News

ਪੰਜਾਬ ਸਰਕਾਰ ਨੇ 7842 ਸਰਕਾਰੀ ਸਕੂਲਾਂ ਦੀ ਬਦਲੀ ਦਿੱਖ, ਬਣੇ ਸਮਾਰਟ ਸਕੂਲ

ਪੰਜਾਬ ਸਰਕਾਰ ਨੇ 7842 ਸਕੂਲੀ ਬੁਨਿਆਂਦੀ ਢਾਂਚੇ ਦੀ ਦਿੱਖ ਹੀ ਬਦਲ ਦਿੱਤੀ ਹੈ। ਇਸ ਦੇ ਨਾਲ ਸਰਕਾਰੀ ਸਕੂਲਾਂ ਵਿਚ ਇਸ ਸਾਲ ਨਵੇਂ ਦਾਖਲਿਆਂ ਵਿਚ ਨਾ ਸਿਰਫ਼ 14 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ ਸਗੋਂ ਇਸ ਦੇ ਨਾਲ ਸਰਕਾਰੀ ਸਕੂਲ ਪ੍ਰਤੀ ਸੂਬੇ ਦੇ ਲੋਕਾਂ ਦਾ ਤਵੱਜੀ ਵੀ ਵਧੀ ਹੈ।

ਸਕੂਲ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਅਨੁਸਾਰ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਹੇਠ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਬਦਲਣ ਲਈ ਸਾਲ 2019 ਵਿਚ ਸਮਾਰਟ ਸਕੂਲ ਨੀਤੀ ਤਿਆਰ ਕੀਤੀ ਸੀ। ਇਹ ਸਮਾਰਟ ਸਕੂਲ ਕਿਸੇ ਵੀ ਆਮ ਸਕੂਲ ਨਾਲੋਂ ਪੂਰੀ ਤਰ੍ਹਾਂ ਵੱਖਰੇ ਹਨ।

ਇਹ ਤਕਨਾਲੋਜੀ ਆਧਾਰਤ ਅਧਿਆਪਨ ਸਿਖਲਾਈ ਸੰਸਥਾ ਹਨ ਜੋ ਬੱਚਿਆਂ ਦੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਂਦੇ ਹਨ। ਇਹ ਉਹ ਸਕੂਲ ਹਨ ਜਿਨ੍ਹਾਂ ਵਿਚ ਮਿਆਰੀ ਵਿਦਿਆ ਪ੍ਰਦਾਨ ਕਰਨ ਲਈ ਕਲਾ ਸਹੂਲਤਾਂ ਸਮਾਰਟ ਕਲਾਸ ਰੂਮ, ਡਿਜ਼ੀਟਲ ਸਮੱਗਰੀ, ਸੌਰ ਊਰਜਾ, ਖੇਡ ਸਹੂਲਤਾਂ, ਸਮਾਰਟ ਵਰਦੀ, ਆਕਰਸ਼ਕ ਵਾਤਾਵਰਣ ਸਮੇਤ ਵਿਦਿਅਕ ਪਾਰਕ, ਰੰਗ ਕੋਡਿੰਗ, ਲੈਂਡਸਕੇਪਿੰਗ, ਮੁਹੱਈਆ ਕਰਵਾਈ ਗਈ ਹੈ।

ਬੁਲਾਰੇ ਨੇ ਦਸਿਆ ਕਿ ਸਮਾਰਟ ਸਕੂਲ ਨੀਤੀ ਤਿਆਰ ਹੋਣ ਤੋਂ ਬਾਅਦ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਹੇਠ ਸਮਾਰਟ ਬਨਾਉਣ ਦੀ ਅਰੰਭੀ ਮੁਹਿੰਮ ਦੇ ਹੇਠ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਂਦਾ ਗਿਆ ਹੈ।

ਬੁਲਾਰੇ ਮੁਤਾਬਕ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਵਿਚ ਤਬਦੀਲ ਕਰਨ ਲਈ ਇਸ ਵਿਚ ਭਾਈਚਾਰੇ ਦੀ ਸ਼ਮੂਲੀਅਤ ਯਕੀਨੀ ਬਨਾਉਣ, ਅਧਿਆਪਕਾਂ ਅਤੇ ਮਾਪਿਆਂ ਸਮੇਤ ਸਾਰੇ ਹਿੱਸੇਦਾਰਾਂ ਦੀ ਭਾਗੀਦਾਰੀ ਦੁਆਰਾ ਰਾਜ ਦੀ ਸਕੂਲ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ, ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਨਾਉਣ, ਸਰਕਾਰੀ ਸਕੂਲਾਂ ਨੂੰ ਡਿਜੀਟਲ ਸਿੱਖਿਆ ਦੇਣ ਲਈ ਡਿਜੀਟਲ ਸਾਧਨਾਂ ਨਾਲ ਲੈਸ ਕਰਨ, ਵਿਦਿਆਰਥੀਆਂ ਦੇ ਸਿੱਖਣ ਦੇ ਪੱਧਰ ਨੂੰ ਬਿਹਤਰ ਬਣਾਉਣ ਲਈ ਤਕਨਾਲੋਜੀ ਮੁਹੱਈਆ ਕਰਵਾਉਣ, ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਢੁਕਵਾਂ ਵਾਤਾਵਰਣ ਉਪਲਬਧ ਕਰਾਉਣਾ ਆਦਿ ਦਾ ਨਿਸ਼ਾਨਾ ਮਿੱਥਿਆ ਗਿਆ ਸੀ।

ਉਹਨਾਂ ਦਸਿਆ ਕਿ ਸਮਾਰਟ ਸਕੂਲ ਨੀਤੀ ਹੇਠ ਸਮਾਰਟ ਕਲਾਸ ਰੂਮ ਸਥਾਪਿਤ ਕਰਨ ਦੇ ਨਾਲ ਨਾਲ ਸਕੂਲਾਂ ਵਿੱਚ ਸੀਸੀਟੀਵੀ ਕੈਮਰੇ, ਹਰੇ ਬੋਰਡ/ਚਿੱਟੇ ਬੋਰਡ, ਸਾਰੇ ਵਿਦਿਆਰਥੀਆਂ ਲਈ ਫਰਨੀਚਰ ਲਈ ਮੁਹੱਈਆ ਕਰਾਉਣਾ ਹੈ।  ਸਕੂਲਾਂ ਦੇ ਗੇਟਾਂ ਨੂੰ ਸੁੰਦਰ ਦਿੱਖ ਦੇਣਾ, ਪੀਣ ਵਾਲੇ ਸਾਫ਼ ਪਾਣੀ, ਕੁੜੀਆਂ ਅਤੇ ਮੁੰਡਿਆਂ ਲਈ ਵੱਖਰ ਪਖਾਨੇ, ਸਟਾਫ ਰੂਮ ਤੇ ਪ੍ਰਿੰਸੀਪਲਾਂ/ਹੈਡ ਮਾਸਟਰਾਂ ਲਈ ਕਮਰੇ,  ਚੰਗੀ ਤਰ੍ਹਾਂ ਲੈਸ ਸਾਇੰਸ ਲੈਬਜ਼, ਕਿੱਤਾਮੁਖੀ ਪ੍ਰਯੋਗਸ਼ਾਲਾਵਾਂ, ਆਈ. ਸੀ. ਟੀ. ਲੈਬਾਰਟਰੀਆਂ ਆਦਿ ਵੀ ਉਪਲਭਦ ਕਾਵਾਉਣਾ ਹੈ।

ਬੁਲਾਰੇ ਅਨੁਸਾਰ ਖੇਡ ਸਹੂਲਤਾਂ (ਹਰੇਕ ਸਕੂਲ ਵਿਚ ਘੱਟੋ ਘੱਟ 2 ਗੇਮਜ) ਦੀ ਵਿਵਸਥਾ ਕਰਨੀ,  ਚੰਗੀ ਤਰ੍ਹਾਂ ਪ੍ਰਬੰਧਿਤ ਖੇਡ ਮੈਦਾਨ ਬਨਾਉਣੇ, ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਵਿੰਗ ਵਿਚ ਝੂਲਿਆਂ/ਖਿਡੌਣਿਆਂ,  ਐਜੂਕੇਸ਼ਨਲ ਪਾਰਕਾਂ, ਅਕਰਸ਼ਿਤ ਅਤੇ ਰੰਗਦਾਰ ਫਰਨੀਚਰ, ਸਾਊਂਡ ਸਿਸਟਮ, ਸਕੂਲ ਬੈਂਡ, ਸਕੂਲਾਂ ਦੇ ਬਾਹਰ ਸਾਈਨ ਬੋਰਡ, ਮਿਡ-ਡੇਅ-ਮੀਲ ਲਈ ਡਾਇਨਿੰਗ ਹਾਲ, ਰੰਗ ਕੋਡਿੰਗ, ਲਰਨਿੰਗ ਏਡ (ਬੀ.ਏ.ਐਲ.ਏ.) , ਲੈਂਡ ਸਕੇਪਿੰਗ ਆਦਿ ਦਾ ਪ੍ਰਬੰਧ ਕਰਨਾ ਵੀ ਇਸ ਸਮਾਰਟ ਸਕੂਲ ਨੀਤੀ ਦਾ ਹਿੱਸਾ ਹੈ।

Click to comment

Leave a Reply

Your email address will not be published. Required fields are marked *

Most Popular

To Top