News

ਪੰਜਾਬ-ਹਰਿਆਣਾ ’ਚ ਡਿੱਗਿਆ ਪਾਰਾ, ਪੰਜਾਬ ’ਚ ਵਧਿਆ ਠੰਡ ਦਾ ਕਹਿਰ

ਪੰਜਾਬ ਵਿੱਚ ਠੰਡ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਪੰਜਾਬ, ਹਰਿਆਣਾ ਤੇ ਦਿੱਲੀ ‘ਚ ਕਈ ਥਾਵਾਂ ‘ਤੇ ਸ਼ੁੱਕਰਵਾਰ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ। ਦਿੱਲੀ ‘ਚ ਘੱਟੋ ਘੱਟ ਤਾਪਮਾਨ 7.5 ਡਿਗਰੀ ਸੈਲਸੀਅਸ ਰਿਹਾ ਜੋ ਪਿਛਲੇ 14 ਸਾਲ ‘ਚ ਨਵੰਬਰ ਮਹੀਨੇ ਸਭ ਤੋਂ ਘੱਟ ਹੈ।

ਮੌਸਮ ਵਿਭਾਗ ਦੇ ਖੇਤਰੀ ਭਵਿੱਖਬਾਣੀ ਕੇਂਦਰ ਦੇ ਪ੍ਰਮੁੱਖ ਕੁਲਦੀਪ ਸ਼੍ਰੀਵਾਸਤਵ ਨੇ ਦੱਸਿਆ ਕਿ 29 ਨਵੰਬਰ, 2006 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦਿੱਲੀ ਦਾ ਤਾਪਮਾਨ ਨਵੰਬਰ ‘ਚ ਏਨਾ ਘੱਟ ਹੋਇਆ ਹੈ। 29 ਨਵੰਬਰ, 2006 ਨੂੰ ਉੱਥੋਂ ਦਾ ਘੱਟੋ ਘੱਟ ਤਾਪਮਾਨ 7.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

ਮੌਸਮ ਵਿਭਾਗ ਮੁਤਾਬਕ ਦਿੱਲੀ ਵਿੱਚ ਇਸ ਮੌਸਮ ਵਿਚ ਪਹਿਲੀ ਵਾਰ ਸ਼ੀਤ ਲਹਿਰ ਦੇ ਆਸਾਰ ਹਨ। ਆਮ ਤੌਰ ਤੇ ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਦੋ ਦਿਨ ਜਦੋਂ ਤਾਪਮਾਨ 10 ਡਿਗਰੀ ਸੈਲਸੀਅਸ ਜਾਂ ਇਸ ਤੋਂ ਘੱਟ ਰਹੇ ਤੇ ਆਮ ਨਾਲੋਂ 4.5 ਡਿਗਰੀ ਸੈਲਸੀਅਸ ਘੱਟ ਹੁੰਦਾ ਹੈ ਉਦੋਂ ਮੌਸਮ ਵਿਭਾਗ ਸ਼ੀਤ ਲਹਿਰ ਦਾ ਐਲਾਨ ਕਰਦਾ ਹੈ।

ਸ੍ਰੀਵਾਸਤਵ ਨੇ ਕਿਹਾ ਕਿ ਇਹ ਮਾਪਦੰਡ ਸ਼ੁੱਕਰਵਾਰ ਨੂੰ ਪੂਰਾ ਹੋ ਗਿਆ ਸੀ। ਜੇ ਸ਼ਨੀਵਾਰ ਨੂੰ ਅਜਿਹਾ ਹੀ ਮੌਸਮ ਰਹਿੰਦਾ ਹੈ ਤਾਂ ਉਹ ਸ਼ਨੀਵਾਰ ਸ਼ੀਤ ਲਹਿਰ ਦਾ ਐਲਾਨ ਕਰਨਗੇ। ਦਿੱਲੀ ਵਿੱਚ ਪਿਛਲੇ ਸਾਲ ਨਵੰਬਰ ਵਿੱਚ ਘੱਟੋ-ਘੱਟ ਤਾਪਮਾਨ 11.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

2018 ਵਿੱਚ ਘੱਟੋ ਘੱਟ ਤਾਪਮਾਨ 10.5 ਡਿਗਰੀ ਸੈਲਸੀਅਸ ਅਤੇ 2017 ਵਿੱਚ 7.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਦਸ ਦਈਏ ਕਿ ਅੰਕੜਿਆਂ ਮੁਤਾਬਕ ਹੁਣ ਤਕ ਨਵੰਬਰ ਵਿੱਚ ਸਭ ਤੋਂ ਘੱਟ ਤਾਪਮਾਨ 3.9 ਡਿਗਰੀ ਸੈਲਸੀਅਸ 28 ਨਵੰਬਰ 1938 ਨੂੰ ਦਰਜ ਕੀਤਾ ਗਿਆ ਸੀ।

ਮੌਸਮ ਦੀ ਭਵਿੱਖਬਾਣੀ ਦੱਸਣ ਵਾਲੀ ਨਿੱਜੀ ਏਜੰਸੀ ਸਕਾਈਮੈਟ ਵੈਦਰ ਦੇ ਇਕ ਮਾਹਿਰ ਮਹੇਸ਼ ਪਾਲਾਵਤ ਨੇ ਕਿਹਾ ਕਿ ਪੱਛਮੀ ਹਿਮਾਲਿਆ ਖੇਤਰ ਵੱਲੋਂ ਬਰਫੀਲੀਆਂ ਹਵਾਵਾਂ ਦੇ ਆਉਣ ਦੇ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਤੇ ਸ਼ਨੀਵਾਰ ਤਕ ਅਜਿਹੀ ਸਥਿਤੀ ਬਣੀ ਰਹੇਗੀ।

Click to comment

Leave a Reply

Your email address will not be published. Required fields are marked *

Most Popular

To Top