News

ਫ਼ੌਜ ਵੱਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਜੰਗੀ ਪੱਧਰ ‘ਤੇ ਸਥਾਪਤ ਕੀਤੇ ਗਏ ਕੋਵਿਡ ਹਸਪਤਾਲ

ਕੋਰੋਨਾ ਵਾਇਰਸ ਦੇ ਕੇਸ ਵਧਣ ਕਾਰਨ ਦੇਸ਼ ਵਿੱਚ ਮੈਡੀਕਲ ਸਹੂਲਤਾਂ ਵਿੱਚ ਭਾਰੀ ਕਮੀ ਆ ਗਈ ਹੈ। ਲੋਕ ਸਹੂਲਤਾਂ ਦੀ ਕਮੀ ਹੋਣ ਕਾਰਨ ਮਰੀਜ਼ਾਂ ਕੋਲ ਕੋਈ ਚਾਰਾ ਨਹੀਂ ਹੈ। ਜੇ ਘਰ ਵਿੱਚ ਰਹਿੰਦੇ ਹਨ ਤਾਂ ਵੀ ਉਹਨਾਂ ਦੀ ਜਾਨ ਨੂੰ ਖਤਰਾ ਰਹਿੰਦਾ ਹੈ ਤੇ ਜੇ ਉਹ ਹਸਪਤਾਲ ਵਿੱਚ ਜਾਂਦੇ ਹਨ ਤਾਂ ਉੱਥੇ ਵੀ ਕੋਈ ਵਾਟ ਨਹੀਂ ਪੁੱਛਦਾ। ਸਰਕਾਰੀ ਹਸਪਤਾਲ ਹੋਣ ਜਾਂ ਪ੍ਰਾਈਵੇਟ ਹਰ ਥਾਂ ਕੋਰੋਨਾ ਦੇ ਮਰੀਜ਼ ਭਰੇ ਪਏ ਹਨ।

ਕੋਰੋਨਾ ਨੂੰ ਹਰਾਉਣ ਲਈ ਫੌਜ ਵੱਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਜੰਗੀ ਪੱਧਰ ਤੇ ਸਥਾਪਤ ਕੀਤੇ ਗਏ ਕੋਵਿਡ ਹਸਪਤਾਲ

ਕੋਰੋਨਾ ਅਪਣਾ ਭਿਆਨਕ ਰੂਪ ਹੁਣ ਪੰਜਾਬ ਵਿੱਚ ਵੀ ਦਿਖਾ ਰਿਹਾ ਹੈ। ਭਾਰਤੀ ਫ਼ੌਜ ਘੰਟਿਆਂ ਜਾਂ ਵੱਧ ਤੋਂ ਵੱਧ ਦਿਨਾਂ ਵਿੱਚ ਹਸਪਤਾਲ ਬਣਾ ਰਹੀ ਹੈ। ਪੱਛਮੀ ਕਮਾਂਡ ਨੇ ਭਾਰਤੀ ਫ਼ੌਜ ਦੇ ਆਪਰੇਸ਼ਨ ਨਮਸਤੇ ਅਧੀਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਖੇ 3 ਕੋਵਿਡ ਹਸਪਤਾਲਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ ਹੈ।

10 ਮਈ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਇੰਟਰਨੈਸ਼ਨਲ ਸਟੂਡੈਂਟਸ ਹੋਸਟਲ ਵਿਖੇ ਯੂਟੀ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਹਿਲਾ ਪੱਛਮੀ ਕਮਾਂਡ 100 ਬੈੱਡ ਵਾਲਾ ਕੋਵਿਡ ਹਸਪਤਾਲ ਸ਼ੁਰੂ ਹੋ ਗਿਆ। ਇਸ ਤੋਂ ਇਲਾਵਾ ਅਗਲੇ ਦੋ ਦਿਨਾਂ ਵਿੱਚ ਦੋ ਹੋਰ ਹਸਪਤਾਲ ਯਾਨੀ ਅਟਲ ਬਿਹਾਰੀ ਵਾਜਪਾਈ ਹਸਪਤਾਲ, ਫ਼ਰੀਦਾਬਾਦ ਅਤੇ ਰਾਜਿੰਦਰਾ ਸਰਕਾਰੀ ਹਸਪਤਾਲ ਪਟਿਆਲਾ ਵਿੱਚ ਵੀ ਸਿਲਸਿਲੇ ਵਾਰ 11 ਮਈ ਅਤੇ 12 ਮਈ ਨੂੰ ਚਾਲੂ ਕੀਤੇ ਜਾਣਗੇ।

ਇਹਨਾਂ ਕਮਾਂਡਰ ਨੇ ਇਹਨਾਂ ਹਸਪਤਾਲਾਂ ਨੂੰ ਸਬੰਧਿਤ ਰਾਜਾਂ ਨੂੰ ਸਮਰਪਿਤ ਕੀਤਾ ਹੈ। ਲੈਫਟੀਨੈਂਟ ਜਨਰਲ ਆਰ.ਪੀ. ਸਿੰਘ, ਜੀਓਸੀ-ਇੰਨ-ਸੀ, ਪੱਛਮੀ ਕਮਾਂਡ ਨੇ ਕਿਹਾ ਕਿ ਇਹ ਹਸਪਤਾਲ ਜੰਗੀ ਪੱਧਰ ਤੇ ਸਥਾਪਤ ਕੀਤੇ ਗਏ ਹਨ ਅਤੇ ਇਹ ਕੰਮ ਸਬੰਧਿਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਨਾਲ ਹੋਇਆ ਹੈ।

ਉਹਨਾਂ ਅੱਗੇ ਦਸਿਆ ਕਿ ਉਹਨਾਂ ਦੀ ਜਿੱਥੇ ਲੋੜ ਪਵੇਗੀ ਉਹ ਸਿਵਲ ਸੇਵਾ ਲਈ ਤਿਆਰ ਹਨ। ਹਸਪਤਾਲਾਂ ਵਿੱਚ ਕੋਰੋਨਾ ਨਾਲ ਪੀੜਤ ਹਲਕੇ ਤੋਂ ਦਰਮਿਆਨੇ ਲੱਛਣ ਵਾਲੇ ਮਰੀਜ਼ਾਂ ਦੇ ਇਲਾਜ ਕਰਨ ਦੀ ਸਮਰੱਥਾ ਹੈ। ਉਹਨਾਂ ਨੇ ਅਪਣੇ ਡਾਕਟਰਾਂ, ਨਰਸਿੰਗ ਅਫ਼ਸਰਾਂ ਅਤੇ ਪੈਰਾਮੈਡਿਕ ਸਟਾਫ਼ ਨੂੰ ਆਈਸੀਐਮਆਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਮਰੀਜ਼ਾਂ ਨੂੰ ਸੰਪੂਰਨ ਇਲਾਜ ਲਈ ਤਾਇਨਾਤ ਕੀਤਾ ਹੋਇਆ ਹੈ।

ਉੱਥੇ ਹੀ ਹਸਪਤਾਲਾਂ ਵਿੱਚ ਜ਼ਰੂਰੀ ਸਹੂਲਤਾਂ, ਸੇਵਾ ਪ੍ਰਬੰਧਨ, ਨਿਰਵਿਘਨ ਆਕਸੀਜਨ ਸਪਲਾਈ, ਮਰੀਜ਼ਾਂ ਦੇ ਦਾਖ਼ਲੇ ਅਤੇ ਡਿਸਚਾਰਜ ਅਤੇ ਐਂਬੂਲੈਂਸ ਸੇਵਾਵਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਹਸਪਤਾਲ ਬੁਨਿਆਦੀ ਲੈਬ, ਐਕਸ-ਰੇ, ਫਾਰਮੇਸੀ ਅਤੇ ਮਰੀਜ਼ਾਂ ਦੇ ਖਾਣ-ਪੀਣ ਦਾ ਪ੍ਰਬੰਧ ਵੀ ਕਰਨਗੇ।

ਇਨ੍ਹਾਂ ਹਸਪਤਾਲਾਂ ਵਿੱਚ ਦਾਖਲਾ ਸਾਰੇ ਨਾਗਰਿਕਾਂ ਲਈ ਖੋਲ੍ਹਿਆ ਜਾਵੇਗਾ ਅਤੇ ਸਬੰਧਿਤ ਜ਼ਿਲ੍ਹਿਆਂ ਦੇ ਸੀ.ਐੱਮ.ਓ ਵੱਲੋਂ ਤਾਲਮੇਲ ਕੀਤਾ ਜਾਵੇਗਾ। ਜੇ ਕਿਸੇ ਮਰੀਜ਼ ਦੀ ਹਾਲਤ ਜ਼ਿਆਦਾ ਗੰਭੀਰ ਹੁੰਦੀ ਹੈ ਤਾਂ ਉਸ ਨੂੰ ਮਲਟੀ ਸਪੈਸ਼ਲਿਟੀ ਹਸਪਤਾਲ ਵਿੱਚ ਰੈਫਰ ਕੀਤਾ ਜਾਵੇਗਾ।   

Click to comment

Leave a Reply

Your email address will not be published.

Most Popular

To Top