News

ਪੰਜਾਬ ਸਰਕਾਰ ਸ਼ਹੀਦ ਊਧਮ ਸਿੰਘ ਦੀ ਪਿਸਤੌਲ ਤੇ ਡਾਇਰੀ ਵਾਪਸ ਪੰਜਾਬ ਲਿਆਉਣ ਦਾ ਚੁੱਕੇਗੀ ਮੁੱਦਾ

31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਇਸ ਮਹਾਨ ਸ਼ਹੀਦ ਦੀਆਂ ਅਸਥੀਆਂ ਬਹੁਤ ਜ਼ਿਆਦਾ ਕੋਸ਼ਿਸ਼ਾਂ ਤੋਂ ਬਾਅਦ 40 ਸਾਲਾਂ ਬਾਅਦ ਭਾਰਤ ਪਰਤੀਆਂ ਸਨ। ਮੌਜੂਦਾ ਸਮੇਂ ਵਿੱਚ ਸ਼ਹੀਦ ਊਧਮ ਸਿੰਘ ਦਾ ਪਿਸਤੌਲ ਸਕੌਟਲੈਂਡ ਵਿੱਚ ਪਿਆ ਹੈ ਜਿਸ ਨਾਲ ਉਹਨਾਂ ਪੰਜਾਬ ਦੇ ਤਤਕਾਲੀਨ ਲੈਫ਼ਟੀਨੈਂਟ ਗਵਰਨਰ ਮਾਈਕਲ ਓ ਡਵਾਇਰ ਨੂੰ ਮਾਰਿਆ ਸੀ।

May be an image of 3 people and people standing

ਇੰਝ ਹੀ ਉਹਨਾਂ ਦੀ ਡਾਇਰੀ ਵੀ ਇੰਗਲੈਂਡ ਵਿੱਚ ਕਿਤੇ ਪਈ ਹੈ। ਉਹਨਾਂ ਅੱਗੇ ਕਿਹਾ ਕਿ, ‘ਉਹ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਸ਼ਹੀਦ ਊਧਮ ਸਿੰਘ ਦੀ ਪਿਸਤੌਲ ਤੇ ਡਾਇਰੀ ਇੰਗਲੈਂਡ ਤੋਂ ਵਾਪਸ ਲਿਆਉਣ ਦਾ ਮੁੱਦਾ ਚੁੱਕੇਗੀ। ਭਾਰਤ ਸਰਕਾਰ ਨੂੰ ਇਹ ਮਾਮਲਾ ਤੁਰੰਤ ਬ੍ਰਿਟਿਸ਼ ਹਾਈ ਕਮਿਸ਼ਨ ਕੋਲ ਚੁਕਣਾ ਚਾਹੀਦਾ ਹੈ ਤਾਂ ਹੀ ਦੇਸ਼ ਦੇ ਮਹਾਨ ਸ਼ਹੀਦ ਦੀਆਂ ਕੀਮਤੀ ਵਸਤਾਂ ਵਾਪਸ ਮਿਲ ਸਕਣਗੀਆਂ।’

ਉਹਨਾਂ ਅੱਗੇ ਕਿਹਾ ਕਿ, ‘ਜਲ੍ਹਿਆਂਵਾਲਾ ਬਾਗ਼ ਹੂਸੈਨੀਵਾਲਾ ਤੇ ਨਵੀਂ ਬਣੀ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਵਰਗੇ ਕਈ ਸਮਾਰਕ ਹਨ ਅਤੇ ਛੇਤੀ ਹੀ ਆਜ਼ਾਦੀ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਹੋਰ ਵੀ ਕਈ ਸ਼ਹੀਦਾਂ ਤੇ ਨਾਇਕਾਂ ਲਈ ਵੀ ਯਾਦਗਾਰ ਉਸਾਰੀ ਜਾਵੇਗੀ। ਇਹ ਯਾਦਗਾਰ ਖ਼ਾਸ ਕਰ ਕੇ ਉਹਨਾਂ ਨਾਇਕਾਂ ਨੂੰ ਸਮਰਪਿਤ ਹੋਵੇਗੀ, ਜਿਹਨਾਂ ਨੂੰ ਬ੍ਰਿਟਿਸ਼ ਹਕੂਮਤ ਦੌਰਾਨ ‘ਕਾਲੇ ਪਾਣੀ ਦੀ ਸਜ਼ਾ’ ਹੋਈ ਸੀ।’

Click to comment

Leave a Reply

Your email address will not be published.

Most Popular

To Top