Business

ਪੰਜਾਬ ਸਰਕਾਰ ਨੇ ਸਫਰ ਕਰਨ ਵਾਲਿਆਂ ਲਈ ਲਾਗੂ ਕੀਤਾ ਇਹ ਹੁਕਮ ਹੋਜੋ ਸਾਵਧਾਨ

ਲਗਾਤਾਰ ਵਧ ਰਹੇ ਕਰੋਨਾਂ ਕਰਕੇ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਰੋਜਾਨਾ ਹੀ ਕੋਰੋਨਾ ਦੇ ਕੇਸਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਜਿਸ ਨਾਲ ਸਰਕਾਰ ਨੂੰ ਵੀ ਹੱਥਾਂ ਪੈਰਾਂ ਦੀ ਪਈ ਹੋਈ ਹੈ। ਪੰਜਾਬ ਸਰਕਾਰ ਰੋਜਾਨਾ ਹੀ ਇਸ ਵਾਇਰਸ ਤੋਂ ਬਚਨ ਲਈ ਸਖਤੀਆਂ ਕਰ ਰਹੀ ਹੈ ਪਰ ਲੋਕ ਸੁਧਰ ਨਹੀਂ ਰਹੇ ਜਿਸਦੇ ਕਾਰਨ ਹੀ ਇਹ ਵਾਇਰਸ ਏਨਾ ਫੈਲਦਾ ਜਾ ਰਿਹਾ ਹੈ।ਹੁਣ ਤਾਂ ਹਰ ਰੋਜ ਸੈਂਕੜਿਆਂ ਦੀ ਗਿਣਤੀ ਵਿਚ ਇਕੱਲੇ ਪੰਜਾਬ ਤੋਂ ਪੌਜੇਟਿਵ ਕੇਸ ਆ ਰਹੇ ਹਨ ਅਤੇ ਮੌਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਗੰਭੀਰ ਦਿਸ ਰਿਹਾ ਹੈ ਪਰ ਬੱਸ ਅੱਡੇ ‘ਚ ਸਫ਼ਰ ਕਰਨ ਆਉਣ ਵਾਲੇ ਲੋਕ ਸਿਹਤ ਮਹਿਕਮੇ ਵੱਲੋਂ ਬਣਾਏ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਰੋਡਵੇਜ਼ ਪ੍ਰਸ਼ਾਸਨ ਸਖ਼ਤ ਹੋ ਗਿਆ ਹੈ। ਅਧਿਕਾਰੀਆਂ ਨੇ ਕੋਰੋਨਾ ਅਲਰਟ ਸਬੰਧੀ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜੋ ਯਾਤਰੀ ਮਾਸਕ ਨਹੀਂ ਪਹਿਨਣਗੇ ਜਾਂ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ,

ਉਨ੍ਹਾਂ ਲਈ ਬੱਸਾਂ ‘ਚ ‘ਨੋ ਐਂਟਰੀ’ ਰਹੇਗੀ। ਅਜਿਹੇ ਗੈਰ-ਜ਼ਿੰਮੇਵਾਰ ਯਾਤਰੀਆਂ ਨੂੰ ਬੱਸਾਂ ‘ਚ ਚੜ੍ਹਨ ਲਈ ਟਿਕਟ ਨਹੀਂ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਸਫਰ ਕਰਨ ‘ਤੇ ਪੂਰਨ ਪਾਬੰਦੀ ਰਹੇਗੀ। ਬੱਸ ‘ਚ ਸਫਰ ਕਰਨ ਵਾਲੇ ਯਾਤਰੀ ਲਈ ਮਾਸਕ ਪਹਿਨਣਾ ਅਤਿ-ਜ਼ਰੂਰੀ ਹੋਵੇਗਾ।ਬੀਤੇ ਦਿਨ ਨਿਯਮ ਤੋੜਨ ਵਾਲੇ ਕਈ ਯਾਤਰੀਆਂ ਨੂੰ ਬੱਸਾਂ ‘ਚ ਚੜ੍ਹਨ ਨਹੀਂ ਦਿੱਤਾ ਗਿਆ। ਮਾਸਕ ਪਹਿਨਣ ਉਪਰੰਤ ਹੀ ਉਹ ਬੱਸਾਂ ‘ਚ ਸਵਾਰ ਹੋ ਸਕੇ। ਬੱਸ ਸਵਾਰ ਕਈ ਯਾਤਰੀ ਔਰਤਾਂ ਜਿਨ੍ਹਾਂ ਮਾਸਕ ਨਹੀਂ ਪਹਿਨੇ ਸਨ, ਉਨ੍ਹਾਂ ਆਪਣੀਆਂ ਚੁੰਨੀਆਂ ਨਾਲ ਮੂੰਹ ਢਕ ਕੇ ਸਫਰ ਕੀਤਾ।

ਬੁਲਗਾਰੀਆ ਤੋਂ ਅੰਮ੍ਰਿਤਸਰ ਆਈ ਫਲਾਈਟ ਦੇ ਯਾਤਰੀਆਂ ਨੂੰ ਸ਼ਹਿਰ ਵਿਚ ਲਿਆਈ ਰੋਡਵੇਜ਼ ਦੀ ਬੱਸ ਬੀਤੇ ਦਿਨ ਅੰਮ੍ਰਿਤਸਰ ਵਿਖੇ ਲੈਂਡ ਹੋਈ ਇਕ ਅੰਤਰਰਾਸ਼ਟਰੀ ਫਲਾਈਟ ਦੇ ਯਾਤਰੀਆਂ ਨੂੰ ਜਲੰਧਰ ਡਿਪੂ-1 ਦੀ ਬੱਸ ਸ਼ਹਿਰ ਵਿਚ ਲਿਆਈ। ਦੱਖਣੀ ਪੂਰਬ ਯੂਰਪ ਵਿਚ ਸਥਿਤ ਬੁਲਗਾਰੀਆ ਦੀ ਉਕਤ ਫਲਾਈਟ ‘ਚ ਪਹੁੰਚੇ ਐੱਨ. ਆਰ.ਆਈਜ਼ ਨੂੰ ਸ਼ਹਿਰ ‘ਚ ਪਹੁੰਚਣ ਉਪਰੰਤ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਫਲਾਈਟ ਸ਼ਾਮ 4.30 ਵਜੇ ਅੰਮ੍ਰਿਤਸਰ ਲੈਂਡ ਹੋਈ। ਉਕਤ ਯਾਤਰੀਆਂ ਦੇ ਕੋਰੋਨਾ ਟੈਸਟ ਦਾ ਪ੍ਰੋਸੈੱਸ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਲਈ ਟੀਮਾਂ ਪਹਿਲਾਂ ਤੋਂ ਤਿਆਰ ਸਨ।

Click to comment

Leave a Reply

Your email address will not be published.

Most Popular

To Top