News

ਪੰਜਾਬ ਸਰਕਾਰ ਵੱਲੋਂ 200 ਯੂਨਿਟ ਮਿਲ ਸਕਦੀ ਹੈ ਮੁਫ਼ਤ ਬਿਜਲੀ!

ਪੰਜਾਬ ਵਿੱਚ 2022 ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਕਾਂਗਰਸ ਰਾਜ ਵਿੱਚ ਮਹਿੰਗੀ ਬਿਜਲੀ ਤੋਂ ਘਬਰਾ ਰਹੀ ਹੈ। ਸੂਬੇ ਦੀ ਕਾਂਗਰਸ ਸਰਕਾਰ ਸਾਰੇ ਪਰਿਵਾਰਾਂ ਨੂੰ 200 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਤਿਆਰੀ ਕਰ ਰਹੀ ਹੈ। ਪਾਰਟੀ ਹਾਈ ਕਮਾਂਡ ਨੇ ਕੈਪਟਨ ਨੂੰ ਦਿੱਤੇ 18 ਕੰਮਾਂ ਵਿੱਚ ਮੁਫ਼ਤ ਬਿਜਲੀ ਪ੍ਰਮੁੱਖ ਤੌਰ ਤੇ ਸ਼ਾਮਲ ਹੈ। ਕਾਂਗਰਸ ਹਾਈ ਕਮਾਂਡ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਖ਼ਤਮ ਕਰਨ ਲਈ 18 ਨੁਕਤੀ ਏਜੰਡਾ ਦਿੱਤਾ ਹੈ।

Why we should pull the plug on privatising electricity

ਇਹਨਾਂ 18 ਨੁਕਤਿਆਂ ਵਿੱਚੋਂ ਸਭ ਤੋਂ ਮੁੱਖ ਹਰੇਕ ਘਰ ਨੂੰ 200 ਯੂਨਿਟ ਮੁਫ਼ਤ ਬਿਜਲੀ ਦੇਣਾ ਸ਼ਾਮਲ ਹੈ। 2017 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਬਿਜਲੀ ਸਮਝੌਤੇ ਰੱਦ ਕਰਨ ਨਾਲ, ਆਮ ਲੋਕਾਂ ਨੂੰ ਬਿਜਲੀ ਦਰਾਂ ਵਿੱਚ ਰਾਹਤ ਮਿਲੇਗੀ। ਹੁਣ ਹਾਈ ਕਮਾਂਡ ਵੱਲੋਂ ਹੋਰ ਮੁੱਦਿਆਂ ਦੇ ਆਧਾਰ ਤੇ 18 ਮੁੱਦਿਆਂ ਦੀ ਸੂਚੀ ਭੇਜੀ ਗਈ ਹੈ।

ਪੰਜਾਬ ਸਰਕਾਰ ਵੱਲੋਂ ਖੇਤੀਬਾੜੀ, ਦਲਿਤ, ਪੱਛੜੇ ਤੇ ਉਦਯੋਗਾਂ ਨੂੰ ਮੁਫ਼ਤ ਬਿਜਲੀ ਜਾਂ ਸਬਸਿਡੀ ਦੇ ਕੇ ਰਾਹਤ ਦਿੱਤੀ ਜਾ ਰਹੀ ਹੈ ਪਰ ਇਸ ਦਾ ਭਾਰ ਘਰੇਲੂ ਦੇ ਵਪਾਰਕ ਖੇਤਰ ਵਿੱਚ ਵਧਦਾ ਜਾ ਰਿਹਾ ਹੈ। ਇਹਨਾਂ ਮੁੱਦਿਆਂ ਤੋਂ ਇਲਾਵਾ ਬੇਅਦਬੀ ਮਾਮਲਾ, ਰੇਤ ਮਾਫੀਆ ਤੇ ਲਗਾਮ ਲਾਉਣ, ਟਰਾਂਸਪੋਰਟ ਮਾਫੀਆ ਤੇ ਕੰਟਰੋਲ ਦੇ ਨਾਲ-ਨਾਲ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਵਰਗੇ ਮੁੱਦੇ ਵੀ ਇਸ ਵਿੱਚ ਸ਼ਾਮਲ ਹਨ। ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਇਸ ਤੋਂ ਬਾਅਦ ਉਹ ਪੰਜਾਬ ਵਾਪਸ ਪਰਤ ਆਏ ਸਨ।

Click to comment

Leave a Reply

Your email address will not be published.

Most Popular

To Top