ਪੰਜਾਬ ਸਰਕਾਰ ਨੇ ਪੀਜੀਆਈ ਤੋਂ ਪੰਜਾਬ ਦੇ ਮਰੀਜ਼ਾਂ ਦੀ ਮੰਗੀ ਸੂਚੀ, ਇੰਝ ਹੋਵੇਗਾ ਭੁਗਤਾਨ

 ਪੰਜਾਬ ਸਰਕਾਰ ਨੇ ਪੀਜੀਆਈ ਤੋਂ ਪੰਜਾਬ ਦੇ ਮਰੀਜ਼ਾਂ ਦੀ ਮੰਗੀ ਸੂਚੀ, ਇੰਝ ਹੋਵੇਗਾ ਭੁਗਤਾਨ

ਪੰਜਾਬ ਸਰਕਾਰ ਆਯੂਸ਼ਮਾਨ ਸਕੀਮ ਤਹਿਤ ਚੰਡੀਗੜ੍ਹ ਦੇ ਹਸਪਤਾਲਾਂ ਦੇ ਬਕਾਏ ਦੇ ਭੂਗਤਾਨ ਹੁਣ ਨਵੇਂ ਤਰੀਕੇ ਨਾਲ ਕਰੇਗੀ। ਹਸਪਤਾਲਾਂ ਤੋਂ ਮਰੀਜ਼ਾਂ ਦੀ ਸੂਚੀ ਮੰਗੀ ਜਾਵੇਗੀ ਜਿਸ ਦੇ ਆਧਾਰ ਤੇ ਭੁਗਤਾਨ ਕੀਤਾ ਜਾਵੇਗਾ। ਇਸ ਕਾਰਨ ਦੂਜੇ ਪੜਾਅ ਦੇ ਬਕਾਏ ਦੀ ਅਦਾਇਗੀ ਦੀ ਪ੍ਰਕਿਰਿਆ ਫਿਲਹਾਲ ਸ਼ੁਰੂ ਨਹੀਂ ਹੋ ਸਕੀ।

ਪੰਜਾਬ ਸਰਕਾਰ ਨੇ ਯੂਟੀ ਪ੍ਰਸ਼ਾਸਨ ਨਾਲ ਪੀਜੀਆਈ ਤੋਂ ਪੰਜਾਬ ਦੇ ਮਰੀਜ਼ਾਂ ਦੀ ਸੂਚੀ ਮੰਗੀ ਹੈ ਤਾਂ ਜੋ ਹਰੇਕ ਮਰੀਜ਼ ਦੇ ਇਲਾਜ ਲਈ ਆਉਣ ਵਾਲੇ ਖਰਚੇ ਦਾ ਭੁਗਤਾਨ ਕੀਤਾ ਜਾ ਸਕੇ। ਪੀਜੀਆਈ ਤੇ ਹੋਰ ਹਸਪਤਾਲ ਦੂਜੀ ਕਿਸ਼ਤ ਦੀ ਉਡੀਕ ਕਰ ਰਹੇ ਹਨ। ਇਸ ਦੇ ਨਾਲ ਹੀ ਪ੍ਰਕਿਰਿਆ ਤੋਂ ਬਾਅਦ ਭੁਗਤਾਨ ਦੀ ਰਫ਼ਤਾਰ ਅੱਗੇ ਵਧੇਗੀ ਤੇ ਪ੍ਰਾਪਤ ਹੋਈ ਰਕਮ ਨੂੰ ਵੀ ਕਿਸ਼ਤਾਂ ਵਿੱਚ ਵੰਡਿਆ ਜਾਵੇਗਾ।

ਪੰਜਾਬ ਸਰਕਾਰ ਵੱਲੋਂ ਪੀਜੀਆਈ ਦਾ 10 ਕਰੋੜ ਦਾ ਭੁਗਤਾਨ ਕਰ ਦਿੱਤਾ ਗਿਆ ਹੈ ਤੇ 16 ਕਰੋੜ ਬਕਾਇਆ ਹੈ। ਜੀਐਮਸੀਐਚ-32 ਹਸਪਤਾਲ ਦਾ 88 ਲੱਖ ਬਕਾਇਆ ਅਦਾ ਕਰ ਦਿੱਤਾ ਗਿਆ ਹੈ ਤੇ 3 ਕਰੋੜ ਬਕਾਇਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਜੀਐਮਐਸਐਚ ਹਸਪਤਾਲ ਦਾ 22 ਲੱਖ ਬਕਾਇਆ ਅਦਾ ਕਰ ਦਿੱਤਾ ਹੈ ਤੇ 3 ਕਰੋੜ ਬਕਾਇਆ ਬਾਕੀ ਹੈ।

ਦੱਸ ਦਈਏ ਕਿ ਪੀਜੀਆਈ ਸਮੇਤ ਯੂਟੀ ਪ੍ਰਸ਼ਾਸਨ ਦੇ ਹਸਪਤਾਲਾਂ ਦਾ ਕਰੋੜਾਂ ਰੁਪਏ ਦਾ ਬਕਾਇਆ ਪੰਜਾਬ ਵੱਲ ਹੋਣ ਕਾਰਨ ਉੱਥੇ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਵਾਰ 100 ਕਰੋੜ ਜਾਰੀ ਕਰ ਦਿੱਤੇ ਸਨ, ਜਿਸ ਵਿੱਚੋਂ ਚੰਡੀਗੜ੍ਹ ਦਾ ਵੀ ਕੁਝ ਬਕਾਇਆ ਸੀ। ਇਸ ਦੀ ਅਗਲੀ ਕਿਸ਼ਤ 15 ਦਿਨਾਂ ਬਾਅਦ ਜਾਰੀ ਕੀਤੀ ਜਾਣੀ ਸੀ ਪਰ ਹੁਣ ਪਤਾ ਲੱਗਿਆ ਕਿ ਪੰਜਾਬ ਨੇ ਮਰੀਜ਼ਾਂ ਦੀ ਸੂਚੀ ਮੰਗ ਲਈ ਹੈ, ਜਿਸ ਦੇ ਆਧਾਰ ਤੇ ਅਦਾਇਗੀ ਕੀਤੀ ਜਾਵੇਗੀ।

 

 

Leave a Reply

Your email address will not be published.