Punjab

ਪੰਜਾਬ-ਹਰਿਆਣਾ ’ਚ MSP ’ਤੇ ਇੰਨੇ ਕਰੋੜ ’ਚ ਝੋਨੇ ਦੀ ਹੋਈ ਖਰੀਦ

ਪੰਜਾਬ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ। ਪੰਜਾਬ ਤੇ ਹਰਿਆਣਾ ਤੋਂ ਪਿਛਲੇ ਤਿੰਨ ਦਿਨਾਂ ਵਿੱਚ ਕੇਂਦਰ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ ਤੇ ਲਗਭਗ 44,809 ਟਨ ਸਾਉਣੀ ਦੀ ਫ਼ਸਲ ਝੋਨੇ ਦੀ ਖਰੀਦ ਕੀਤੀ ਹੈ। ਇਸ ਲਈ 84.60 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ।

ਕੇਂਦਰ ਸਰਕਾਰ ਖਰੀਦ ਦੇ ਅੰਕੜਿਆਂ ਦੀ ਰੋਜ਼ਾਨਾ ਜਾਣਕਾਰੀ ਦਿੰਦੀ ਹੈ। ਪੰਜਾਬ ਅਤੇ ਹਰਿਆਣਾ ਦੇ ਨਾਲ ਨਾਲ ਹੋਰ ਕਈ ਸੂਬਿਆਂ ਵਿੱਚ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਖਰੀਦ ਦਾ ਕੰਮ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਚਲਾ ਜਾਵੇਗਾ ਅਤੇ ਐਮਐਸਪੀ ਖ਼ਤਮ ਹੋ ਜਾਵੇਗੀ।

ਇਹ ਵੀ ਪੜ੍ਹੋ: ਚੰਡੀਗੜ੍ਹ ਹੋ ਗਿਆ ਸੀਲ, ਕਿਸੇ ਪਾਸਿਓਂ ਦਾਖ਼ਲ ਨਹੀਂ ਹੋ ਸਕਣਗੇ ਅਕਾਲੀ

ਸਰਕਾਰ ਮੁਤਾਬਕ ਪੰਜਾਬ ਤੋਂ 41,303 ਟਨ ਅਤੇ ਹਰਿਆਣਾ ਤੋਂ 3,506 ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਜੋ ਕਿ ਪਿਛਲੇ 3 ਦਿਨਾਂ ਵਿੱਚ 29 ਸਤੰਬਰ ਤੱਕ 1888 ਰੁਪਏ ਪ੍ਰਤੀ ਕੁਇੰਟਲ ਦੇ ਐਮਐਸਪੀ ਦਰ ਤੇ ਖਰੀਦੀ ਗਈ ਹੈ। ਇਸ ਮਿਆਦ ਵਿੱਚ ਹਰਿਆਣਾ ਤੇ ਪੰਜਾਬ ਦੇ 2950 ਕਿਸਾਨਾਂ ਤੋਂ ਐਮਐਸਪੀ ਤੇ 84.60 ਕਰੋੜ ਰੁਪਏ ਦਾ ਭੁਗਤਾਨ ਕਰ ਕੇ ਕੁੱਲ 44,809 ਟਨ ਝੋਨਾ ਖਰੀਦਿਆ ਗਿਆ ਹੈ।

ਇਹ ਵੀ ਪੜ੍ਹੋ: ਬੁਰੀ ਖ਼ਬਰ: ਜੰਮੂ-ਕਸ਼ਮੀਰ ‘ਚ ਸ਼ਹੀਦ ਹੋਇਆ ਪੰਜਾਬ ਦਾ ਇਕ ਹੋਰ ਜਵਾਨ

ਪੰਜਾਬ ਤੇ ਹਰਿਆਣਾ ’ਚ 26 ਸਤੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਈ ਜਦਕਿ 28 ਸਤੰਬਰ ਤੋਂ ਬਾਕੀ ਸੂਬਿਆਂ ਵਿੱਚ ਇਹ ਖਰੀਦ ਸ਼ੁਰੂ ਹੋਈ। ਚਾਲੂ ਸਾਲ ਲਈ ਸਰਕਾਰ ਨੇ ਝੋਨੇ ਦਾ ਐੱਮ. ਐੱਸ. ਪੀ. (ਆਮ ਗਰੇਡ) 1,868 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ ਜਦਕਿ ਏ-ਗਰੇਡ ਕਿਸਮ ਲਈ 1,888 ਰੁਪਏ ਪ੍ਰਤੀ ਕੁਇੰਟਲ ਦਾ ਐੱਮ. ਐੱਸ. ਪੀ. ਤੈਅ ਕੀਤਾ ਗਿਆ ਹੈ।

Click to comment

Leave a Reply

Your email address will not be published. Required fields are marked *

Most Popular

To Top