਡੀਆ ਕੋਆਰਡੀਨੇਟਰ ਜੀਸ਼ਾਨ ਹੈਦਰ ਨੂੰ ਲੀਡਰਸ਼ਿਪ ਪ੍ਰਤੀ ਇਤਰਾਜ਼ਯੋਗ ਬਿਆਨ ਦੇਣ ਲਈ ਪਾਰਟੀ ਤੋਂ ਕੱਢ ਦਿੱਤਾ ਗਿਆ ਹੈ।

Click to comment

Leave a Reply

Your email address will not be published.

Most Popular

To Top