News

ਪੰਜਾਬ ਸਰਕਾਰ ਨੇ ਸਿਹਤ ਸੇਵਾਵਾਂ 25 ਫ਼ੀਸਦ ਤਕ ਕੀਤੀਆਂ ਮਹਿੰਗੀਆਂ, 6 ਸਾਲ ਬਾਅਦ ਕੀਮਤਾਂ ’ਚ ਵਾਧਾ

ਜਲੰਧਰ: ਕੋਰੋਨਾ ਕਾਲ ਵਿਚ ਪਰੇਸ਼ਾਨੀਆਂ ਨਾਲ ਜੂਝ ਰਹੇ ਲੋਕਾਂ ਤੇ ਇਕ ਹੋਰ ਬੋਝ ਪਾ ਦਿੱਤਾ ਗਿਆ ਹੈ। ਸਰਕਾਰ ਨੇ ਛੇ ਸਾਲ ਬਾਅਦ ਸਿਹਤ ਸੇਵਾਵਾਂ ਮਹਿੰਗੀਆਂ ਕਰ ਦਿੱਤੀਆਂ ਹਨ। ਨਵੀਆਂ ਦਰਾਂ ਇਕ ਸਤੰਬਰ ਤੋਂ ਲਾਗੂ ਹੋਣਗੀਆਂ। ਮਰੀਜ਼ਾਂ ਦੀ ਜੇਬ ਤੇ ਕਰੀਬ 25 ਫ਼ੀਸਦ ਆਰਥਿਕ ਬੋਝ ਵਧੇਗਾ। ਸਰਕਾਰੀ ਹਸਪਤਾਲ ਵਿਚ ਲਗਜ਼ਰੀ ਸੁਵਿਧਾਵਾਂ ਲੈਣ ਵਾਲਿਆਂ ਨੂੰ ਵੀ ਅਪਣੀ ਜੇਬ ਕਾਫ਼ੀ ਢਿੱਲੀ ਕਰਨੀ ਪਵੇਗੀ। ਇਸ ਤੋਂ ਪਹਿਲਾਂ 2014 ਵਿਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਸਿਹਤ ਸੁਵਿਧਾਵਾਂ ਦੇ ਰੇਟ ਵਧਾਏ ਸਨ। ਹਾਲਾਂਕਿ ਸਿਹਤ ਵਿਭਾਗ ਨੇ 21 ਸ਼੍ਰੇਣੀਆਂ ਨੂੰ ਮੁਫ਼ਤ ਇਲਾਜ ਦੇ ਦਾਇਰੇ ਵਿਚ ਰੱਖਿਆ ਹੈ।

ਸਿਹਤ ਵਿਭਾਗ ਦੀਆਂ ਹਦਾਇਤਾਂ ਦੇ ਅਨੁਸਾਰ ਹੁਣ ਪ੍ਰਾਈਵੇਟ ਏਸੀ ਰੂਮ ਤੇ ਇਕ ਦਿਨ ਦੇ ਲਈ 500 ਦੀ ਥਾਂ ਇਕ ਹਜ਼ਾਰ ਰੁਪਏ ਅਤੇ ਵੀਆਈਪੀ ਰੂਮ ਲੈਣ ਲਈ 1250 ਰੁਪਏ ਖਰਚ ਕਰਨੇ ਪੈਣਗੇ। ਗੰਭੀਰ ਬੀਮਾਰੀਆਂ ਨਾਲ ਲੜ ਰਹੇ ਮਰੀਜ਼ਾਂ ਨੂੰ ਆਈਸੀਯੂ ਵਿਚ ਰਹਿਣ ਵਾਲਿਆਂ ਲਈ ਵੀ ਪ੍ਰਤੀ ਦਿਨ 500 ਰੁਪਏ ਦੇਣੇ ਪੈਣਗੇ। ਪਹਿਲਾਂ ਇਹ 150 ਰੁਪਏ ਸੀ। ਲੜਾਈ-ਝਗੜਿਆਂ ਦੇ ਮਾਮਲਿਆਂ ਵਿਚ ਮੇਡਿਕੋ ਲੀਗਲ ਰਿਪੋਰਟ ਕਟਵਾਉਣ ਲਈ ਲੋਕਾਂ ਨੂੰ 300 ਰੁਪਏ ਦੀ ਥਾਂ 500 ਰੁਪਏ ਦੇਣੇ ਪੈਣਗੇ।

ਇਸ ਤੋਂ ਇਲਾਵਾ ਐਕਸਰੇ, ਈਸੀਜੀ ਅਤੇ ਅਪਰੇਸ਼ਨ ਦੇ ਵੀ ਰੇਟ ਵਧ ਗਏ ਹਨ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਐਮਡੀ ਤਨੁ ਕੱਸ਼ਅਪ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲ ਵਿਚ ਕਰੀਬ ਛੇ ਸਾਲ ਬਾਅਦ ਸੁਵਿਧਾਵਾਂ ਦੇ ਰੇਟ ਵਧਾਏ ਹਨ। ਆਮ ਜਨਤਾ ਦੀ ਜੇਬ ਬੋਝ ਨਹੀਂ ਪਾਇਆ ਗਿਆ। ਹਸਪਤਾਲ ਵਿਚ ਮਿਲਣ ਵਾਲੀਆਂ ਲਗਜ਼ਰੀ ਸੁਵਿਧਾਵਾਂ ਲੈਣ ਵਾਲਿਆਂ ਤੇ ਥੋੜਾ ਆਰਥਿਕ ਬੋਝ ਵਧੇਗਾ। ਮਾਲੀਆ ਵਿਚ 20 ਤੋਂ 25 ਫ਼ੀਸਦ ਤਕ ਦਾ ਵਾਧਾ ਹੋਵੇਗਾ। ਫਿਲਹਾਲ ਸਿਹਤ ਵਿਭਾਗ ਦਾ ਪੂਰਾ ਫੋਕਸ ਕੋਵਿਡ-19 ਦੇ ਮਰੀਜ਼ਾਂ ਨੂੰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਵਿਚ ਹੈ।

ਇਹਨਾਂ ਲੋਕਾਂ ਨੂੰ ਮਿਲਦੀਆਂ ਰਹਿਣਗੀਆਂ ਸੁਵਿਧਾਵਾਂ

ਪੀਲੇ ਕਾਰਡ ਧਾਰਕ ਅਤੇ ਉਹਨਾਂ ਤੇ ਨਿਰਭਰ ਪਰਿਵਾਰ

ਪੰਜਾਬ ਸਰਕਾਰ ਦੇ ਮੁਲਾਜ਼ਿਮ ਅਤੇ ਉਹਨਾਂ ਤੇ ਨਿਰਭਰ ਪਰਿਵਾਰ ਦੇ ਮੈਂਬਰ

ਪੰਜਾਬ ਸਰਕਾਰ ਦੇ ਪੈਨਸ਼ਨਰ ਅਤੇ ਉਹਨਾਂ ਤੇ ਨਿਰਭਰ ਪਰਿਵਾਰ

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਮੁਲਾਜ਼ਿਮ ਅਤੇ ਉਹਨਾਂ ਤੇ ਨਿਰਭਰ ਪਰਿਵਾਰ

ਮੌਜੂਦਾ ਅਤੇ ਸਾਬਕਾ ਵਿਧਾਇਕ, ਸੰਸਦ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ

ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜੱਜ, ਉਹਨਾਂ ਦੇ ਸਟਾਫ ਮੈਂਬਰ ਤੇ ਉਹਨਾਂ ਤੇ ਨਿਰਭਰ ਪਰਿਵਾਰਕ ਮੈਂਬਰ

ਪੰਜਾਬ ਵਿਧਾਨ ਸਭਾ ਦੇ ਸਟਾਫ਼ ਮੈਂਬਰ ਅਤੇ ਉਹਨਾਂ ਤੇ ਨਿਰਭਰ ਪਰਿਵਾਰਕ ਮੈਂਬਰ

ਸੁਤੰਤਰਤਾ ਸੰਗਰਾਮੀ ਅਤੇ ਉਹਨਾਂ ਤੇ ਨਿਰਭਰ ਪਰਿਵਾਰਕ ਮੈਂਬਰ

ਕੈਦੀ ਅਤੇ ਪੁਲਿਸ ਹਿਰਾਸਤ ਵਿਚ ਰੱਖੇ ਗਏ ਲੋਕ

ਸਾਬਕਾ ਫ਼ੌਜੀ ਅਤੇ ਉਹਨਾਂ ਤੇ ਨਿਰਭਰ ਪਰਿਵਾਰਕ ਮੈਂਬਰ

ਜੱਚਾ-ਬੱਚਾ ਸੁਰੱਖਿਆ ਪ੍ਰੋਗਰਾਮ ਤਹਿਤ ਮੁਫ਼ਤ ਸਿਹਤ ਸੇਵਾਵਾਂ, ਇਹਨਾਂ ਵਿਚ ਇਕ ਸਾਲ ਦਾ ਬੱਚਾ ਵੀ ਸ਼ਾਮਲ ਹੈ।

ਇਕ ਤੋਂ ਪੰਜ ਸਾਲ ਤਕ ਦੀ ਲੜਕੀ, ਗਰਭਵਤੀ ਔਰਤ ਅਤੇ ਨਵਜਾਤ ਸ਼ਿਸ਼ੂ

ਐਸਿਡ ਅਟੈਕ ਪੀੜਤ ਅਤੇ ਬਲਾਤਕਾਰੀ ਪੀੜਤ

ਸੜਕ ਹਾਦਸਾ, ਕੁਦਰਤੀ ਆਫ਼ਤ

ਹੜ, ਭੂਚਾਲ, ਇਮਾਰਤ ਡਿਗਣਾ, ਸੜਿਆ ਹੋਇਆ, ਗੋਲੀਕਾਂਡ, ਅਣਜਾਣ ਲੋਕ ਅਤੇ ਬਿਨਾਂ ਸ਼ਿਕਾਇਤ ਦੇ ਮਾਮਲਿਆਂ ਵਿਚ ਮੁਫ਼ਤ ਇਲਾਜ

ਸਰਕਾਰੀ ਅਤੇ ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ ਵਿਚ ਪੜ੍ਹਨ ਵਾਲੇ ਬੱਚੇ
ਐਮਰਜੈਂਸੀ ਵਿਚ ਦਾਖਲ ਮਰੀਜ਼ਾਂ ਨੂੰ 24 ਘੰਟੇ ਤਕ ਮੁਫ਼ਤ ਇਲਾਜ

50 ਪ੍ਰਕਾਰ ਦੇ ਲੈਬ ਟੈਸਟ

ਕਿਡਨੀ ਰੋਗੀਆਂ ਲਈ ਮੁਫ਼ਤ ਡਾਇਲਸਿਸ

ਕੋਰੋਨਾ ਮਰੀਜ਼ਾਂ ਲਈ ਮੁਫ਼ਤ ਇਲਾਜ

ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਕੌਮੀ ਪ੍ਰੋਗਰਾਮ ਤਹਿਤ ਸਟਾਫ਼ ਮੈਂਬਰ

ਨਵੇਂ ਅਤੇ ਪੁਰਾਣੇ ਰੇਟ

ਸੇਵਾਵਾਂ                                                 2014 2020

ਡਿਜਿਟਲ ਐਕਸਰੇ                                   120      150

ਈਸੀਜੀ                                                  60       75

ਐਮਐਲਆਰ                                          300     500  

ਅਲਟ੍ਰਾਸਾਉਂਡ ਸਕੈਨਿੰਗ                             200     250

ਦੰਦਾਂ ਦਾ ਐਕਸਰੇ                                      40       50

ਹਸਪਤਾਲ ਵਿਚ ਦਾਖਲਾ ਫ਼ੀਸ                     30  40

ਜਨਰਲ ਵਾਰਡ ਵਿਚ ਬੈੱਡ ਚਾਰਜ                 30       40

ਆਈਸੀਯੂ                                             150    500 

ਏਸੀ ਪ੍ਰਾਈਵੇਟ ਰੂਮ                                   500 1000

ਮੇਜਰ ਸਰਜਰੀ                                       1000 1200

ਮਾਈਨਰ ਸਰਜਰੀ                                    150    250

ਸਾਲਾਨਾ ਮੈਡੀਕਲ ਫ਼ੀਸ                               300 500

Click to comment

Leave a Reply

Your email address will not be published.

Most Popular

To Top