News

ਪੰਜਾਬ-ਹਰਿਆਣਾ ’ਚ ਅਗਲੇ 24 ਘੰਟਿਆਂ ’ਚ ਮੀਂਹ ਦੀ ਚੇਤਾਵਨੀ

ਪੰਜਾਬ-ਹਰਿਆਣਾ ਵਿੱਚ ਅਗਲੇ 24 ਘੰਟਿਆਂ ਵਿੱਚ ਕਈ ਹਿੱਸਿਆਂ ਵਿੱਚ ਹਨ੍ਹੇਰੀ ਅਤੇ ਗਰਜ ਦੇ ਨਾਲ ਨਾਲ ਗੜ੍ਹੇ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਮੀਂਹ ਜਾਂ ਬੂੰਦਾਬਾਂਦੀ ਤੋਂ ਬਾਅਦ ਮੌਸਮ ਅਗਲੇ 48 ਘੰਟੇ ਖੁਸ਼ਕ ਹੋਵੇਗਾ ਅਤੇ ਇਸ ਤੋਂ ਬਾਅਦ 20 ਅਪ੍ਰੈਲ ਨੂੰ ਮੌਸਮ ਖ਼ਰਾਬ ਹੋਣ ਦੀ ਸੰਭਾਵਨਾ ਹੈ।

rain in Assam : Latest news and update on rain in Assam

ਕੱਲ੍ਹ ਦੀ ਸ਼ੁਰੂ ਹੋਈ ਬੂੰਦਾਬਾਂਦੀ ਕਾਰਨ ਪੰਜਾਬ ਦਾ ਮੌਸਮ ਸੁਹਾਵਣਾ ਹੋ ਗਿਆ ਹੈ ਅਤੇ ਗਰਮੀ ਤੋਂ ਵੀ ਥੋੜੀ ਰਾਹਤ ਮਿਲੀ ਹੈ। ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦਿਨ ਭਰ ਹਲਕੇ ਬੱਦਲ਼ ਛਾਏ ਰਹੇ ਅਤੇ ਕਿਤੇ-ਕਿਤੇ ਧੁੱਪ ਵੀ ਰਹੀ। ਦਿੱਲੀ-ਐਨਸੀਆਰ ਵਾਲਿਆਂ ਨੂੰ ਵੀ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ।

ਦੁਪਹਿਰ ਬਾਅਦ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਜਨਜਾਰੀ ਜ਼ਿਲ੍ਹੇ ਲਾਹੌਲ ਸਪੀਤੀ, ਕਿੰਨੌਰ ਅਤੇ ਉਚਾਈ ਵਾਲੇ ਖੇਤਰਾਂ ਵਿੱਚ ਸ਼ੁੱਕਰਵਾਰ ਨੂੰ ਦੂਜੇ ਦਿਨ ਵੀ ਬਰਫ਼ਬਾਰੀ ਹੋਣ ਅਤੇ ਹੇਠਲੇ ਮੈਦਾਨੀ ਖੇਤਰਾਂ ਵਿੱਚ ਹਲਕਾ ਮੀਂਹ ਪਿਆ, ਜਿਸ ਨਾਲ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਆ ਗਈ।

ਉੱਥੇ ਹੀ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿੱਚ ਮੱਧ ਪਰਬਤੀ ਅਤੇ ਮੈਦਾਨੀ ਜ਼ਿਲ੍ਹਿਆਂ ਵਿੱਚ ਮੀਂਹ, ਹਨ੍ਹੇਰੀ ਅਤੇ ਬਿਜਲੀ ਗਰਜਨ ਦੀ ਚੇਤਾਵਨੀ ਜਾਰੀ ਹੋਈ ਹੈ ਅਤੇ 22 ਅਪ੍ਰੈਲ ਤਕ ਪੂਰੇ ਸੂਬੇ ਵਿੱਚ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Click to comment

Leave a Reply

Your email address will not be published. Required fields are marked *

Most Popular

To Top