ਪੰਜ ਸੂਬਿਆਂ ’ਚੋਂ ਸਿਰਫ ਇੱਕ ਸੂਬੇ ‘ਚ ਬਦਲੀ ਸਰਕਾਰ

ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ। ਇਸ ਦੇ ਬਾਵਜੂਦ ਵੀ ਦੇਸ਼ ਦੇ ਪੰਜ ਸੂਬਿਆਂ ਵਿੱਚ ਵੋਟਾਂ ਵੀ ਹੋਈਆਂ ਹਨ ਅਜੇ ਅੱਜ ਵੋਟਾਂ ਦੀ ਗਿਣਤੀ ਵੀ ਹੋ ਰਹੀ ਹੈ। ਇਹਨਾਂ ਸੂਬਿਆਂ ਵਿੱਚੋਂ ਸਿਰਫ ਇੱਕ ਸੂਬੇ ਤਾਮਿਲਨਾਡੂ ਵਿੱਚ ਸਰਕਾਰ ਬਦਲੀ ਹੈ। ਪੱਛਮੀ ਬੰਗਾਲ, ਕੇਰਲਾ ਅਤੇ ਆਸਾਮ ਵਿੱਚ ਸੱਤਾਧਿਰ ਪਾਰਟੀਆਂ ਨੇ ਫਿਰ ਵਾਪਸੀ ਕੀਤੀ ਹੈ।

ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ 200 ਤੋਂ ਵੱਧ ਸੀਟਾਂ ਨਾਲ ਸ਼ਾਨਦਾਰ ਵਾਪਸੀ ਕਰ ਰਹੀ ਹੈ। ਇਹਨਾਂ ਸੂਬਿਆਂ ਵਿੱਚ ਤਾਮਿਲਨਾਡੂ ਵਿੱਚ ਅੰਨਾ ਡੀਐਮਕੇ-ਭਾਜਪਾ ਗਠਜੋੜ ਦੀ ਥਾਂ ਡੀਐਮਕੇ-ਕਾਂਗਰਸ ਗੱਠਜੋੜ ਦੀ ਸਰਕਾਰ ਆ ਰਹੀ ਹੈ। 234 ਵਿਧਾਨ ਸਭਾ ਸੀਟਾਂ ਵਿੱਚੋਂ ਡੀਐਮਕੇ-ਕਾਂਗਰਸ ਗੱਠਜੋੜ ਨੂੰ 150 ਤੋਂ ਵੱਧ ਸੀਟਾਂ ਮਿਲ ਰਹੀਆਂ ਹਨ।
ਆਸਾਮ ਵਿੱਚ ਭਾਜਪਾ ਗਠਜੋੜ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਭਾਜਪਾ ਗਠਜੋੜ ਇੱਥੇ 78 ਸੀਟਾਂ ਤੇ ਅੱਗੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਕਾਂਗਰਸ ਦਾ ਗਠਜੋੜ 47 ਸੀਟਾਂ ਤੇ ਅੱਗੇ ਚੱਲ ਰਿਹਾ ਹੈ। ਇੱਕ ਸੀਟ ਤੇ ਹੋਰ ਨੇ ਬੜ੍ਹਤ ਬਣਾਈ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਐਲਡੀਐਫ ਨੂੰ 93 ਸੀਟਾਂ, ਯੂਡੀਐਫ ਨੂੰ 45 ਸੀਟਾਂ ਤੇ ਭਾਜਪਾ ਨੂੰ 2 ਸੀਟਾਂ ਮਿਲੀਆਂ। ਉੱਥੇ ਹੀ ਕੇਰਲ ਵਿੱਚ 140 ਸੀਟਾਂ ਤੇ ਕਰੀਬ 74% ਵੋਟਾਂ ਪਈਆਂ ਹਨ।
