News

ਪੰਜਾਬ ਹਰਿਆਣਾ ’ਚ ਸੀਤ ਲਹਿਰ ਦਾ ਕਹਿਰ, ਵਧੀ ਠੰਡ

ਚੰਡੀਗੜ੍ਹ ’ਚ ਤਾਪਮਾਨ ਆਮ ਨਾਲੋਂ ਇਕ ਡਿਗਰੀ ਘੱਟ 3.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿੱਲੀ ’ਚ ਵੀਰਵਾਰ ਨੂੰ ਸੀਤ ਲਹਿਰ ਦੇ ਨਾਲ ਨਾਲ ਕਈ ਇਲਾਕਿਆਂ ’ਚ ਸੰਘਣੀ ਧੁੰਦ ਵੀ ਪਈ। ਮੌਸਮ ਵਿਭਾਗ ਮੁਤਾਬਕ ਇਥੇ ਘੱਟੋ ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ।

ਉੱਤਰ-ਪੱਛਮੀ ਹਵਾਵਾਂ ਚਲਣ ਕਾਰਨ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਅਤੇ ਹਰਿਆਣਾ ’ਚ ਵੀਰਵਾਰ ਵੀ ਸੀਤ ਲਹਿਰ ਦਾ ਕਹਿਰ ਜਾਰੀ ਰਿਹਾ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਰਿਆਣਾ ਦੇ ਨਾਰਨੌਲ ’ਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਘੱਟ 1.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਦੋਵੇਂ ਸੂਬਿਆਂ ’ਚ ਸਭ ਤੋਂ ਠੰਢਾ ਸਥਾਨ ਰਿਹਾ।

ਸ੍ਰੀਨਗਰ ’ਚ ਠੰਢ ਨੇ ਪਿਛਲੇ 30 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਸ੍ਰੀਨਗਰ ’ਚ ਬੁੱਧਵਾਰ ਰਾਤ ਤਾਪਮਾਨ ਮਾਇਨਸ 8.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸ ਤੋਂ ਪਹਿਲਾਂ 1995 ’ਚ ਤਾਪਮਾਨ ਮਾਇਨਸ 8.3 ਡਿਗਰੀ ਦਰਜ ਕੀਤਾ ਗਿਆ ਸੀ। ਪਹਿਲਗਾਮ ’ਚ ਤਾਪਮਾਨ ਮਾਇਨਸ 11.1 ਕਾਰਡ ਕੀਤਾ ਗਿਆ।

ਮੌਸਮ ਵਿਭਾਗ ਨੇ ਪਹਾੜੀ ਇਲਾਕਿਆਂ ’ਚ ਹੋਰ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਹੈ। ਪੰਜਾਬ ਅਤੇ ਹਰਿਆਣਾ ’ਚ ਬਹੁਤੀਆਂ ਥਾਵਾਂ ’ਤੇ ਸਵੇਰੇ ਸੰਘਣੀ ਧੁੰਦ ਛਾਈ ਰਹੀ। ਇਸ ਕਾਰਨ ਜਨ-ਜੀਵਨ ਠੱਪ ਹੋ ਕੇ ਰਹਿ ਗਿਆ।

ਮੌਸਮ ਵਿਭਾਗ ਵੱਲੋਂ ਆਦਮਪੁਰ ’ਚ ਘੱਟੋ ਘੱਟ ਤਾਪਮਾਨ 2.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਪਠਾਨਕੋਟ ’ਚ 2.5, ਹਲਵਾਰਾ ’ਚ 4.2, ਬਠਿੰਡਾ ’ਚ 3.6, ਫਰੀਦਕੋਟ ’ਚ 5, ਅੰਮ੍ਰਿਤਸਰ ’ਚ 6.5, ਲੁਧਿਆਣਾ ’ਚ 4.8, ਪਟਿਆਲਾ ’ਚ 5.1 ਅਤੇ ਗੁਰਦਾਸਪੁਰ ’ਚ ਤਾਪਮਾਨ 8 ਡਿਗਰੀ ਸੈਲਸੀਅਸ ਰਿਹਾ।

Click to comment

Leave a Reply

Your email address will not be published.

Most Popular

To Top