ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸਾਬਕਾ ਫੌਜੀ ਹੋ ਜਾਣ ਤਿਆਰ, ਆਈ ਵੱਡੀ ਖੁਸ਼ਖ਼ਬਰੀ!

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸਾਬਕਾ ਫ਼ੌਜੀ ਜੋ ਕਿ ਵਨ ਰੈਂਕ-ਵਨ ਪੈਨਸ਼ਨ ਲਈ ਸੰਘਰ ਕਰ ਰਹੇ ਹਨ, ਲਈ 2063.41 ਕਰੋੜ ਰੁਪਏ ਦੀ ਬਕਾਇਆ ਪੈਨਸ਼ਨ ਰਕਮ ਜਾਰੀ ਕੀਤੀ ਗਈ ਹੈ। ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਇਹ ਰਕਮ ਸਾਬਕਾ ਫ਼ੌਜੀਆਂ ਦੇ ਖਾਤਿਆਂ ਵਿੱਚ ਇਹ ਰਕਮ ਸਾਬਕਾ ਫ਼ੌਜੀਆਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਗਈ ਹੈ।

909.28 ਕਰੋੜ ਰੁਪਏ ਹਰਿਆਣਾ ਦੇ 1,84,126 ਸਾਬਕਾ ਫ਼ੌਜੀਆਂ ਲਈ ਤੇ 1095.44 ਕਰੋੜ ਰੁਪਏ ਪੰਜਾਬ ਦੇ 2,11,915 ਸਾਬਕਾ ਫ਼ੌਜੀਆਂ ਲਈ ਜਾਰੀ ਕੀਤੇ ਗਏ ਹਨ। ਕੇਂਦਰ ਸਰਕਾਰ ਸਾਬਕਾ ਫ਼ੌਜੀਆਂ ਦੇ ਬਾਕੀ ਬਕਾਏ ਵੀ ਜਲਦੀ ਜਾਰੀ ਕਰੇਗੀ।
ਦੂਜੇ ਪਾਸੇ ਸਾਬਕਾ ਫ਼ੌਜੀ ਅਜੇ ਵੀ ਨਾਖੁਸ਼ ਹਨ। ਉਹਨਾਂ ਦਾ ਕਹਿਣਾ ਹੈ ਕਿ ਬਕਾਇਆ ਰਕਮ ਲਈ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਅੰਕੜਾ ਪਹਿਲਾਂ ਦਾ ਹੈ। ਜਿੰਨੀ ਜਲਦੀ ਸੰਭਵ ਹੋ ਸਕੇ, ਸਰਕਾਰ ਨੂੰ ਸਾਰੀ ਬਕਾਇਆ ਰਕਮ ਸਾਬਕਾ ਫ਼ੌਜੀਆਂ ਦੇ ਖਾਤੇ ਵਿੱਚ ਪਾਉਣੀ ਚਾਹੀਦੀ ਹੈ।
ਸਾਬਕਾ ਫ਼ੌਜੀਆਂ ਦੀਆਂ ਵੱਖ-ਵੱਖ ਸੰਸਥਾਵਾਂ ਵਨ ਰੈਂਕ-ਵਨ ਪੈਨਸ਼ਨ ਦੀ ਮੰਗ ਲਈ ਰਾਸ਼ਟਰੀ ਪੱਧਰ ਤੇ ਸੰਘਰਸ਼ ਕਰ ਰਹੀਆਂ ਹਨ। ਇੰਨਾ ਹੀ ਨਹੀਂ ਸਾਬਕਾ ਸੈਨਿਕਾਂ ਨੇ ਇਸ ਸਬੰਧ ਵਿੱਚ ਸੁਪਰੀਮ ਕੋਰਟ ਵਿਚ ਪਟੀਸ਼ਨ ਵੀ ਦਾਇਰ ਕੀਤੀ ਹੈ।
ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਿਚ 18 ਨਵੰਬਰ ਨੂੰ ਇੱਕ ਵਰਚੁਅਲ ਸੁਣਵਾਈ ਹੋਣੀ ਸੀ ਪਰ ਇਸ ਨੂੰ 11 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਗਿਆ।
